12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਅੰਮ੍ਰਿਤਸਰ ’ਚ ਲੀਗਲ ਬਿਊਟੀ ਅਕੈਡਮੀ ਦੀ 9ਵੀਂ ਬ੍ਰਾਂਚ ਦਾ ਉਦਘਾਟਨ

ਅੰਮ੍ਰਿਤਸਰ, 11 ਅਗਸਤ (ਰਾਜੇਸ਼ ਕੁਮਾਰ ਸ਼ਰਮਾ)-ਸ਼ਹਿਰ ਦੇ ਰਣਜੀਤ ਐਵੀਨਿਊ ਡੀ-ਬਲਾਕ ਵਿਖੇ ਲੀਗਲ ਬਿਊਟੀ ਅਕੈਡਮੀ ਦੀ 9ਵੀਂ ਬ੍ਰਾਂਚ ਦਾ ਸ਼ਾਨਦਾਰ ਉਦਘਾਟਨ ਕੀਤਾ ਗਿਆ। ਇਸ ਮੌਕੇ ਤੀਆਂ ਦਾ ਤਿਉਹਾਰ ਵੀ ਉਤਸ਼ਾਹ ਨਾਲ ਮਨਾਇਆ ਗਿਆ ਅਤੇ ਬਿਊਟੀ ਤੇ ਕੋਸਮੈਟੋਲੋਜੀ ਦੇ ਖੇਤਰ ’ਚ ਆਪਣਾ ਭਵਿੱਖ ਬਣਾਉਣ ਦੀ ਇੱਛਾ ਰੱਖਣ ਵਾਲੀਆਂ ਲੜਕੀਆਂ ਲਈ ਵਿਸ਼ੇਸ਼ ਸੁਵਿਧਾਵਾਂ ਦਾ ਐਲਾਨ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 12-08-2026
ਅੰਮ੍ਰਿਤਸਰ, 11 ਅਗਸਤ (ਰਾਜੇਸ਼ ਕੁਮਾਰ ਸ਼ਰਮਾ)-ਸ਼ਹਿਰ ਦੇ ਰਣਜੀਤ ਐਵੀਨਿਊ ਡੀ-ਬਲਾਕ ਵਿਖੇ ਲੀਗਲ ਬਿਊਟੀ ਅਕੈਡਮੀ ਦੀ 9ਵੀਂ ਬ੍ਰਾਂਚ ਦਾ ਸ਼ਾਨਦਾਰ ਉਦਘਾਟਨ ਕੀਤਾ ਗਿਆ। ਇਸ ਮੌਕੇ ਤੀਆਂ ਦਾ ਤਿਉਹਾਰ ਵੀ ਉਤਸ਼ਾਹ ਨਾਲ ਮਨਾਇਆ ਗਿਆ ਅਤੇ ਬਿਊਟੀ ਤੇ ਕੋਸਮੈਟੋਲੋਜੀ ਦੇ ਖੇਤਰ ’ਚ ਆਪਣਾ ਭਵਿੱਖ ਬਣਾਉਣ ਦੀ ਇੱਛਾ ਰੱਖਣ ਵਾਲੀਆਂ ਲੜਕੀਆਂ ਲਈ ਵਿਸ਼ੇਸ਼ ਸੁਵਿਧਾਵਾਂ ਦਾ ਐਲਾਨ ਕੀਤਾ ਗਿਆ। ਅਕੈਡਮੀ ਦੀ ਸੰਸਥਾਪਕ ਖੁਸ਼ਬੂ ਨੰਦਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦਾ ਮੁੱਖ ਉਦੇਸ਼ ਲੜਕੀਆਂ ਨੂੰ ਹੁਨਰਮੰਦ ਬਣਾ ਕੇ ਆਤਮਨਿਰਭਰ ਕਰਨਾ ਹੈ। ਉਨ੍ਹਾਂ ਮੁਤਾਬਕ ਅਕੈਡਮੀ ’ਚ ਮੇਕਅੱਪ, ਹੇਅਰ, ਨੇਲ, ਐਸਥੈਟਿਕਸ ਅਤੇ ਫੁੱਲ ਕੋਸਮੈਟੋਲੋਜੀ ਸਮੇਤ ਵੱਖ-ਵੱਖ ਸ਼ਾਰਟ ਅਤੇ ਲੌਂਗ ਟਰਮ ਕੋਰਸ ਕਰਵਾਏ ਜਾਂਦੇ ਹਨ। ਕੋਰਸਾਂ ਦੀ ਮਿਆਦ ਇਕ ਮਹੀਨੇ ਤੋਂ ਲੈ ਕੇ ਤਿੰਨ ਸਾਲ ਤੱਕ ਹੈ। ਖੁਸ਼ਬੂ ਨੰਦਾ ਨੇ ਦਾਅਵਾ ਕੀਤਾ ਕਿ ਅਕੈਡਮੀ ਵਲੋਂ ਕਰਵਾਏ ਜਾਣ ਵਾਲੇ ਕੋਰਸ ਗਵਰਨਮੈਂਟ ਰਜਿਸਟਰਡ ਹਨ ਅਤੇ ਇਨ੍ਹਾਂ ਦੇ ਸਰਟੀਫਿਕੇਟ ਵਿਦੇਸ਼ਾਂ ’ਚ ਵੀ ਮਾਨਤਾ ਰੱਖਦੇ ਹਨ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਨੂੰ ਲਗਭਗ 95 ਫੀਸਦੀ ਪ੍ਰੈਕਟੀਕਲ ਟਰੇਨਿੰਗ ਦੇਣ ’ਤੇ ਜ਼ੋਰ ਦਿੱਤਾ ਜਾਂਦਾ ਹੈ, ਤਾਂ ਜੋ ਕੋਰਸ ਪੂਰਾ ਕਰਨ ਤੋਂ ਬਾਅਦ ਉਹ ਸਿੱਧੇ ਤੌਰ ’ਤੇ ਆਪਣੇ ਕਰੀਅਰ ਦੀ ਸ਼ੁਰੂਆਤ ਕਰ ਸਕਣ। ਨਵੀਂ ਬ੍ਰਾਂਚ ਦੀ ਸ਼ੁਰੂਆਤ ਮੌਕੇ ਵਿਦਿਆਰਥੀਆਂ ਲਈ 3 ਦਿਨਾਂ ਦੀ ਮੁਫ਼ਤ ਡੈਮੋ ਕਲਾਸ ਅਤੇ ਕਰੀਅਰ ਕੌਂਸਲਿੰਗ ਦੀ ਸੁਵਿਧਾ ਵੀ ਦਿੱਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਦੇ ਸੰਬੰਧ ’ਚ ਭਾਜਪਾ ਨੇ ਵਾਰਡ ਨੰਬਰ 17 ’ਚ ਕਲਸ਼ ਸਥਾਪਿਤ ਕੀਤਾ ਅਗਲੀ ਖ਼ਬਰ ਡਾ. ਇੰਦਰਜੀਤ ਕੌਰ ਵਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਭਾਰਤ ਰਤਨ ਦੇਣ ਲਈ ਚਿੱਠੀ ਲਿਖਣ ਵਾਸਤੇ ਸੰਤ ਸੀਚੇਵਾਲ ਦਾ ਧੰਨਵਾਦ
Ad Position 24