13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਪੁਲਾਂ ’ਤੇ ਕਰੋੜਾਂ ਖ਼ਰਚ ਕੀਤੇ ਜਾਂਦੇ ਹਨ ਪਰ ਸਰਵਿਸ ਲਾਈਨਾਂ ਨੂੰ ਕੀਤਾ ਜਾਂਦਾ ਹੈ ਅਣਗੌਲਿਆ ਬਰਸਾਤੀ ਪਾਣੀ ਦਾ ਨਿਕਾਸ ਨਾ ਹੋਣ ਕਰਕੇ ਪੁਲਾਂ ਦੇ ਨਾਲ ਚੱਲਦੀਆਂ ਸੜਕਾਂ ਰਹਿੰਦੀਆਂ ਹਨ ਟੁੱਟੀਆਂ

ਅੰਮ੍ਰਿਤਸਰ, 12 ਅਗਸਤ (ਹਰਮਿੰਦਰ ਸਿੰਘ)-ਸ਼ਹਿਰ ਦੇ ਅੰਦਰ ਅਤੇ ਬਾਹਰ ਸੜਕੀ ਆਵਾਜਾਈ ਨੂੰ ਸੁਚਾਰੂ ਬਣਾਉਣ ਦੇ ਨਾਂਅ ’ਤੇ ਕਰੋੜਾਂ ਰੁਪਏ ਖ਼ਰਚ ਕੇ ਚੌਕਾਂ ’ਤੇ ਪੁਲ ਬਣਾ ਦਿੱਤੇ ਜਾਂਦੇ ਹਨ। ਇਨ੍ਹਾਂ ਪੁਲਾਂ ਨੂੰ ਤਾਂ ਕੇਂਦਰਿਤ ਕੀਤਾ ਜਾਂਦਾ ਹੈ ਪਰ ਪੁਲਾਂ ਦੇ ਨਾਲ ਬਣੀਆਂ ਸਰਵਿਸ ਲਾਈਨਾਂ ਨੂੰ ਹਮੇਸ਼ਾਂ ਨਜ਼ਰ ਅੰਦਾਜ਼ ਕੀਤਾ ਜਾਂਦਾ ਹੈ।

Ad Position 21
No active advertisement
ਅਜੀਤ ਡੈਸਕ 13-08-2026
ਅੰਮ੍ਰਿਤਸਰ, 12 ਅਗਸਤ (ਹਰਮਿੰਦਰ ਸਿੰਘ)-ਸ਼ਹਿਰ ਦੇ ਅੰਦਰ ਅਤੇ ਬਾਹਰ ਸੜਕੀ ਆਵਾਜਾਈ ਨੂੰ ਸੁਚਾਰੂ ਬਣਾਉਣ ਦੇ ਨਾਂਅ ’ਤੇ ਕਰੋੜਾਂ ਰੁਪਏ ਖ਼ਰਚ ਕੇ ਚੌਕਾਂ ’ਤੇ ਪੁਲ ਬਣਾ ਦਿੱਤੇ ਜਾਂਦੇ ਹਨ। ਇਨ੍ਹਾਂ ਪੁਲਾਂ ਨੂੰ ਤਾਂ ਕੇਂਦਰਿਤ ਕੀਤਾ ਜਾਂਦਾ ਹੈ ਪਰ ਪੁਲਾਂ ਦੇ ਨਾਲ ਬਣੀਆਂ ਸਰਵਿਸ ਲਾਈਨਾਂ ਨੂੰ ਹਮੇਸ਼ਾਂ ਨਜ਼ਰ ਅੰਦਾਜ਼ ਕੀਤਾ ਜਾਂਦਾ ਹੈ। ਜਿਸ ਕਾਰਨ ਲੋਕ ਸੁਵਿਧਾ ਵੀ ਦੁਬਿਧਾ ਬਣ ਜਾਂਦੀ ਹੈ । ਸ਼ਹਿਰ ’ਚ ਐਲੀਵੇਟਿਡ ਰੋਡ, ਹਾਲ ਗੇਟ ਵਾਲਾ ਪੁਲ, ਹੁਕਮ ਸਿੰਘ ਰੋਡ-ਹੁਸੈਨਪੁਰਾ ਚੌਕ ਪੁਲ, ਭੰਡਾਰੀ ਪੁਲ, ਸੁਲਤਾਨਵਿੰਡ ਪੁਲ, ਰਾਮ ਤਲਾਈ ਤੋਂ ਸਾਰਾਗੜ੍ਹੀ ਪਾਰਕਿੰਗ ਪੁਲ ਸਮੇਤ ਕਈ ਹੋਰ ਬਣਾਏ ਪੁਲ ਬਣਾਏ ਗਏ ਹਨ। ਇਨ੍ਹਾਂ ਪੁਲਾਂ ’ਚੋਂ ਵਧੇਰੇ ਪੁਲਾਂ ਦੇ ਨਾਲ ਸਰਵਿਸ ਲਾਈਨਾਂ ਵੀ ਹਨ। ਵੈਸੇ ਤਾਂ ਕਈ ਪੁਲਾਂ ਦੇ ਉੱਪਰ ਵੀ ਟੋਏ ਪਏ ਹਨ ਪਰ ਇਨ੍ਹਾਂ ਦੇ ਨਾਲ ਲੱਗਦੀਆਂ ਸਰਵਿਸ ਲਾਈਨਾਂ ਦੀ ਹਾਲਤ ਤਾਂ ਸਭ ਤੋਂ ਮੰਦੀ ਹੈ। ਇਨ੍ਹਾਂ ਪੁਲਾਂ ਦੇ ਨਾਲ ਸਰਵਿਸ ਲਾਈਨਾਂ ’ਤੇ ਬਰਸਾਤੀ ਪਾਣੀ ਦਾ ਨਿਕਾਸ ਨਾ ਹੋਣ ਕਰਕੇ ਅਕਸਰ ਹੀ ਸਰਵਿਸ ਲਾਈਨਾਂ ਟੁੱਟੀਆਂ ਰਹਿੰਦੀਆਂ ਹਨ ਅਤੇ ਮੀਂਹ ਦੇ ਦਿਨਾਂ ‘ਚ ਇਨ੍ਹਾਂ ਸੜਕਾਂ ਤੋਂ ਲੰਘਣਾ ਔਖਾ ਹੋ ਜਾਂਦਾ ਹੈ। ਹਾਲ ਗੇਟ ਦੇ ਬਾਹਰਵਾਰ ਪੁਲ ਦੇ ਨਾਲ ਪੌੜੀਆਂ ਪੁਲ ਤੱਕ ਸੜਕ ਦੀ ਹਾਲਤ ਮੰਦੀ ਹੈ ਜਿਸ ’ਤੇ ਵੱਡੇ ਵੱਡੇ ਟੋਏ ਪਏ ਹੋਏ ਹਨ। ਨਿਗਮ ਇਸ ਦੇ ਮੁੱਖ ਕਾਰਨਾਂ ਨੂੰ ਨਜ਼ਰ ਅੰਦਾਜ਼ ਕਰਕੇ ਖਾਨਾ ਪੂਰਤੀ ਵਜੋਂ ਟੋਇਆਂ ’ਤੇ ਪੈਚ ਲਗਾ ਦਿੱਤੇ ਜਾਂਦੇ ਹਨ ਅਤੇ ਬਰਸਾਤੀ ਦਿਨਾਂ ਵਿਚ ਇਹ ਟੋਏ ਹੋਰ ਵੀ ਖ਼ਤਰਨਾਕ ਹੋ ਜਾਂਦੇ। ਜਿਨ੍ਹਾਂ ਦੀ ਗਹਿਰਾਈ ਦਾ ਰਾਹਗੀਰਾਂ ਨੂੰ ਅੰਦਾਜ਼ਾ ਨਾ ਲੱਗਣ ਕਾਰਨ ਉਹ ਇਨ੍ਹਾਂ ਟੋਇਆਂ ’ਚ ਡਿੱਗ ਕੇ ਸੱਟਾਂ ਲਗਵਾਉਂਦੇ ਹਨ। ਇਹੀ ਹਾਲ ਇਸ ਦੇ ਪੁਲ ਦੇ ਦੂਸਰੇ ਪਾਸੇ ਰੇਲਵੇ ਸਟੇਸ਼ਨ ਰੋਡ ਦਾ ਹੁੰਦਾ ਹੈ ਜਿੱਥੇ ਬਰਸਾਤੀ ਪਾਣੀ ਦਾ ਨਿਕਾਸ ਨਾ ਹੋਣ ਕਰਕੇ ਪੂਰਾ ਰਸਤਾ ਮੀਂਹ ਦੇ ਪਾਣੀ ’ਚ ਘਿਰ ਜਾਂਦਾ ਹੈ। ਜਿਸ ਕਾਰਨ ਇੱਥੋਂ ਲੰਘਣਾ ਮੁਸ਼ਕਲ ਹੋ ਜਾਂਦਾ ਹੈ। ਹੁਸੈਨਪੁਰਾ ਚੌਕ ਦੇ ਦੋਵੇਂ ਪਾਸੇ ਸੜਕਾਂ ਸਰਵਿਸ ਲਾਈਨ ਟੁੱਟੀ ਪਈ ਹੈ। ਜਿਸ ਤੋਂ ਕਿਸੇ ਵਾਹਨ ਰਾਹੀਂ ਲੰਘਣਾ ਤਾਂ ਮੁਸ਼ਕਲ ਹੈ ਪਰ ਪੈਦਲ ਲੰਘਣਾ ਵੀ ਖ਼ਤਰੇ ਤੋਂ ਖ਼ਾਲੀ ਨਹੀਂ ਹੈ। ਐਲੀਵੇਟਿਡ ਰੋਡ ਦੇ ਹੇਠਾਂ ਬੱਸ ਅੱਡੇ ਤੋਂ ਰਾਮ ਤਲਾਈ ਸੜਕ ਦੀ ਮੰਦੀ ਹਾਲਤ ਹੈ। ਸੜਕ ਟੁੱਟੀ ਹੋਣ ਕਰਕੇ ਬਜਰੀ ਵੱਖਰੀ ਖਿੱਲਰੀ ਪਈ ਜਿਸ ਤੋਂ ਅਕਸਰ ਹੀ ਦੋ ਪਹੀਆ ਵਾਹਨ ਚਾਲਕ ਤਿਲਕ ਕੇ ਡਿਗਦੇ ਹਨ। ਰਾਮ ਤਲਾਈ ਤੋਂ ਸਾਰਾਗੜ੍ਹੀ ਪਾਰਕਿੰਗ ਦੇ ਪੁਲ ਦੇ ਨਾਲ ਘਿਉ ਮੰਡੀ ਚੌਕ ਤੱਕ ਸੜਕ ਦੀ ਹਾਲਤ ਮੰਦੀ ਹੈ। ਉਕਤ ਸੜਕ ਦੇ ਵਿਚਕਾਰ ਵੀ ਟੋਏ ਹਨ । ਬੁਰਜ ਅਕਾਲੀ ਬਾਬਾ ਫੂਲਾ ਸਿੰਘ ਵਾਲੀ ਸੜਕ ‘ਤੇ ਬਰਸਾਤੀ ਪਾਣੀ ਦਾ ਨਿਕਾਸ ਨਾ ਹੋਣ ਕਰਕੇ ਬਰਸਾਤ ਦੇ ਦਿਨਾਂ ’ਚ ਇਹ ਸੜਕ ਬਰਸਾਤੀ ਪਾਣੀ ਨਾਲ ਢੱਕੀ ਜਾਂਦੀ ਹੈ। ਜਿਸ ਕਾਰਨ ਰਾਹਗੀਰਾਂ ਨੂੰ ਲੰਘਣਾ ਮੁਸ਼ਕਲ ਹੋ ਜਾਂਦਾ ਹੈ। ਇਸ ਪੁਲ ਦਾ ਬਰਸਾਤੀ ਪਾਣੀ ਵੀ ਇਸੇ ਸੜਕ ’ਤੇ ਡਿਗਦਾ ਹੈ।
Ad Position 22
No active advertisement
ਪਿਛਲੀ ਖ਼ਬਰ ਨਗਰ ਨਿਗਮ ਦੇ ਅਸਟੇਟ ਵਿਭਾਗ ਵਲੋਂ ਕੀਤੀ ਗਈ ਨਾਜਾਇਜ਼ ਕਬਜ਼ਿਆਂ ਵਿਰੁੱਧ ਕਾਰਵਾਈ ਮਜੀਠਾ ਰੋਡ ਤੇ ਪੁਰਾਣੀ ਜੇਲ੍ਹ ਰੋਡ ਤੋਂ... ਅਗਲੀ ਖ਼ਬਰ ਵੱਖ-ਵੱਖ ਜਥੇਬੰਦੀਆਂ ਵਲੋਂ ਥਾਣਾ ਕੰਬੋਅ ਖ਼ਿਲਾਫ਼ ਏਅਰਪੋਰਟ ਰੋਡ ’ਤੇ ਧਰਨਾ ਕਰੀਬ ਇਕ ਘੰਟਾ ਆਵਾਜਾਈ ਪ੍ਰਭਾਵਿਤ ਰਹੀ
Ad Position 24