13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਬੀ. ਐੱਡ ਅਧਿਆਪਕ ਫਰੰਟ ਦਾ ਵਫ਼ਦ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਮਿਲਿਆ

ਅੰਮ੍ਰਿਤਸਰ, 13 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)-ਬੀ. ਐੱਡ ਅਧਿਆਪਕ ਫਰੰਟ ਪੰਜਾਬ, ਜ਼ਿਲ੍ਹਾ ਅੰਮ੍ਰਿਤਸਰ ਦਾ ਇਕ ਪ੍ਰਭਾਵਸ਼ਾਲੀ ਵਫ਼ਦ ਜ਼ਿਲ੍ਹਾ ਪ੍ਰਧਾਨ ਡਾ ਸੰਤਸੇਵਕ ਸਿੰਘ ਸਰਕਾਰੀਆ ਅਤੇ ਜਨਰਲ ਸਕੱਤਰ ਅਮਰਜੀਤ ਸਿੰਘ ਕਲੇਰ ਦੀ ਅਗਵਾਈ ਹੇਠ ਜ਼ਿਲ੍ਹਾ ਸਿੱਖਿਆ ਅਫ਼ਸਰ ਕੰਵਲਜੀਤ ਸਿੰਘ ਨੂੰ ਆਪਣੀਆਂ ਮੰਗਾਂ ਦੇ ਸੰਬੰਧ ’ਚ ਮਿਲਿਆ।

Ad Position 21
No active advertisement
ਅਜੀਤ ਡੈਸਕ 14-08-2026
ਅੰਮ੍ਰਿਤਸਰ, 13 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)-ਬੀ. ਐੱਡ ਅਧਿਆਪਕ ਫਰੰਟ ਪੰਜਾਬ, ਜ਼ਿਲ੍ਹਾ ਅੰਮ੍ਰਿਤਸਰ ਦਾ ਇਕ ਪ੍ਰਭਾਵਸ਼ਾਲੀ ਵਫ਼ਦ ਜ਼ਿਲ੍ਹਾ ਪ੍ਰਧਾਨ ਡਾ ਸੰਤਸੇਵਕ ਸਿੰਘ ਸਰਕਾਰੀਆ ਅਤੇ ਜਨਰਲ ਸਕੱਤਰ ਅਮਰਜੀਤ ਸਿੰਘ ਕਲੇਰ ਦੀ ਅਗਵਾਈ ਹੇਠ ਜ਼ਿਲ੍ਹਾ ਸਿੱਖਿਆ ਅਫ਼ਸਰ ਕੰਵਲਜੀਤ ਸਿੰਘ ਨੂੰ ਆਪਣੀਆਂ ਮੰਗਾਂ ਦੇ ਸੰਬੰਧ ’ਚ ਮਿਲਿਆ। ਇਸ ਸਮੇਂ ਵੱਖ-ਵੱਖ ਬਲਾਕਾਂ ’ਚ ਆ ਰਹੀਆਂ ਸਮੱਸਿਆ ਜਿਵੇਂ ਬਲਾਕ ਮਜੀਠਾ 1, 2 ਅਤੇ ਅੰਮ੍ਰਿਤਸਰ 3 , 4 ’ਚ ਸੰਬੰਧਿਤ ਬੀ. ਪੀ. ਈ. ਓ. ਵਲੋਂ ਤਨਖਾਹਾਂ ਦਾ ਨਾ ਪਾਉਣਾ, ਜ਼ਿਲ੍ਹੇ ਦੇ ਜ਼ਿਆਦਾਤਰ ਬਲਾਕਾਂ ’ਚ ਪੇਅ ਕਮਿਸ਼ਨ ਦੇ ਬਕਾਇਆ ਦੀ ਕੋਈ ਵੀ ਕਿਸ਼ਤ ਜਾਰੀ ਨਾ ਹੋਣਾ, ਮਿਡ ਡੇ ਮੀਲ ਦੀ ਰਾਸ਼ੀ ਜਾਰੀ ਨਾ ਕਰਨ, ਸਿੱਧੀ ਭਰਤੀ ਰਾਹੀਂ ਆਏ ਐੱਚ ਟੀ./ ਸੀ. ਐੱਚ. ਟੀ. ਦੀ ਉਚੇਰੀ ਜ਼ਿੰਮੇਵਾਰੀ ਵਾਲੀ ਇੰਕਰੀਮੈਂਟ ਦੇ ਸੰਬੰਧ ਵਿਚ ਮੰਗੇ ਜਾ ਰਹੇ ਸਪਸ਼ਟੀਕਰਨ ਅਤੇ ਹੋਰ ਬਹੁਤ ਸਾਰੇ ਅਧਿਆਪਕ ਮਸਲਿਆਂ ਸੰਬੰਧੀ ਵਿਸਥਾਰ ’ਚ ਚਰਚਾ ਹੋਈ। ਜਿਸ ਬਾਰੇ ਡੀ. ਈ. ਓ. ਐਲੀਮੈਂਟਰੀ ਵਲੋਂ ਭਰੋਸਾ ਦਿਵਾਇਆ ਗਿਆ ਕਿ ਤਨਖਾਹਾਂ ਅਤੇ ਬਕਾਇਆ ਵਾਲਾ ਮਸਲਾ ਆਉਣ ਵਾਲੇ ਇਕ ਦੋ ਦਿਨਾਂ ਤੱਕ ਹੱਲ ਕਰਵਾ ਦਿੱਤਾ ਜਾਵੇਗਾ ਅਤੇ ਭਵਿੱਖ ’ਚ ਅਧਿਆਪਕਾਂ ਨੂੰ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੀਟਿੰਗ ਵਿਚ ਉਪਰੋਕਤ ਤੋਂ ਇਲਾਵਾ ਪ੍ਰਮਿੰਦਰ ਸਿੰਘ ਕੜਿਆਲ, ਅਮਰੀਕ ਸਿੰਘ, ਅਜੇ ਡੋਗਰਾ, ਸੁਲਤਾਨਪਾਲ ਸਿੰਘ, ਦਿਨੇਸ਼ ਭੱਲਾ, ਹਰਗੋਪਾਲ ਸਿੰਘ, ਕੁਲਬੀਰ ਸਿੰਘ ਨਾਗ, ਸਤਨਾਮ ਸਿੰਘ ਛੀਨਾ, ਸਰਬਜੀਤ ਕੁਮਾਰ, ਸੁਰਜੀਤ ਸਿੰਘ, ਨਵਦੀਪ ਸਿੰਘ ਸੋਹੀ, ਕਪਿਲ, ਬਲਜਿੰਦਰ ਸਿੰਘ, ਅਜੇ ਦੇਵ, ਸਮੀਰ ਪਾਠਕ ਆਦਿ ਅਧਿਆਪਕ ਆਗੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੇਂਟ ਸੋਲਜਰ ਡਿਵਾਇਨ ਪਬਲਿਕ ਸਕੂਲ, ਵੇਈਂਪੂਈਂ ਵਿਖੇ ਤੀਆਂ ਦਾ ਮੇਲਾ ਮਨਾਇਆ ਅਗਲੀ ਖ਼ਬਰ ਪਾਕਿ ਕਰੇਗਾ ਦੁਨੀਆ ਦਾ ਪਹਿਲਾ ਪ੍ਰਮਾਣੂ ਹਮਲਾ-ਪ੍ਰੋਫੈਸਰ ਜਿਆਂਗ ਭਾਰਤ ਦੇ ਮੁਕਾਬਲੇ ਕਮਜ਼ੋਰ ਅਸਥਿਰਤਾ ਪ੍ਰਮਾਣੂ ਹਥਿਆਰਾਂ...
Ad Position 24