18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਜ਼ੀਬਾ ਨੇ ਨਵੀਂ ਪੈਕੇਜਿੰਗ ਕੀਤੀ ਪੇਸ਼ * ਸ਼ੈੱਫ ਵਿਕਾਸ ਖੰਨਾ ਬਣੇ ਗਲੋਬਲ ਬ੍ਰਾਂਡ ਅੰਬੈਸਡਰ

ਅੰਮ੍ਰਿਤਸਰ, 17 ਅਗਸਤ (ਰਾਜੇਸ਼ ਕੁਮਾਰ ਸ਼ਰਮਾ, ਨਕੁਲ ਸ਼ਰਮਾ)- ਪ੍ਰੀਮੀਅਮ ਬਾਸਮਤੀ ਚੌਲਾਂ ਦੇ ਦੁਨੀਆ ਦੇ ਪ੍ਰਮੁੱਖ ਨਿਰਯਾਤਕਾਂ ‘ਚ ਸ਼ੁਮਾਰ ਸਪਲ ਟੈੱਕ ਇੰਡਸਟਰੀਜ਼ ਪ੍ਰਾਈਵੇਟ ਲਿਮਟਿਡ ਦੇ ਪ੍ਰਮੁੱਖ ਕੰਜ਼ਿਊਮਰ ਬ੍ਰਾਂਡ ਜ਼ੀਬਾ ਨੇ ਅੱਜ ਆਪਣੀ ਨਵੀਂ ਪੈਕੇਜਿੰਗ ਨੂੰ ਪੇਸ਼ ਕਰਦੇ ਹੋਏ ਮਸ਼ਹੂਰ ਸਟਾਰ ਸ਼ੈੱਫ ਵਿਕਾਸ ਖੰਨਾ ਨੂੰ ਆਪਣਾ ਗਲੋਬਲ ਬ੍ਰਾਂਡ ਅੰਬੈਸਡਰ ਬਣਾਉਣ ਦਾ ਐਲਾਨ ਕੀਤਾ ਹੈ। ਇਸ ਮੌਕੇ ਸਪਲ ਟੈੱਕ ਇੰਡਸਟਰੀਜ਼ ਪ੍ਰਾਈਵੇਟ ਲਿਮਟਿਡ ਦੇ ਚੇਅਰਮੈਨ ਰਮਨੀਕ ਸਿੰਘ ਨੇ ਕਿਹਾ ਕਿ ਇਕ ਦਹਾਕੇ ਤੋਂ ਵੱਧ ਸਮੇਂ ਤੋਂ ਸਪਲ ਟੈੱਕ ਨੂੰ ਦੁਨੀਆ ਦੇ ਸਭ ਤੋਂ ਵੱਡੇ ਬਾਸਮਤੀ ਚੌਲ ਨਿਰਯਾਤਕ ਵਜੋਂ ਭਾਰਤ ਦੇ ਬਿਹਤਰੀਨ ਬਾਸਮਤੀ ਨੂੰ 93 ਤੋਂ ਵੱਧ ਦੇਸ਼ਾਂ ਦੀਆਂ ਮੇਜ਼ਾਂ ਤੱਕ ਪਹੁੰਚਾਉਣ ‘ਤੇ ਮਾਣ ਹੈ ।

Ad Position 21
No active advertisement
ਅਜੀਤ ਡੈਸਕ 18-08-2026
ਅੰਮ੍ਰਿਤਸਰ, 17 ਅਗਸਤ (ਰਾਜੇਸ਼ ਕੁਮਾਰ ਸ਼ਰਮਾ, ਨਕੁਲ ਸ਼ਰਮਾ)- ਪ੍ਰੀਮੀਅਮ ਬਾਸਮਤੀ ਚੌਲਾਂ ਦੇ ਦੁਨੀਆ ਦੇ ਪ੍ਰਮੁੱਖ ਨਿਰਯਾਤਕਾਂ ‘ਚ ਸ਼ੁਮਾਰ ਸਪਲ ਟੈੱਕ ਇੰਡਸਟਰੀਜ਼ ਪ੍ਰਾਈਵੇਟ ਲਿਮਟਿਡ ਦੇ ਪ੍ਰਮੁੱਖ ਕੰਜ਼ਿਊਮਰ ਬ੍ਰਾਂਡ ਜ਼ੀਬਾ ਨੇ ਅੱਜ ਆਪਣੀ ਨਵੀਂ ਪੈਕੇਜਿੰਗ ਨੂੰ ਪੇਸ਼ ਕਰਦੇ ਹੋਏ ਮਸ਼ਹੂਰ ਸਟਾਰ ਸ਼ੈੱਫ ਵਿਕਾਸ ਖੰਨਾ ਨੂੰ ਆਪਣਾ ਗਲੋਬਲ ਬ੍ਰਾਂਡ ਅੰਬੈਸਡਰ ਬਣਾਉਣ ਦਾ ਐਲਾਨ ਕੀਤਾ ਹੈ। ਇਸ ਮੌਕੇ ਸਪਲ ਟੈੱਕ ਇੰਡਸਟਰੀਜ਼ ਪ੍ਰਾਈਵੇਟ ਲਿਮਟਿਡ ਦੇ ਚੇਅਰਮੈਨ ਰਮਨੀਕ ਸਿੰਘ ਨੇ ਕਿਹਾ ਕਿ ਇਕ ਦਹਾਕੇ ਤੋਂ ਵੱਧ ਸਮੇਂ ਤੋਂ ਸਪਲ ਟੈੱਕ ਨੂੰ ਦੁਨੀਆ ਦੇ ਸਭ ਤੋਂ ਵੱਡੇ ਬਾਸਮਤੀ ਚੌਲ ਨਿਰਯਾਤਕ ਵਜੋਂ ਭਾਰਤ ਦੇ ਬਿਹਤਰੀਨ ਬਾਸਮਤੀ ਨੂੰ 93 ਤੋਂ ਵੱਧ ਦੇਸ਼ਾਂ ਦੀਆਂ ਮੇਜ਼ਾਂ ਤੱਕ ਪਹੁੰਚਾਉਣ ‘ਤੇ ਮਾਣ ਹੈ । ਭਾਰਤ ‘ਚ ਜ਼ੀਬਾ ਦੇ ਨਾਲ ਸਾਡੀ ਹਮੇਸ਼ਾ ਇਹ ਕੋਸ਼ਿਸ਼ ਰਹੀ ਹੈ ਕਿ ਦੇਸ਼ ਦੇ ਖਪਤਕਾਰਾਂ ਨੂੰ ਉਹੀ ਐਕਸਪੋਰਟ-ਕੁਆਲਿਟੀ ਬਾਸਮਤੀ ਮਿਲੇ, ਜਿਸ ‘ਤੇ ਦੁਨੀਆ ਸਾਲਾਂ ਤੋਂ ਭਰੋਸਾ ਕਰਦੀ ਆ ਰਹੀ ਹੈ । ਉਨ੍ਹਾਂ ਅੱਗੇ ਕਿਹਾ ਕਿ ਅੱਜ ਅਸੀਂ ਆਪਣੀ ਇਸ ਵਚਨਬੱਧਤਾ ਨੂੰ ਇਕ ਕਦਮ ਹੋਰ ਅੱਗੇ ਲੈ ਕੇ ਜਾ ਰਹੇ ਹਾਂ । ਜ਼ੀਬਾ ਦੀ ਨਵੀਂ ਪੈਕੇਜਿੰਗ ਨੂੰ ਇਸ ਤਰ੍ਹਾਂ ਤਿਆਰ ਕੀਤਾ ਗਿਆ ਹੈ ਕਿ ਇਹ ਬ੍ਰਾਂਡ ਦੀ ਪ੍ਰੀਮੀਅਮ ਗੁਣਵੱਤਾ, ਇਕਸਾਰਤਾ ਅਤੇ ਸ਼ੁੱਧਤਾ ਨੂੰ ਹੋਰ ਬਿਹਤਰ ਢੰਗ ਨਾਲ ਦਰਸਾਏ ਅਤੇ ਖਪਤਕਾਰਾਂ ‘ਚ ਇਸ ਦੀ ਮਜ਼ਬੂਤ ਤੇ ਆਧੁਨਿਕ ਪਛਾਣ ਬਣਾਏ।
Ad Position 22
No active advertisement
ਪਿਛਲੀ ਖ਼ਬਰ ਦੀਕਸ਼ਾ ਨੇ ਯੂਨੀਵਰਸਿਟੀ ਪ੍ਰੀਖਿਆ ’ਚ ਪਹਿਲਾ ਸਥਾਨ ਹਾਸਿਲ ਕੀਤਾ ਅਗਲੀ ਖ਼ਬਰ ਸ੍ਰੀ ਗੋਵਿੰਦ ਗੌਧਾਮ ਮੰਦਰ ਅੰਮ੍ਰਿਤਸਰ ਵਿਖੇ ਮੀਟਿੰਗ ਹੋਈ
Ad Position 24