19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਬਜ਼ੁਰਗ ਮਾਤਾ ਦੇ ਕੰਨਾਂ ਵਿਚੋਂ ਸੋਨੇ ਦੀਆਂ ਵਾਲੀਆਂ ਖਿੱਚੀਆਂ

ਰਾਮ ਤੀਰਥ, 18 ਅਗਸਤ (ਧਰਵਿੰਦਰ ਸਿੰਘ ਔਲਖ)- ਪਿੰਡ ਹਰਸ਼ਾ ਛੀਨਾ ਦੀ 80 ਸਾਲ ਤੋਂ ਵੱਧ ਉਮਰ ਦੀ ਬਜ਼ੁਰਗ ਮਾਤਾ ਦੇ ਕੰਨਾਂ ਵਿਚੋਂ ਰੇਲਵੇ ਬੀ ਬਲਾਕ ਹਸਪਤਾਲ ਵਿਖੇ ਸੋਨੇ ਦੀਆਂ ਵਾਲੀਆਂ ਖਿੱਚੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਬਜ਼ੁਰਗ ਮਾਤਾ ਦੇ ਪੁੱਤਰ ਜਤਿੰਦਰ ਪਾਲ ਸਿੰਘ ਵਲੋਂ ਥਾਣਾ ਗੇਟ ਹਕੀਮਾਂ ਦੇ ਐੱਸ.

Ad Position 21
No active advertisement
ਅਜੀਤ ਡੈਸਕ 19-08-2026
ਰਾਮ ਤੀਰਥ, 18 ਅਗਸਤ (ਧਰਵਿੰਦਰ ਸਿੰਘ ਔਲਖ)- ਪਿੰਡ ਹਰਸ਼ਾ ਛੀਨਾ ਦੀ 80 ਸਾਲ ਤੋਂ ਵੱਧ ਉਮਰ ਦੀ ਬਜ਼ੁਰਗ ਮਾਤਾ ਦੇ ਕੰਨਾਂ ਵਿਚੋਂ ਰੇਲਵੇ ਬੀ ਬਲਾਕ ਹਸਪਤਾਲ ਵਿਖੇ ਸੋਨੇ ਦੀਆਂ ਵਾਲੀਆਂ ਖਿੱਚੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਬਜ਼ੁਰਗ ਮਾਤਾ ਦੇ ਪੁੱਤਰ ਜਤਿੰਦਰ ਪਾਲ ਸਿੰਘ ਵਲੋਂ ਥਾਣਾ ਗੇਟ ਹਕੀਮਾਂ ਦੇ ਐੱਸ.ਐੱਚ.ਓ. ਨੂੰ ਲਿਖਤੀ ਸ਼ਿਕਾਇਤ ਦੇ ਕੇ ਇਨਸਾਫ਼ ਦੀ ਮੰਗ ਕੀਤੀ ਗਈ ਹੈ । ਸ਼ਿਕਾਇਤ ਵਿਚ ਦੱਸਿਆ ਗਿਆ ਹੈ ਕਿ 14 ਅਗਸਤ 2026 ਨੂੰ ਕਰੀਬ 3.30 ਵਜੇ ਬਜ਼ੁਰਗ ਮਾਤਾ ਦਵਾਈ ਲੈਣ ਲਈ ਰੇਲਵੇ ਬੀ ਬਲਾਕ ਹਸਪਤਾਲ ਗਏ ਹੋਏ ਸਨ। ਇਸ ਦੌਰਾਨ ਇਕ ਵਿਅਕਤੀ ਵਲੋਂ ਉਨ੍ਹਾਂ ਦੇ ਕੰਨਾਂ ਵਿਚ ਪਾਈਆਂ ਸੋਨੇ ਦੀਆਂ ਵਾਲੀਆਂ ਕਥਿਤ ਤੌਰ ‘ਤੇ ਖਿੱਚ ਲਈਆਂ ਗਈਆਂ। ਇਸ ਘਟਨਾ ਦੌਰਾਨ ਮਾਤਾ ਜੀ ਦਾ ਇਕ ਕੰਨ ਪਾਟ ਗਿਆ, ਜਿਸ ਕਾਰਨ ਹਸਪਤਾਲ ਵਿਚ ਉਨ੍ਹਾਂ ਨੂੰ ਟਾਂਕੇ ਲਗਵਾਉਣੇ ਪਏ। ਸ਼ਿਕਾਇਤਕਰਤਾ ਨੇ ਕਿਹਾ ਕਿ ਬਜ਼ੁਰਗ ਮਾਤਾ ਦੀ ਉਮਰ 80 ਸਾਲ ਤੋਂ ਵੱਧ ਹੋਣ ਕਾਰਨ ਇਸ ਘਟਨਾ ਨੇ ਉਨ੍ਹਾਂ ਨੂੰ ਸਰੀਰਕ ਅਤੇ ਮਾਨਸਿਕ ਤੌਰ ‘ਤੇ ਕਾਫ਼ੀ ਪ੍ਰੇਸ਼ਾਨ ਕੀਤਾ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਘਟਨਾ ਦੀ ਜਾਂਚ ਕਰਕੇ ਜ਼ਿੰਮੇਵਾਰ ਵਿਅਕਤੀ ਦੀ ਪਛਾਣ ਕੀਤੀ ਜਾਵੇ।
Ad Position 22
No active advertisement
ਪਿਛਲੀ ਖ਼ਬਰ ਸਿਮਰਨਜੀਤ ਸਿੰਘ ਮਾਨ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ‘21 ਦੇ ਪੰਜਾਬ ਬੰਦ’ ਦੀ ਹਮਾਇਤ ਕਿਹਾ, 15 ਅਗਸਤ ਨੂੰ ਚੰਡੀਗੜ੍... ਅਗਲੀ ਖ਼ਬਰ ਮੋਟਸਾਈਕਲ ਦੇ ਪਿੱਛੇ ਜ਼ੋਰ ਨਾਲ ਮੋਟਰਸਾਈਕਲ ਮਾਰਨ ਨਾਲ ਵਿਅਕਤੀ ਦੀ ਮੌਤ
Ad Position 24