ਡੀ.ਸੀ.ਪੀ. ਰਵਿੰਦਰਪਾਲ ਸਿੰਘ ਸੰਧੂ ਨੇ ਅਹੁਦਾ ਸੰਭਾਲਿਆ
ਅੰਮ੍ਰਿਤਸਰ, 18 ਅਗਸਤ (ਰੇਸ਼ਮ ਸਿੰਘ)-ਪੁਲਿਸ ਕਮਿਸ਼ਨਰੇਟ ਨਵਨਿਯੁਕਤ ਡੀ. ਸੀ.
ਅੰਮ੍ਰਿਤਸਰ, 18 ਅਗਸਤ (ਰੇਸ਼ਮ ਸਿੰਘ)-ਪੁਲਿਸ ਕਮਿਸ਼ਨਰੇਟ ਨਵਨਿਯੁਕਤ ਡੀ.ਸੀ.ਪੀ (ਅਮਨ -ਕਾਨੂੰਨ ਤੇ ਵਿਵਸਥਾ) ਰਵਿੰਦਰਪਾਲ ਸਿੰਘ ਸੰਧੂ ਨੇ ਅੱਜ ਇੱਥੇ ਆਪਣੇ ਅਹੁਦੇ ਦਾ ਕਾਰਜ਼ਭਾਰ ਸੰਭਾਲਿਆ ਹੈ । ਉਹ ਇੱਥੇ ਹੀ ਡੀ.ਸੀ.ਪੀ. (ਡਿਡੈਕਟਿਵ) ਸਨ, ਜਦੋਂ ਕਿ ਨਵੇਂ ਹੁਕਮਾਂ ਤੇ ਤਬਦੀਲੀਆਂ ਤਹਿਤ ਉਹ ਆਪਣੇ ਨਵੇਂ ਅਹੁਦੇ ’ਤੇ ਨਿਯੁਕਤ ਹੋਏ ਹਨ। ਇਸੇ ਤਰ੍ਹਾਂ ਪ੍ਰਭਜੋਤ ਸਿੰਘ ਵਿਰਕ ਜੋ ਇਥੇ ਐੱਸ.ਪੀ. ਸੀ.ਆਈ.ਡੀ. ਸਨ ਵਲੋਂ ਡੀ.ਸੀ.ਪੀ. (ਡੀ) ਨਿਯੁਕਤ ਹੋਏ ਹਨ ਵਲੋਂ ਆਉਂਦੇ ਦਿਨਾਂ ’ਚ ਆਪਣੇ ਅਹੁਦੇ ਦਾ ਕਾਰਜਭਾਰ ਸੰਭਾਲ ਲੈਣਗੇ । ਇਸੇ ਤਰ੍ਹਾਂ ਐੱਸ.ਪੀ. ਹੈੱਡਕੁਆਟਰ ਗੁਰਦਾਸਪੁਰ ਜੁਗਰਾਜ ਸਿੰਘ ਜੋ ਕਿ ਅੰਮ੍ਰਿਤਸਰ ਵਿਖੇ ਡੀ.ਸੀ . ਪੀ. ਅਪਰੇਸ਼ਨ ਨਿਯੁਕਤ ਹੋਏ ਹਨ ਵਲੋਂ ਆਪਣਾ ਅਹੁਦਾ ਸੰਭਾਲ ਲਿਆ ਗਿਆ ਹੈ। ਲੁਧਿਆਣਾ ਦੇ ਡੀ.ਸੀ.ਪੀ. ਜਸਕਰਨਜੀਤ ਸਿੰਘ ਜੋ ਡੀ.ਸੀ.ਪੀ. ਸਿਟੀ ਨਿਯੁਕਤ ਹੋਏ ਹਨ ਵਲੋਂ ਆਪਣਾ ਅਹੁਦਾ ਸੰਭਾਲ ਲਿਆ ਗਿਆ ਹੈ। ਇਸੇ ਤਰ੍ਹਾਂ ਜਗਤੇਸ਼ਵਰ ਸਿੰਘ ਜੋ ਕਿ ਐੱਸ.ਪੀ. ਫਰੀਦਕੋਟ ਸਨ ਏ.ਡੀ.ਸੀ.ਪੀ. -1 ਵਜੋਂ ਆਪਣਾ ਕਾਰਜ਼ਭਾਰ ਸੰਭਾਲ ਚੁੱਕੇ ਹਨ।