19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਜਥੇਦਾਰ ਗੜਗੱਜ ਵਲੋਂ ਯੂ. ਕੇ. ਦੀ ਹਵਾਈ ਫ਼ੌਜ ’ਚ ਫਲਾਈਟ ਲੈਫਟੀਨੈਂਟ ਬਣੇ ਅਰਸ਼ਦੀਪ ਸਿੰਘ ਨੂੰ ਵਧਾਈ ਕਿਹਾ, ਸਿੱਖ ਨੌਜਵਾਨ ਫਲਾਈਟ ਲੈਫਟੀਨੈਂਟ ਅਰਸ਼ਦੀਪ ਸਿੰਘ ਤੋਂ ਸੇਧ ਲੈ ਕੇ ਉੱਚ ਮੁਕਾਮਾਂ ’ਤੇ ਪਹੁੰਚਣ

ਅੰਮ੍ਰਿਤਸਰ, 18 ਅਗਸਤ (ਜਸਵੰਤ ਸਿੰਘ ਜੱਸ)-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਯੂ. ਕੇ.

Ad Position 21
No active advertisement
ਯੂ.ਕੇ. ਹਵਾਈ ਫ਼ੌਜ ’ਚ ਫਲਾਈਟ ਲੈਫਟੀਨੈਂਟ ਬਣਿਆ ਸਿੱਖ ਨੌਜਵਾਨ ਅਰਸ਼ਦੀਪ ਸਿੰਘ । 19-08-2026
ਅੰਮ੍ਰਿਤਸਰ, 18 ਅਗਸਤ (ਜਸਵੰਤ ਸਿੰਘ ਜੱਸ)-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਯੂ.ਕੇ. ਦੀ ਹਵਾਈ ਫ਼ੌਜ ’ਚ ਲੰਮੇ ਸਮੇਂ ਬਾਅਦ ਸਿੱਖ ਫਲਾਈਟ ਲੈਫਟੀਨੈਂਟ ਵਜੋਂ ਉੱਚ ਅਹੁਦਾ ਹਾਸਿਲ ਕਰਨ ਲਈ ਪੰਜਾਬੀ ਮੂਲ ਦੇ ਸਾਊਥਾਲ, ਯੂ.ਕੇ. ਵਿਚ ਰਹਿਣ ਵਾਲੇ ਸਿੱਖ ਨੌਜਵਾਨ ਅਰਸ਼ਦੀਪ ਸਿੰਘ ਅਤੇ ਉਸ ਦੇ ਮਾਪਿਆਂ ਜਗਦੀਪ ਸਿੰਘ ਅਤੇ ਬੀਬੀ ਗਗਨਦੀਪ ਕੌਰ ਨੂੰ ਮੁਬਾਰਕਬਾਦ ਦਿੱਤੀ ਹੈ । ਜਥੇਦਾਰ ਗੜਗੱਜ ਨੇ ਕਿਹਾ ਕਿ ਅਜਿਹਾ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਹੋਇਆ ਹੈ ਕਿ ਇਕ ਸਿੱਖ ਨੇ ਯੂ.ਕੇ. ਦੀ ਹਵਾਈ ਫ਼ੌਜ ’ਚ ਉੱਚ ਅਹੁਦਾ ਹਾਸਿਲ ਕੀਤਾ ਹੈ । ਉਨ੍ਹਾਂ ਕਿਹਾ ਕਿ ਇਹ ਹੋਰ ਵੀ ਖੁਸ਼ੀ ਦੀ ਗੱਲ ਹੈ ਕਿ ਫਲਾਈਟ ਲੈਫਟੀਨੈਂਟ ਅਰਸ਼ਦੀਪ ਸਿੰਘ ਅਤੇ ਉਨ੍ਹਾਂ ਦਾ ਸਮੁੱਚਾ ਪਰਿਵਾਰ ਵਿਦੇਸ਼ ’ਚ ਰਹਿੰਦਿਆਂ ਵੀ ਸਿੱਖੀ ਰਵਾਇਤਾਂ ਅਤੇ ਪੰਜਾਬੀ ਮਾਂ-ਬੋਲੀ ਨਾਲ ਜੁੜਿਆ ਹੋਇਆ ਹੈ । ਜਥੇਦਾਰ ਗੜਗੱਜ ਨੇ ਕਿਹਾ ਕਿ ਅੱਜ ਲੋੜ ਹੈ ਕਿ ਸਿੱਖ ਨੌਜਵਾਨ ਫਲਾਈਟ ਲੈਫਟੀਨੈਂਟ ਅਰਸ਼ਦੀਪ ਸਿੰਘ ਤੋਂ ਸੇਧ ਲੈ ਕੇ ਚੰਗੀ ਵਿੱਦਿਆ ਅਤੇ ਮਿਹਨਤ ਰਾਹੀਂ ਉੱਚੇ ਮੁਕਾਮਾਂ ’ਤੇ ਪਹੁੰਚਣ ।
Ad Position 22
No active advertisement
ਪਿਛਲੀ ਖ਼ਬਰ ਪਾਰਵਤੀ ਦੇਵੀ ਸਰਵਹਿਤ ਗੈਸਟ੍ਰੋਸਿਟੀ ਵਲੋਂ ਵਿਸਤ੍ਰਿਤ ਜਿਗਰ ਪ੍ਰੋਗਰਾਮ ਦੀ ਸ਼ੁਰੂਆਤ ਪਹਿਲਾ ਲਿਵਰ ਵਿਸਤ੍ਰਿਤ ਸਿਹਤ ਜਾਂਚ... ਅਗਲੀ ਖ਼ਬਰ ਪਿੰਡ ਕੋਟਲੀ ਸੱਕਾਂ ਤੇ ਪਿੰਡ ਛਿੱਡਣ ਤੋਂ 4700 ਲੀਟਰ ਲਾਵਾਰਿਸ ਲਾਹਣ ਬਰਾਮਦ
Ad Position 24