19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

‘ਟੈਲੇਂਟ ਆਫ਼ ਪੰਜਾਬ’ ਦੇ ਆਡੀਸ਼ਨ ’ਚ ਹਰਮਨ ਪਬਲਿਕ ਹਾਈ ਸਕੂਲ ਦੇ ਵਿਦਿਆਰਥੀਆਂ ਨੇ ਦਿਖਾਇਆ ਹੁਨਰ

ਸੁਲਤਾਨਵਿੰਡ, 18 ਅਗਸਤ (ਗੁਰਨਾਮ ਸਿੰਘ ਬੁੱਟਰ)- ਜੀ ਧੀਮਾਨ ਪ੍ਰੋਡਕਸ਼ਨ ਵਲੋਂ ਕਰਵਾਏ ਜਾ ਰਹੇ ‘ਟੈਲੇਂਟ ਆਫ਼ ਪੰਜਾਬ’ ਮਲਟੀ ਟੈਲੇਂਟ ਟੀ. ਵੀ.

Ad Position 21
No active advertisement
ਹਰਮਨ ਪਬਲਿਕ ਸਕੂਲ ਸੁਲਤਾਨਵਿੰਡ ਵਿਖੇ ਸ਼ਾਨਦਾਰ ਪ੍ਰਦਰਸ਼ਨ ਦੌਰਾਨ ਸਕੂਲ ਪ੍ਰਿੰਸੀਪਲ ਅਸ਼ਵਨੀ ਮਲਹੋਤਰਾ, ਸਕੂਲ ਸਟਾਫ ਅਤੇ ਵਿਦਿਆਰਥੀ। ਤਸਵੀਰ : ਗੁਰਨਾਮ ਸਿੰਘ ਬੁੱਟਰ 19-08-2026
ਸੁਲਤਾਨਵਿੰਡ, 18 ਅਗਸਤ (ਗੁਰਨਾਮ ਸਿੰਘ ਬੁੱਟਰ)- ਜੀ ਧੀਮਾਨ ਪ੍ਰੋਡਕਸ਼ਨ ਵਲੋਂ ਕਰਵਾਏ ਜਾ ਰਹੇ ‘ਟੈਲੇਂਟ ਆਫ਼ ਪੰਜਾਬ’ ਮਲਟੀ ਟੈਲੇਂਟ ਟੀ.ਵੀ. ਰਿਐਲਿਟੀ ਸ਼ੋਅ ਦੇ ਵਾਕ-ਇਨ ਆਡੀਸ਼ਨ ਹਰਮਨ ਪਬਲਿਕ ਹਾਈ ਸਕੂਲ ਪਿੰਡ ਸੁਲਤਾਨਵਿੰਡ ਦੇ ਵਿਹੜੇ ’ਚ ਬੜੇ ਉਤਸ਼ਾਹ ਅਤੇ ਜੋਸ਼ ਨਾਲ ਸਫ਼ਲਤਾਪੂਰਵਕ ਸੰਪੰਨ ਹੋਏ । ਆਡੀਸ਼ਨ ਨੂੰ ਲੈ ਕੇ ਵੱਡੀ ਗਿਣਤੀ ’ਚ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ । ਆਡੀਸ਼ਨ ਦੌਰਾਨ ਹਰਮਨ ਪਬਲਿਕ ਹਾਈ ਸਕੂਲ ਦੇ ਕਰੀਬ 250 ਵਿਦਿਆਰਥੀਆਂ ਨੇ ਵੱਖ-ਵੱਖ ਕਲਾਤਮਕ ਵੰਨਗੀਆਂ ’ਚ ਹਿੱਸਾ ਲਿਆ । ਵਿਦਿਆਰਥੀਆਂ ਨੇ ਡਾਂਸ, ਗਾਇਕੀ, ਅਦਾਕਾਰੀ, ਮਾਡਲਿੰਗ, ਗਤਕਾ, ਭੰਗੜਾ, ਗਿੱਧਾ, ਕਵਿਤਾ, ਸਾਜ਼ ਵਾਦਨ, ਕਾਮੇਡੀ, ਪੇਂਟਿੰਗ, ਸ਼ਬਦ ਗਾਇਨ, ਕਵੀਸ਼ਰੀ, ਰੈਪਿੰਗ, ਮਾਈਮ, ਕੈਲੀਗ੍ਰਾਫ਼ੀ ਅਤੇ ਢਾਡੀ ਵਾਰਾਂ ਸਮੇਤ ਵੱਖ-ਵੱਖ ਖੇਤਰਾਂ ਵਿਚ ਆਪਣੀ ਕਲਾ ਦੇ ਜੌਹਰ ਵਿਖਾਏ । ਨੰਨ੍ਹੇ-ਮੁੰਨੇ ਬੱਚਿਆਂ ਤੋਂ ਲੈ ਕੇ ਨੌਜਵਾਨ ਵਿਦਿਆਰਥੀਆਂ ਤੱਕ ਹਰ ਕਿਸੇ ਨੇ ਪੂਰੇ ਆਤਮ-ਵਿਸ਼ਵਾਸ ਅਤੇ ਉਤਸ਼ਾਹ ਨਾਲ ਆਪਣੀ ਪ੍ਰਤਿਭਾ ਨੂੰ ਪੇਸ਼ ਕੀਤਾ । ਆਡੀਸ਼ਨ ਦੌਰਾਨ ਵਿਦਿਆਰਥੀਆਂ ਵਲੋਂ ਪੇਸ਼ ਕੀਤੀਆਂ ਗਈਆਂ ਵੱਖ-ਵੱਖ ਕਲਾਵਾਂ ਨੇ ਹਾਜ਼ਰ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ । ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਅਸ਼ਵਨੀ ਮਲਹੋਤਰਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ । ਉਨ੍ਹਾਂ ਨੇ ਆਡੀਸ਼ਨ ’ਚ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜ਼ਾਈ ਕਰਦਿਆਂ ਕਿਹਾ ਕਿ ਬੱਚਿਆਂ ਅੰਦਰ ਛੁਪੀ ਪ੍ਰਤਿਭਾ ਨੂੰ ਸਾਹਮਣੇ ਲਿਆਉਣ ਲਈ ਅਜਿਹੇ ਮੰਚ ਬੇਹੱਦ ਜ਼ਰੂਰੀ ਹਨ । ਇਸ ਮੌਕੇ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜ਼ਾਈ ਕਰਦਿਆਂ ਉਨ੍ਹਾਂ ਨੂੰ ਸਕੂਲ ਵਲੋਂ ਸਨਮਾਨ ਚਿੰਨ੍ਹ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਅਥਲੈਟਿਕਸ ਮੀਟ ’ ਚ ਮਾਰੀਆਂ ਮੱਲਾਂ ਅਗਲੀ ਖ਼ਬਰ ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਵਿਖੇ ਵੰਡ ਦੀ ਤ੍ਰਾਸਦੀ ਬਾਬਤ ਯਾਦਗਾਰੀ ਦਿਵਸ ਮਨਾਇਆ
Ad Position 24