18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਕੈਨੇਡਾ ਦੇ ਸ਼ਹਿਰ ਕੈਮਲੂਪਸ ਵਿਖੇ ਸਥਿਤ ਥੌਮਸਨ ਯੂਨੀਵਰਸਿਟੀ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਵਫਦ ਦਾ ਖ਼ਾਲਸਾ ਕਾਲਜ ਪੁੱਜਣ ’ਤੇ ਸਵਾਗਤ ਕਰਦੇ ਹੋਏ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਤੇ ਹੋਰ ਸਟਾਫ ਮੈਂਬਰ। ਕੈਨੇਡਾ ਦੀ ਥੌਮਸਨ ਰਿਵਰ ’ਵਰਸਿਟੀ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਵਫਦ ਵਲੋਂ ਖ਼ਾਲਸਾ ਕਾਲਜ ਦਾ ਦੌਰਾ

ਅੰਮ੍ਰਿਤਸਰ, 18 ਅਗਸਤ (ਜਸਵੰਤ ਸਿੰਘ ਜੱਸ)-ਕੈਨੇਡਾ ਦੇ ਸ਼ਹਿਰ ਕੈਮਲੂਪਸ ਵਿਖੇ ਸਥਿਤ ਥੌਮਸਨ ਯੂਨੀਵਰਸਿਟੀ ਦੇ ਸੋਸ਼ਲ ਵਰਕਸ ਵਿਭਾਗ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਸਥਾਨਕ ਇਤਿਹਾਸਕ ਖ਼ਾਲਸਾ ਕਾਲਜ ਵਿਖੇ ਆਪਣੇ ਦੌਰੇ ਦੌਰਾਨ ਕਾਲਜ ਵਿਦਿਆਰਥੀਆਂ ਨਾਲ ਵਿਚਾਰ-ਵਟਾਂਦਰਾ ਕੀਤਾ। ਕਾਲਜ ਪ੍ਰਿੰਸੀਪਲ ਡਾ.

Ad Position 21
No active advertisement
ਕੈਨੇਡਾ ਦੀ ਥੌਮਸਨ ਯੂਨੀਵਰਸਿਟੀ ਦੇ ਵਫਦ ਦੇ ਇਕ ਮੈਂਬਰ ਖ਼ਾਲਸਾ ਕਾਲਜ ਦੀਆਂ ਵਿਦਿਆਰਥਣਾਂ ਨਾਲ ਗੱਲਬਾਤ ਕਰਦੇ ਹੋਏ। ਤਸਵੀਰਾਂ : ਨਿਰਮਲ ਸਟੂਡੀਓ 19-08-2026
ਅੰਮ੍ਰਿਤਸਰ, 18 ਅਗਸਤ (ਜਸਵੰਤ ਸਿੰਘ ਜੱਸ)-ਕੈਨੇਡਾ ਦੇ ਸ਼ਹਿਰ ਕੈਮਲੂਪਸ ਵਿਖੇ ਸਥਿਤ ਥੌਮਸਨ ਯੂਨੀਵਰਸਿਟੀ ਦੇ ਸੋਸ਼ਲ ਵਰਕਸ ਵਿਭਾਗ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਸਥਾਨਕ ਇਤਿਹਾਸਕ ਖ਼ਾਲਸਾ ਕਾਲਜ ਵਿਖੇ ਆਪਣੇ ਦੌਰੇ ਦੌਰਾਨ ਕਾਲਜ ਵਿਦਿਆਰਥੀਆਂ ਨਾਲ ਵਿਚਾਰ-ਵਟਾਂਦਰਾ ਕੀਤਾ। ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਨੇ ਕਿਹਾ ਕਿ ਕੈਨੇਡਾ ਦੀ ਉਕਤ ਥੌਮਸਨ ਰਿਵਰ ’ਵਰਸਿਟੀ ਵਿਖੇ ਸੋਸ਼ਲ ਵਰਕਸ ਵਿਭਾਗ ਤੋਂ ਡਾ. ਟੈਨੀਆ ਪਾਲੁਕ, ਚੈਲਸਾ ਕੋਰਸੀ ਅਤੇ ਸਰਬਜੀਤ ਘੁੰਮਣ ਦੀ ਅਗਵਾਈ ‘ਚ 7 ਵਿਦਿਆਰਥੀਆਂ ਦਾ ਵਫਦ ਪੰਜਾਬੀ ਅਤੇ ਅੰਗਰੇਜ਼ੀ ਵਿਭਾਗ ’ਚ ਪਹੁੰਚਿਆ। ਕਾਲਜ ਪਹੁੰਚੇ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਪ੍ਰਿੰ: ਡਾ. ਰੰਧਾਵਾ ਨੇ ਕਿਹਾ ਕਿ ਅੱਜ ਵਾਦ ਵਿਵਾਦ ਅਤੇ ਸੰਵਾਦ ਦਾ ਸਮਾਂ ਹੈ। ਉਨ੍ਹਾਂ ਕਿਹਾ ਕਿ ਵੱਖ ਵੱਖ ਥਾਵਾਂ, ਦੇਸ਼ਾਂ ਦੇ ਵਿਦਿਆਰਥੀਆਂ ਨੂੰ ਇਕ ਦੂਸਰੇ ਨਾਲ ਵਿਚਾਰ ਵਟਾਂਦਰਾ ਕਰਕੇ ਆਪਣੇ ਗਿਆਨ ਨੂੰ ਵਧਾਉਣਾ ਚਾਹੀਦਾ ਹੈ ਤੇ ਆਪਸੀ ਵਿਚਾਰ ਵਟਾਂਦਰਾ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿਚ ਸਹਾਈ ਹੁੰਦਾ ਹੈ । ਵਿਦੇਸ਼ੀ ਵਫਦ ਦੇ ਮੈਂਬਰਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਅਸੀਂ ‘ਕਨਸੈਂਟ ਕੈਫੇ’ ਦੇ ਸੰਕਲਪ ਰਾਹੀਂ ਦੂਸਰੇ ਦੀ ਮਰਜੀ ਨੂੰ ਸਮਝਣ ਅਤੇ ਤਰਜੀਹ ਦੇਣ ਦੀ ਅਪੀਲ ਕਰ ਰਹੇ ਹਾਂ ਤਾਂ ਜੋ ਦੂਸਰਿਆਂ ‘ਤੇ ਕਿਸੇ ਵੀ ਕਿਸਮ ਦੀ ਮਰਜ਼ੀ ਥੋਪੀ ਨਾ ਜਾਵੇ। ਵਿਦੇਸ਼ੀ ਵਫਦ ਨੇ ਕਾਲਜ ਦੇ ਵੱਖ-ਵੱਖ ਵਿਭਾਗਾਂ ਦਾ ਦੌਰਾ ਕੀਤਾ ਅਤੇ ਕਾਲਜ ਦੀ ਇਤਿਹਾਸਕ ਅਤੇ ਸਭਿਆਚਾਰਕ ਵਿਰਾਸਤ ਦੀ ਸਰਾਹਨਾ ਕੀਤੀ । ਇਸ ਮੌਕੇ ਡਾ. ਦਲਜੀਤ ਸਿੰਘ. ਡਾ. ਪਰਮਿੰਦਰ ਸਿੰਘ, ਪ੍ਰੋ. ਸਾਵੰਤ ਸਿੰਘ ਮੰਟੋ, ਡਾ. ਹੀਰਾ ਸਿੰਘ, ਡਾ. ਕੁਲਦੀਪ ਸਿੰਘ ਢਿੱਲੋਂ, ਡਾ. ਮਿੰਨੀ ਸਲਵਾਨ ਤੋਂ ਇਲਾਵਾ ਵੱਡੀ ਗਿਣਤੀ ‘ਚ ਵਿਦਿਆਰਥੀ ਸ਼ਾਮਿਲ ਸਨ।
Ad Position 22
No active advertisement
ਪਿਛਲੀ ਖ਼ਬਰ ਬਲਿਸ ਬੈਸ਼ ਵਲੋਂ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਅਗਲੀ ਖ਼ਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਕਾਮਨਵੈਲਥ ਤਲਵਾਰਬਾਜ਼ੀ ਚੈਂਪੀਅਨਸ਼ਿਪ ’ਚ ਜਿੱਤੇ ਤਗਮੇ ਮਜ਼ਬੂਤ ਖੇਡ ਨੀਤੀ ਤੇ ਬਿਹਤਰੀਨ ਸ...
Ad Position 24