19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਸ੍ਰੀ ਹੇਮਕੁੰਟ ਸਾਹਿਬ ਦੀਆਂ 7 ਚੋਟੀਆਂ ’ਤੇ ਚੜ੍ਹਾਏ ਨਿਸ਼ਾਨ ਸਾਹਿਬ

ਅੰਮ੍ਰਿਤਸਰ, 19 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)-ਉਤਰਾਖੰਡ ਦੇ ਜ਼ਿਲ੍ਹਾ ਚਮੋਲੀ ’ਚ 15200 ਫੁੱਟ ਦੀ ਉਚਾਈ ’ਤੇ ਸ਼ੁਸੋਭਿਤ ਸ੍ਰੀ ਹੇਮਕੁੰਟ ਸਾਹਿਬ ਦੀਆਂ 7 ਗਗਨਚੁੰਬੀ ਚੋਟੀਆਂ ‘ਤੇ ਸਥਾਪਿਤ ਖਾਲਸਾਈ ਨਿਸ਼ਾਨ ਸਾਹਿਬ ਦੇ ਚੋਲੇ ਬਦਲਣ ਦੀ ਸੇਵਾ ਬਾਬਾ ਸ਼ੇਰ ਸਿੰਘ ਦੇ ਜਥੇ ਵਲੋਂ ਨਿਭਾਈ ਗਈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਸੀ.

Ad Position 21
No active advertisement
ਅਜੀਤ ਡੈਸਕ 20-08-2026
ਅੰਮ੍ਰਿਤਸਰ, 19 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)-ਉਤਰਾਖੰਡ ਦੇ ਜ਼ਿਲ੍ਹਾ ਚਮੋਲੀ ’ਚ 15200 ਫੁੱਟ ਦੀ ਉਚਾਈ ’ਤੇ ਸ਼ੁਸੋਭਿਤ ਸ੍ਰੀ ਹੇਮਕੁੰਟ ਸਾਹਿਬ ਦੀਆਂ 7 ਗਗਨਚੁੰਬੀ ਚੋਟੀਆਂ ‘ਤੇ ਸਥਾਪਿਤ ਖਾਲਸਾਈ ਨਿਸ਼ਾਨ ਸਾਹਿਬ ਦੇ ਚੋਲੇ ਬਦਲਣ ਦੀ ਸੇਵਾ ਬਾਬਾ ਸ਼ੇਰ ਸਿੰਘ ਦੇ ਜਥੇ ਵਲੋਂ ਨਿਭਾਈ ਗਈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਸੀ. ਈ. ਓ. ਅਤੇ ਮੈਨੇਜਰ ਸੇਵਾ ਸਿੰਘ ਨੇ ਦੱਸਿਆ ਕਿ ਸਵ: ਬਾਬਾ ਸ਼ੇਰ ਸਿੰਘ ਦੇ ਜਥੇ ਵਲੋਂ ਸ੍ਰੀ ਹੇਮਕੁੰਟ ਸਾਹਿਬ ਦੇ ਚੌਗਿਰਦੇ ‘ਚ ਮੌਜੂਦ 7 ਉੱਚੀਆਂ ਚੋਟੀਆਂ ‘ਤੇ ਸਥਾਪਿਤ ਨਿਸ਼ਾਨ ਸਾਹਿਬ ਚੜ੍ਹਾਉਣ ਦੀ ਸੇਵਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਹੇਮਕੁੰਟ ਸਾਹਿਬ ਜਾਣ ਲਈ ਤਾਂ ਭਾਵੇਂ ਟਰੈਕ ਬਣਿਆ ਹੋਇਆ ਹੈ ਪਰ ਇਨ੍ਹਾਂ ਚੋਟੀਆਂ ਵੱਲ ਜਾਣ ਲਈ ਕੋਈ ਰਸਤਾ ਜਾਂ ਪਗਡੰਡੀਆਂ ਮੌਜੂਦ ਨਹੀਂ ਹਨ। ਉਨ੍ਹਾਂ ਦੱਸਿਆ ਕਿ ਇਸ ਕਠਿਨ ਅਤੇ ਔਕੜਾਂ ਭਰਪੂਰ ਸਿੱਧੀਆਂ ਚੋਟੀਆਂ ‘ਤੇ ਸੰਗਲਾਂ ਦੀ ਸਹਾਇਤਾ ਨਾਲ ਜਾਣਾ ਪੈਂਦਾ ਹੈ ਅਤੇ ਇਹ ਜਥਾ ਪਿਛਲ਼ੇ 40 ਸਾਲਾਂ ਤੋਂ ਸਲਾਨਾ ਯਾਤਰਾ ਦੌਰਾਨ ਅਗਸਤ ਮਹੀਨੇ ‘ਚ ਨਿਸ਼ਾਨ ਸਾਹਿਬ ਦੇ ਚੋਲੇ ਬਦਲਣ ਦੀ ਸੇਵਾ ਨਿਭਾ ਰਿਹਾ ਹੈ, ਜਿਨ੍ਹਾਂ ਵਲੋਂ ਆਪਣੀ ਇਸ ਸਾਲ ਦੀ ਸੇਵਾ ਮੁਕੰਮਲ ਕੀਤੀ ਗਈ ਅਤੇ ਉਨ੍ਹਾਂ ਨੂੰ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਵਲੋਂ ਸਨਮਾਨਿਤ ਕੀਤਾ ਗਿਆ ਹੈ। ਸੇਵਾ ਸਿੰਘ ਨੇ 23 ਮਈ 2026 ਤੋਂ ਆਰੰਭ ਹੋਈ ਸ੍ਰੀ ਹੇਮਕੁੰਟ ਸਾਹਿਬ ਦੀ ਸਲਾਨਾ ਯਾਤਰਾ ਨਿਰੰਤਰ ਜਾਰੀ ਹੈ ਅਤੇ ਇਸ ਸਾਲ ਦੇਸ਼-ਵਿਦੇਸ਼ ਤੋਂ ਸ਼ਰਧਾਲੂਆਂ ਦੀ ਹੋਈ ਆਮਦ ਨੇ ਪਿਛਲੇ 10-15 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਲਗਭਗ 2,62,000 ਯਾਤਰੀ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ-ਦੀਦਾਰੇ ਕਰਕੇ ਜਾ ਚੁੱਕੇ ਹਨ। ਸੇਵਾ ਸਿੰਘ ਨੇ ਸੰਗਤ ਨੂੰ ਅਪੀਲ ਕੀਤੀ ਕਿ ਉਹ 10 ਅਕਤੂਬਰ ਤੱਕ ਚੱਲਣ ਵਾਲੀ ਇਸ ਸਲਾਨਾ ਯਾਤਰਾ ‘ਚ ਨਿਰਸੰਕੋਚ ਅਤੇ ਬਿਨਾਂ ਕਿਸੇ ਡਰ-ਭੈਅ ਦੇ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਕਰ ਸਕਦੇ ਹਨ ਕਿਉਂਕਿ ਇਸ ਸਾਲ ਪਹਾੜਾਂ ‘ਚ ਬਾਰਿਸ਼ਾਂ ਵੀ ਘੱਟ ਹੋਈਆਂ ਹਨ ਅਤੇ ਰਸਤੇ ਵੀ ਠੀਕ ਹਨ।
Ad Position 22
No active advertisement
ਪਿਛਲੀ ਖ਼ਬਰ ਭਾਈ ਮੋਹਕਮ ਸਿੰਘ ਤੇ ਭੋਮਾ ਸਮੇਤ ਪੰਥਕ ਆਗੂਆਂ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ 21 ਦੇ ਪੰਜਾਬ ਬੰਦ ਦੇ ਸੱਦੇ ਦੀ ਹਮਾਇਤ ਅਗਲੀ ਖ਼ਬਰ ਪਲੇ ਵੇਜ਼ ਸਕੂਲ ’ਚ ‘ਲੌਂਚਿੰਗ ਐਂਡ ਓਰੀਐਂਟੇਸ਼ਨ ਆਫ਼ ਸਰਬੱਤ ਏ.ਆਈ. ਇੰਨ ਪੰਜਾਬ’ ਇਵੈਂਟ ਕਰਵਾਇਆ
Ad Position 24