19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਕਣਕ ਦੇ ਗੁਦਾਮ ਦੇ ਗਾਰਡਾਂ ਨੂੰ ਬੰਧਕ ਬਣਾ ਕੇ ਮਾਰਿਆ ਡਾਕਾ ਵੱਡੀ ਮਾਤਰਾ ’ ਚ ਕਣਕ ਦੀਆਂ ਬੋਰੀਆਂ ਦੀ ਕੀਤੀ ਲੁੱਟ , ਇੱਕ ਵਿਅਕਤੀ ਗੱਡੀ ਸਮੇਤ ਕਾਬੂ

ਮਜੀਠਾ, 19 ਅਗਸਤ (ਮਨਿੰਦਰ ਸਿੰਘ ਸੋਖੀ)-ਇੱਥੋਂ ਨਾਲ ਲਗਦੇ ਪਿੰਡ ਸੋਹੀਆਂ ਕਲਾਂ ਵਿਖੇ ਪੰਕਜ ਐਗਰੋ ਵੇਅਰ ਹਾਊਸ ਸੋਹੀਆਂ ਕਲਾਂ ਵਿਖੇ ਪਨਗਰੇਨ ਦੇ ਗੁਦਾਮ ਵਿਚੋਂ ਡਾਕਾ ਮਾਰ ਕੇ ਕਣਕ ਚੋਰੀ ਕਰ ਲਏ ਜਾਣ ਦਾ ਸਮਾਚਾਰ ਹੈ। ਮਹਿਕਮਾ ਖੁਰਾਕ ਸਿਵਲ ਸਪਲਾਈ ਦੇ ਇੰਸਪੈਕਟਰ ਅਸ਼ੀਸ਼ ਮਹਾਜਨ ਅਤੇ ਹਰਮਨਦੀਪ ਸਿੰਘ ਵਲੋਂ ਥਾਣਾ ਮਜੀਠਾ ਵਿਖੇ ਦਿੱਤੇ ਬਿਆਨਾਂ ਅਨੁਸਾਰ ਸੋਹੀਆਂ ਕਲਾਂ ਦੇ ਗੁਦਾਮ ਵਿਚ ਪਨਗਰੇਨ ਦੀ ਕਣਕ ਸਟੋਰ ਕਰਕੇ ਰੱਖੀ ਗਈ ਹੈ ।

Ad Position 21
No active advertisement
ਅਜੀਤ ਡੈਸਕ 20-08-2026
ਮਜੀਠਾ, 19 ਅਗਸਤ (ਮਨਿੰਦਰ ਸਿੰਘ ਸੋਖੀ)-ਇੱਥੋਂ ਨਾਲ ਲਗਦੇ ਪਿੰਡ ਸੋਹੀਆਂ ਕਲਾਂ ਵਿਖੇ ਪੰਕਜ ਐਗਰੋ ਵੇਅਰ ਹਾਊਸ ਸੋਹੀਆਂ ਕਲਾਂ ਵਿਖੇ ਪਨਗਰੇਨ ਦੇ ਗੁਦਾਮ ਵਿਚੋਂ ਡਾਕਾ ਮਾਰ ਕੇ ਕਣਕ ਚੋਰੀ ਕਰ ਲਏ ਜਾਣ ਦਾ ਸਮਾਚਾਰ ਹੈ। ਮਹਿਕਮਾ ਖੁਰਾਕ ਸਿਵਲ ਸਪਲਾਈ ਦੇ ਇੰਸਪੈਕਟਰ ਅਸ਼ੀਸ਼ ਮਹਾਜਨ ਅਤੇ ਹਰਮਨਦੀਪ ਸਿੰਘ ਵਲੋਂ ਥਾਣਾ ਮਜੀਠਾ ਵਿਖੇ ਦਿੱਤੇ ਬਿਆਨਾਂ ਅਨੁਸਾਰ ਸੋਹੀਆਂ ਕਲਾਂ ਦੇ ਗੁਦਾਮ ਵਿਚ ਪਨਗਰੇਨ ਦੀ ਕਣਕ ਸਟੋਰ ਕਰਕੇ ਰੱਖੀ ਗਈ ਹੈ । ਬੀਤੀ ਰਾਤ ਨੂੰ ਕੁਝ ਅਣਪਛਾਤੇ ਵਿਅਕਤੀ ਇਕ ਗੱਡੀ ‘ਤੇ ਗੁਦਾਮ ਵਿਚ ਆਏ ਅਤੇ ਗੁਦਾਮ ਦੇ ਗਾਰਡ ਜਸਕਰਨ ਸਿੰਘ, ਸੰਨੀ ਅਤੇ ਅਰਸ਼ ਜਿਹੜੇ ਕਿ ਰਾਤ ਦੀ ਡਿਊਟੀ ਕਰ ਰਹੇ ਸਨ, ਅੱਧੀ ਰਾਤ ਤੋਂ ਬਾਅਦ ਗਾਰਡ ਜਸਕਰਨ ਸਿੰਘ ਨੇ ਫੋਨ ਕਰਕੇ ਉਨ੍ਹਾਂ ਨੂੰ ਦੱਸਿਆ ਕਿ ਕੁਝ ਅਣਪਛਾਤੇ ਵਿਅਕਤੀ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਗੱਡੀ ਸਮੇਤ ਗੁਦਾਮ ਵਿਚ ਆਏ ਅਤੇ ਗੁਦਾਮ ਅੰਦਰ ਕੰਮ ਕਰਦੇ ਸਾਰੇ ਗਾਰਡਾਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇ ਕੇ ਤੇਜ਼ਧਾਰ ਹਥਿਆਰਾਂ ਦੀ ਨੋਕ ‘ਤੇ ਗਾਰਡਾਂ ਨੂੰ ਬੰਦੀ ਬਣਾ ਲਿਆ ਅਤੇ ਗੁਦਾਮ ਵਿਚ ਡਾਕਾ ਮਾਰ ਕੇ ਕਣਕ ਦੇ ਗੱਟੇ ਲੱਦ ਕੇ ਗੱਡੀ ‘ਤੇ ਫਰਾਰ ਹੋ ਗਏ। ਇੰਸਪੈਕਟਰ ਦੇ ਦੱਸਣ ਅਨੁਸਾਰ ਗਾਰਡ ਨੇ ਦੱਸਿਆ ਕਿ ਬੜੀ ਮੁਸ਼ੱਕਤ ਨਾਲ ਉਹ ਦਰਵਾਜ਼ਾ ਤੋੜ ਕੇ ਬਾਹਰ ਨਿਕਲੇ ਅਤੇ ਗੱਡੀ ਦੀ ਭਾਲ ਕਰਨੀ ਚਾਹੀ ਪਰ ਲੁਟੇਰੇ ਗੱਡੀ ਲੈ ਕੇ ਫਰਾਰ ਹੋ ਚੁੱਕੇ ਸਨ। ਜਿਸ ‘ਤੇ ਉਨ੍ਹਾਂ ਨੇ ਮੌਕੇ ‘ਤੇ ਆ ਕੇ ਪੜਤਾਲ ਕੀਤੀ ਤਾਂ ਲੁਟੇਰੇ 357 ਕਣਕ ਦੇ ਗੱਟੇ ਲੈ ਗਏ ਸਨ । ਇੰਸਪੈਕਟਰਾਂ ਨੇ ਆਪਣੇ ਤੌਰ ਤੇ ਛਾਣਬੀਣ ਕੀਤੀ ਅਤੇ ਪਤਾ ਲੱਗਾ ਕਿ ਇਹ ਡਾਕਾ ਕਸ਼ਮੀਰ ਸਿੰਘ ਪੁੱਤਰ ਗਰੀਬ ਸਿੰਘ ਵਾਸੀ ਪਿੰਡ ਵੇਰਕਾ ਅਤੇ ਇਸ ਦੇ ਸਾਥੀਆਂ ਨੇ ਟਰੱਕ ਨੰਬਰ ਪੀ.ਬੀ. 02/ਈ.ਪੀ/2706 ’ਤੇ ਮਾਰਿਆ ਹੈ । ਇੰਸਪੈਕਟਰ ਦੇ ਬਿਆਨਾਂ ਦੇ ਆਧਾਰ ‘ਤੇ ਥਾਣਾ ਮਜੀਠਾ ਦੇ ਐੱਸ.ਐੱਚ.ਓ. ਇੰਸਪੈਕਟਰ ਕਰਮਪਾਲ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਤੁਰੰਤ ਹਰਕਤ ਵਿਚ ਆਉਂਦਿਆਂ ਡਾਕੇ ਵਿਚ ਵਰਤੇ ਗਏ ਟਰੱਕ ਨੂੰ ਅਤੇ ਕਸ਼ਮੀਰ ਸਿੰਘ ਨੂੰ ਹਿਰਾਸਤ ਵਿਚ ਲੈ ਲਿਆ। ਗੱਲਬਾਤ ਕਰਦਿਆਂ ਐੱਸ.ਐੱਚ.ਓ. ਇੰਸਪੈਕਟਰ ਕਰਮਪਾਲ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਵਿਅਕਤੀ ਪਾਸੋਂ ਬਾਰੀਕੀ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ ਅਤੇ ਇਸ ਦੇ ਬਾਕੀ ਸਾਥੀ ਵੀ ਜਲਦੀ ਹੀ ਪੁਲਿਸ ਦੀ ਗ੍ਰਿਫਤ ਵਿਚ ਹੋਣਗੇ । ਗ੍ਰਿਫਤਾਰ ਕੀਤੇ ਗਏ ਵਿਅਕਤੀ ਨੂੰ ਅਤੇ ਡਾਕੇ ਵਿਚ ਵਰਤੇ ਗਏ ਟਰੱਕ ਨੂੰ ਹਿਰਾਸਤ ਵਿਚ ਲੈ ਕੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਅਮਲ ਵਿਚ ਹੈ।
Ad Position 22
No active advertisement
ਪਿਛਲੀ ਖ਼ਬਰ ਦੋ ਮੋਟਰਸਾਈਕਲਾਂ ਦੀ ਆਹਮੋ-ਸਾਹਮਣੀ ਟੱਕਰ ’ਚ ਇੱਕ ਨੌਜਵਾਨ ਦੀ ਮੌਤ ਅਗਲੀ ਖ਼ਬਰ ਭਾਈ ਮੋਹਕਮ ਸਿੰਘ ਤੇ ਭੋਮਾ ਸਮੇਤ ਪੰਥਕ ਆਗੂਆਂ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ 21 ਦੇ ਪੰਜਾਬ ਬੰਦ ਦੇ ਸੱਦੇ ਦੀ ਹਮਾਇਤ
Ad Position 24