ਬਾਬਾ ਦਰਗਾਹੀ ਸ਼ਾਹ ਵਿਖੇ 46ਵਾਂ ਮੇਲਾ ਮੁਬਾਰਕ ਧੂਮਧਾਮ ਨਾਲ ਮਨਾਇਆ
ਅੰਮ੍ਰਿਤਸਰ, 21 ਅਗਸਤ (ਰਾਜੇਸ਼ ਕੁਮਾਰ ਸ਼ਰਮਾ)-ਸਥਾਨਕ ਭਾਰਤ ਨਗਰ ਬਟਾਲਾ ਰੋਡ ਵਿਖੇ ਨਿਹੰਗਾਂ ਦਾ ਡੇਰਾ ਬਾਬਾ ਦਰਗਾਹੀ ਸ਼ਾਹ ਵਿਖੇ 46ਵਾਂ ਮੇਲਾ ਮੁਬਾਰਕ ਧੂਮਧਾਮ ਨਾਲ ਮਨਾਇਆ। ਮੇਲੇ ’ਚ ਨਸ਼ਾ ਵਿਰੋਧੀ ਸਮਾਜ ਨਿਰਮਾਣ ਸੰਸਥਾ ਦੇ ਚੇਅਰਮੈਨ ਬਾਲਕ੍ਰਿਸ਼ਨ ਸ਼ਰਮਾ ਨੇ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਲਗਾਈ ਤੇ ਅਸ਼ੀਰਵਾਦ ਲਿਆ ।
ਅੰਮ੍ਰਿਤਸਰ, 21 ਅਗਸਤ (ਰਾਜੇਸ਼ ਕੁਮਾਰ ਸ਼ਰਮਾ)-ਸਥਾਨਕ ਭਾਰਤ ਨਗਰ ਬਟਾਲਾ ਰੋਡ ਵਿਖੇ ਨਿਹੰਗਾਂ ਦਾ ਡੇਰਾ ਬਾਬਾ ਦਰਗਾਹੀ ਸ਼ਾਹ ਵਿਖੇ 46ਵਾਂ ਮੇਲਾ ਮੁਬਾਰਕ ਧੂਮਧਾਮ ਨਾਲ ਮਨਾਇਆ। ਮੇਲੇ ’ਚ ਨਸ਼ਾ ਵਿਰੋਧੀ ਸਮਾਜ ਨਿਰਮਾਣ ਸੰਸਥਾ ਦੇ ਚੇਅਰਮੈਨ ਬਾਲਕ੍ਰਿਸ਼ਨ ਸ਼ਰਮਾ ਨੇ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਲਗਾਈ ਤੇ ਅਸ਼ੀਰਵਾਦ ਲਿਆ । ਉਨ੍ਹਾਂ ਨੇ ਨੌਜਵਾਨਾਂ ਨੂੰ ਧਾਰਮਿਕ ਪ੍ਰੋਗਰਾਮਾਂ ਨਾਲ ਜੁੜੇ ਰਹਿਣ ਤੇ ਭਾਰਤ ਦੀ ਸੁਰੱਖਿਆ ਅਤੇ ਲੋਕਾਂ ਦੀ ਸੇਵਾ ਲਈ ਯੋਗਦਾਨ ਪਾਉਣ ਅਤੇ ਦੇਸ਼ ਦੇ ਉੱਜਵਲ ਭਵਿੱਖ ਲਈ ਆਪਣੇ ਫਰਜ਼ ਨਿਭਾਉਣ ਦੀ ਅਪੀਲ ਕੀਤੀ। ਅਖ਼ੀਰ ’ਚ ਗੱਦੀ ਨਸ਼ੀਨ ਬਾਬਾ ਚਰਨਜੀਤ ਪੱਪੂ ਅਤੇ ਸੇਵਾਦਾਰ ਜਸਵੰਤ ਸਿੰਘ ਨੇ ਬਾਲਕ੍ਰਿਸ਼ਨ ਸ਼ਰਮਾ ਦਾ ਨਿੱਘਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ। ਇਸ ਮੌਕੇ ਦਾਨਿਸ਼, ਪ੍ਰੇਮ, ਕੁਨਾਲ, ਰਿਤੇਸ਼, ਜੀਵਨ ਸਿੰਘ, ਬਾਬਾ ਰਾਮ ਸਿੰਘ, ਰਾਕੇਸ਼, ਪ੍ਰੀਤਮ, ਹਰੀ ਓਮ, ਕ੍ਰਿਸ਼ ਸਮੇਤ ਵੱਡੀ ਗਿਣਤੀ ’ਚ ਸ਼ਰਧਾਲੂ ਹਾਜ਼ਰ ਸਨ।