03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਅੰਮ੍ਰਿਤਸਰ ਚਾਈਲਡ ਐਜੂਕੇਸ਼ਨ ਐਕਸੀਲੈਂਸ ਪ੍ਰੋਜੈਕਟ ਵਲੋਂ ਸਾਈਬਰ ਰੱਖਿਆ ਅਤੇ ਸੁਰੱਖਿਆ ਜਾਗਰੂਕਤਾ ਪ੍ਰੋਗਰਾਮ ਕਰਵਾਇਆ

ਅੰਮ੍ਰਿਤਸਰ, 3 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਹੈਲਪ ਏ ਚਾਈਲਡ ਆਫ ਇੰਡੀਆ ਦੇ ਪ੍ਰੋਜੈਕਟ ਅੰਮ੍ਰਿਤਸਰ ਚਾਈਲਡ ਐਜੂਕੇਸ਼ਨ ਐਕਸੀਲੈਂਸ ਪ੍ਰੋਜੈਕਟ ਵਲੋਂ ਹਾਊਸਿੰਗ ਬੋਰਡ ਕਾਲੋਨੀ, ਸੀ-ਬਲਾਕ, ਰਣਜੀਤ ਐਵੇਨਿਊ ਵਿਖੇ ਸਾਈਬਰ ਰੱਖਿਆ ਅਤੇ ਸੁਰੱਖਿਆ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ‘ਸਾਵਧਾਨ ਰਹੋ, ਸੁਰੱਖਿਅਤ ਰਹੋ’ ਦੇ ਮੁੱਖ ਵਿਸ਼ੇ ਤਹਿਤ ਕਰਵਾਏ ਇਸ ਪ੍ਰੋਗਰਾਮ ’ਚ ਮੁੱਖ ਮਹਿਮਾਨ ਵਜੋਂ ਪਰਮਦੀਪ ਕੌਰ ਇੰਸਪੈਕਟਰ ਆਲ ਅੰਮ੍ਰਿਤਸਰ ਸਾਂਝ ਕੇਂਦਰ ਸ਼ਾਮਿਲ ਹੋਏ।

Ad Position 21
repet_subhas-goyals [Copy P29]
ਅਜੀਤ ਡੈਸਕ 04-09-2026
ਅੰਮ੍ਰਿਤਸਰ, 3 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਹੈਲਪ ਏ ਚਾਈਲਡ ਆਫ ਇੰਡੀਆ ਦੇ ਪ੍ਰੋਜੈਕਟ ਅੰਮ੍ਰਿਤਸਰ ਚਾਈਲਡ ਐਜੂਕੇਸ਼ਨ ਐਕਸੀਲੈਂਸ ਪ੍ਰੋਜੈਕਟ ਵਲੋਂ ਹਾਊਸਿੰਗ ਬੋਰਡ ਕਾਲੋਨੀ, ਸੀ-ਬਲਾਕ, ਰਣਜੀਤ ਐਵੇਨਿਊ ਵਿਖੇ ਸਾਈਬਰ ਰੱਖਿਆ ਅਤੇ ਸੁਰੱਖਿਆ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ‘ਸਾਵਧਾਨ ਰਹੋ, ਸੁਰੱਖਿਅਤ ਰਹੋ’ ਦੇ ਮੁੱਖ ਵਿਸ਼ੇ ਤਹਿਤ ਕਰਵਾਏ ਇਸ ਪ੍ਰੋਗਰਾਮ ’ਚ ਮੁੱਖ ਮਹਿਮਾਨ ਵਜੋਂ ਪਰਮਦੀਪ ਕੌਰ ਇੰਸਪੈਕਟਰ ਆਲ ਅੰਮ੍ਰਿਤਸਰ ਸਾਂਝ ਕੇਂਦਰ ਸ਼ਾਮਿਲ ਹੋਏ। ਇਸ ਮੌਕੇ ਪਰਮਦੀਪ ਕੌਰ ਨੇ ਆਮ ਸਾਈਬਰ ਖਤਰਿਆਂ, ਆਨਲਾਈਨ ਧੋਖਾਧੜੀ, ਸ਼ੱਕੀ ਲਿੰਕਾਂ ਅਤੇ ਸੁਨੇਹਿਆਂ, ਨਿੱਜੀ ਜਾਣਕਾਰੀ ਦੀ ਦੁਰਵਰਤੋਂ ਅਤੇ ਹੋਰ ਡਿਜ਼ੀਟਲ ਖਤਰਿਆਂ ਬਾਰੇ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ। ਪ੍ਰੋਗਰਾਮ ਦੌਰਾਨ ਕੇ. ਪੀ. ਆਰਟ ਦੇ ਅਮਨ ਕੁਮਾਰ ਭਾਰਦਵਾਜ ਅਤੇ ਉਨ੍ਹਾਂ ਦੀ ਟੀਮ ਵਲੋਂ ਸਾਈਬਰ ਰੱਖਿਆ ਅਤੇ ਸੁਰੱਖਿਆ ਵਿਸ਼ੇ ’ਤੇ ਇਕ ਦਿਲਚਸਪ ਅਤੇ ਜਾਣਕਾਰੀ ਭਰਪੂਰ ਨੁੱਕੜ ਨਾਟਕ ਵੀ ਪੇਸ਼ ਕੀਤਾ ਗਿਆ। ਇਸ ਮੌਕੇ ਸੁਖਵੰਤ ਕੌਰ, ਸੀਨੀਅਰ ਪੁਲਿਸ ਕਾਂਸਟੇਬਲ, ਰਣਜੀਤ ਐਵੇਨਿਊ ਪੁਲਿਸ ਸਟੇਸ਼ਨ, ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਇਸ ਮੌਕੇ ਰੇਖਾ ਭੱਟੀ, ਕਮਿਊਨਿਟੀ ਐਜੂਕੇਸ਼ਨ ਕੋਆਰਡੀਨੇਟਰ, ਨੇ ਕਿਹਾ ਕਿ ਹੈਲਪ ਏ ਚਾਈਲਡ ਆਫ ਇੰਡੀਆ ਬੱਚਿਆਂ, ਮਾਪਿਆਂ ਅਤੇ ਕਮਿਊਨਿਟੀ ਮੈਂਬਰਾਂ ਨੂੰ ਸਿੱਖਿਅਤ, ਜਾਗਰੂਕ, ਸਸ਼ਕਤ ਅਤੇ ਸਹਿਯੋਗ ਦੇਣ ਲਈ ਲਗਾਤਾਰ ਵੱਖ-ਵੱਖ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕਰਨ ਲਈ ਵਚਨਬੱਧ ਹੈ।
Ad Position 22
No active advertisement
ਪਿਛਲੀ ਖ਼ਬਰ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ: ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਚੀਫ਼ ਖ਼ਾਲਸਾ ਦੀਵਾਨ ਵਿਖੇ ਕਥਾ-ਕੀਰਤਨ ਦੀ ਅੰਮ੍ਰਿਤਮ... ਅਗਲੀ ਖ਼ਬਰ ਪੁਲ ਤਾਰਾਂ ਵਾਲਾ ਵਿਖੇ ਲੱਗਾ ਭਾਰੀ ਜਾਮ –ਰਾਹਗੀਰਾਂ ਨੂੰ ਲੰਘਣ ਲਈ ਕਰਨਾ ਪਿਆ ਮੁਸ਼ਕਿਲਾਂ ਦਾ ਸਾਹਮਣਾ
Ad Position 24