ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ‘ਜੀਵਨ ਜੁਗਤਿ ਸਮਾਗਮ’
ਗੁਰਦੁਆਰਾ ਸਾਹਿਬ ਅਮਨ ਐਵੀਨਿਊ ਤੇ ਗੁ: ਪਾਤਸ਼ਾਹੀ ਛੇਵੀਂ, ਰਣਜੀਤ ਐਵੇਨਿਊ ਵਿਖੇ ਸਜਾਏ ਸਮਾਗਮ
ਅੰਮ੍ਰਿਤਸਰ, 6 ਸਤੰਬਰ (ਹਰਮਿੰਦਰ ਸਿੰਘ)-ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿਚ ਸ਼ਬਦ ਕੀਰਤਨ ਨਾਮ ਸਿਮਰਨ ਸਤਿਸੰਗ ਵਲੋਂ ਮੈਨੇਜਰ ਸ੍ਰੀ ਦਰਬਾਰ ਸਾਹਿਬ, ਸ਼੍ਰੋਮਣੀ ਕਮੇਟੀ ਤੇ ਸਥਾਨਕ ਧਾਰਮਿਕ ਸਭਾ ਸੁਸਾਇਟੀਆਂ ਦੇ ਸਹਿਯੋਗ ਨਾਲ ਅਰੰਭ ਕੀਤੀ ਜੀਵਨ ਜੁਗਤਿ ਸਮਾਗਮਾ ਦੀ ਲੜੀ ਤਹਿਤ ਅੱਜ ਦੋ ਵੱਖ ਵੱਖ ਸਮਾਗਮ ਕਰਵਾਏ ਗਏ। ਸਵੇਰ ਦੇ ਸਮਾਗਮ ਦਾ ਗੁਰਦੁਆਰਾ ਸਾਹਿਬ ਅਮਨ ਐਵੀਨਿਊ ਬਾਹਰ ਗੇਟ ਹਕੀਮਾਂ ਤੇ ਰਾਤ ਦੇ ਸਮਾਗਮ ਗੁ: ਛੇਵੀਂ ਪਾਤਸ਼ਾਹੀ ਬੀ ਬਲਾਕ, ਰਣਜੀਤ ਐਵੇਨਿਊ ਵਿਖੇ ਸਜਾਏ ਗਏ।
ਅੰਮ੍ਰਿਤਸਰ, 6 ਸਤੰਬਰ (ਹਰਮਿੰਦਰ ਸਿੰਘ)-ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿਚ ਸ਼ਬਦ ਕੀਰਤਨ ਨਾਮ ਸਿਮਰਨ ਸਤਿਸੰਗ ਵਲੋਂ ਮੈਨੇਜਰ ਸ੍ਰੀ ਦਰਬਾਰ ਸਾਹਿਬ, ਸ਼੍ਰੋਮਣੀ ਕਮੇਟੀ ਤੇ ਸਥਾਨਕ ਧਾਰਮਿਕ ਸਭਾ ਸੁਸਾਇਟੀਆਂ ਦੇ ਸਹਿਯੋਗ ਨਾਲ ਅਰੰਭ ਕੀਤੀ ਜੀਵਨ ਜੁਗਤਿ ਸਮਾਗਮਾ ਦੀ ਲੜੀ ਤਹਿਤ ਅੱਜ ਦੋ ਵੱਖ ਵੱਖ ਸਮਾਗਮ ਕਰਵਾਏ ਗਏ। ਸਵੇਰ ਦੇ ਸਮਾਗਮ ਦਾ ਗੁਰਦੁਆਰਾ ਸਾਹਿਬ ਅਮਨ ਐਵੀਨਿਊ ਬਾਹਰ ਗੇਟ ਹਕੀਮਾਂ ਤੇ ਰਾਤ ਦੇ ਸਮਾਗਮ ਗੁ: ਛੇਵੀਂ ਪਾਤਸ਼ਾਹੀ ਬੀ ਬਲਾਕ, ਰਣਜੀਤ ਐਵੇਨਿਊ ਵਿਖੇ ਸਜਾਏ ਗਏ। ਸਵੇਰ ਦੇ ਸਮਾਗਮ ’ਚ ਕੀਰਤਨੀ ਜਥਾ ਸੰਗਤ ਗੁਰਦੁਆਰਾ ਸਾਹਿਬ, ਭਾਈ ਹਰਪ੍ਰੀਤ ਸਿੰਘ, ਭਾਈ ਨਵਪ੍ਰੀਤ ਸਿੰਘ ਅਤੇ ਭਾਈ ਅਨੂਪ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਜਥਿਆਂ ਨੇ ਧੁਰ ਕੀ ਬਾਣੀ ਦੇ ਇਲਾਹੀ ਕੀਰਤਨ ਦੀ ਛਹਿਬਰ ਲਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਰਾਤ ਦੇ ਸਮਾਗਮਾਂ ਵਿਚ ਜਥਾ ਬੀਬੀਆਂ ਗਰੀਨ ਐਵੀਨਿਊ, ਭਾਈ ਜਗਦੀਪ ਸਿੰਘ ਹਜ਼ੂਰੀ ਰਾਗੀ ਸ੍ਰੀ ਹਰਿਮੰਦਰ ਸਾਹਿਬ ਅਤੇ ਭਾਈ ਰਜਿੰਦਰਪਾਲ ਸਿੰਘ ਲੁਧਿਆਣੇ ਵਾਲਿਆਂ ਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਦੋਨੋਂ ਸਮਾਗਮਾਂ ਦੌਰਾਨ ਗਿਆਨੀ ਸਾਹਿਬ ਸਿੰਘ ਸ਼ਾਹਬਾਦ ਮਾਰਕੰਡਾ ਵਾਲਿਆਂ ਨੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦੇ ਹੋਏ ਗੁਰੂ ਅਤੇ ਗੁਰਬਾਣੀ ਨਾਲ ਜੁੜਣ ਲਈ ਪ੍ਰੇਰਿਤ ਕੀਤਾ। ਸਵੇਰੇ ਦੇ ਸਮੇਂ ਦੀ ਸਟੇਜ ਦੀ ਸੇਵਾ ਗੁਰਬਖਸ਼ ਸਿੰਘ ਬੱਗਾ ਤੇ ਰਾਤ ਨੂੰ ਭਾਈ ਦਵਿੰਦਰ ਸਿੰਘ ਨੇ ਨਿਭਾਈ। ਇਸ ਮੌਕੇ ’ਤੇ ਵਧੀਕ ਮੈਨੇਜਰ ਬਿਕਰਮਜੀਤ ਸਿੰਘ ਅਤੇ ਗੁਰਦੁਆਰਾ ਕਮੇਟੀਆਂ ਦੀ ਆਗੂਆਂ ਅਤੇ ਸੁਸਾਇਟੀ ਪ੍ਰਬੰਧਕਾਂ ਵਲੋਂ ਰਾਗੀ ਜਥਿਆਂ ਅਤੇ ਕਥਾ ਵਾਚਕਾਂ ਅਤੇ ਹੋਰ ਆਈਆਂ ਸ਼ਖ਼ਸੀਅਤਾਂ ਨੂੰ ਸਿਰੋਪਾਉ ਪਾ ਕੇ ਸਨਮਾਨਿਤ ਕੀਤਾ। ਇਸ ਮੌਕੇ ਵਧੀਕ ਮੈਨੇਜਰ ਬਿਕਰਮਜੀਤ ਸਿੰਘ, ਹਰਪ੍ਰੀਤ ਸਿੰਘ ਗਿੰਨੀ, ਗੁਰਮੀਤ ਸਿੰਘ ਪ੍ਰਧਾਨ, ਵਰਿੰਦਰ ਸਿੰਘ ਰਾਜਾ ਗਰੀਨ ਐਵੀਨਿਊ, ਜਸਬੀਰ ਸਿੰਘ ਬੈਂਕ ਵਾਲੇ, ਸਤਿੰਦਰ ਸਿੰਘ ਚਾਵਲਾ, ਸ਼ਰਨਜੀਤ ਸਿੰਘ ਡੀ ਈ ਸੀ ਫੈਨਸ ਵਾਲੇ, ਭੁਪਿੰਦਰ ਸਿੰਘ, ਰਵਿੰਦਰ ਸਿੰਘ ਵਿੱਕੀ, ਦਵਿੰਦਰ ਸਿੰਘ, ਜਸਬੀਰ ਸਿੰਘ ਅਰੋੜਾ, ਜਗਦੀਸ਼ ਸਿੰਘ ਆਹਲੂਵਾਲੀਆ, ਜਵਾਹਰਲਾਲ ਸਿੰਘ, ਜਗਦੀਸ਼ ਸਿੰਘ ਬਾਰਦਾਨੇ ਵਾਲੇ, ਜਗਜੀਤ ਸਿੰਘ, ਅਵਤਾਰ ਸਿੰਘ ਖਾਲਸਾ, ਅਮਰਜੀਤ ਕੌਰ, ਸੁਰਿੰਦਰ ਕੌਰ, ਭੁਪਿੰਦਰ ਕੌਰ ਤੋਂ ਇਲਾਵਾ ਬਹੁਤ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ। ਸਮਾਗਮਾਂ ਉਪਰੰਤ ਗੁਰੂ ਕੇ ਲੰਗਰ ਅਟੁੱਟ ਵਰਤਦੇ ਗਏ। ਅੱਜ ਦਾ ਸਮਾਗਮ ਮਿਤੀ: 7 ਸਤੰਬਰ 2026 ਸਮਾਂ: ਸ਼ਾਮ 6.00 ਵਜੇ ਤੋਂ 9 .00 ਵਜੇ ਅਸਥਾਨ: ਗੁਰਦੁਆਰਾ ਸਾਹਿਬ ਕਬੀਰ ਪਾਰਕ ਸਾਹਮਣੇ ਗੁਰੂ ਨਾਨਕ ਦੇਵ ਯੂਨੀਵਰਸਿਟੀ ।