ਬਾਬਾ ਹਰਭਜਨ ਸਿੰਘ ਬਰਾੜ ਨਮਿਤ ਸ਼ਰਧਾਂਜਲੀ ਸਮਾਗਮ
ਛੇਹਰਟਾ, 9 ਸਤੰਬਰ (ਪੱਤਰ ਪ੍ਰੇਰਕ)-ਸਾਈਂ ਮੀਆਂ ਮੀਰ ਇੰਟਰਨੈਸ਼ਨਲ ਫਾਊਂਡੇਸ਼ਨ ਦੇ ਪ੍ਰਧਾਨ ਬਾਬਾ ਹਰਭਜਨ ਸਿੰਘ ਬਰਾੜ ਜੋ ਬੀਤੇ ਦਿਨੀਂ ਗੁਰੂ ਚਰਨਾਂ ਵਿਚ ਜਾਂ ਬਿਰਾਜੇ ਸਨ, ਦੀ ਆਤਮਿਕ ਸ਼ਾਂਤੀ ਲਈ ਰਖਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਨ੍ਹਾਂ ਦੇ ਗ੍ਰਹਿ ਵਿਖੇ ਪੈਣ ਉਪਰੰਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਸੰਤ ਸ਼ੰਕਰ ਸਿੰਘ ਕਬੀਰ ਪਾਰਕ ਅੰਮ੍ਰਿਤਸਰ ਵਿਖੇ ਕਰਵਾਇਆ । ਧਾਰਮਿਕ ਸਮਾਗਮਾ ਦੌਰਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹਜੂ਼ੂਰੀ ਰਾਗੀ ਭਾਈ ਅਮਨਦੀਪ ਸਿੰਘ ਦੇ ਕੀਰਤਨੀ ਜਥੇ ਨੇ ਗੁਰਬਾਣੀ ਦਾ ਵੈਰਾਗ ਮਈ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਤੇ ਅੰਤਿਮ ਅਰਦਾਸ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਾਹਿਬ ਵਲੋਂ ਕੀਤੀ ਗਈ।
ਸ
ਸ਼ਰਧਾਂਜਲੀ ਸਮਾਗਮ ਦੌਰਾਨ ਸ਼ਰਧਾਜਲੀ ਭੇਟ ਕਰਦੇ ਹੋਏ ਵੱਖ-ਵੱਖ ਆਗੂ ਸਾਹਿਬਾਨ ਤੇ ਹਾਜ਼ਰ ਸੰਗਤਾਂ ਦਾ ਇਕੱਠ। ਅਜੀਤ ਤਸਵੀਰਾਂ
10-09-2026
ਛੇਹਰਟਾ, 9 ਸਤੰਬਰ (ਪੱਤਰ ਪ੍ਰੇਰਕ)-ਸਾਈਂ ਮੀਆਂ ਮੀਰ ਇੰਟਰਨੈਸ਼ਨਲ ਫਾਊਂਡੇਸ਼ਨ ਦੇ ਪ੍ਰਧਾਨ ਬਾਬਾ ਹਰਭਜਨ ਸਿੰਘ ਬਰਾੜ ਜੋ ਬੀਤੇ ਦਿਨੀਂ ਗੁਰੂ ਚਰਨਾਂ ਵਿਚ ਜਾਂ ਬਿਰਾਜੇ ਸਨ, ਦੀ ਆਤਮਿਕ ਸ਼ਾਂਤੀ ਲਈ ਰਖਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਨ੍ਹਾਂ ਦੇ ਗ੍ਰਹਿ ਵਿਖੇ ਪੈਣ ਉਪਰੰਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਸੰਤ ਸ਼ੰਕਰ ਸਿੰਘ ਕਬੀਰ ਪਾਰਕ ਅੰਮ੍ਰਿਤਸਰ ਵਿਖੇ ਕਰਵਾਇਆ । ਧਾਰਮਿਕ ਸਮਾਗਮਾ ਦੌਰਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹਜੂ਼ੂਰੀ ਰਾਗੀ ਭਾਈ ਅਮਨਦੀਪ ਸਿੰਘ ਦੇ ਕੀਰਤਨੀ ਜਥੇ ਨੇ ਗੁਰਬਾਣੀ ਦਾ ਵੈਰਾਗ ਮਈ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਤੇ ਅੰਤਿਮ ਅਰਦਾਸ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਾਹਿਬ ਵਲੋਂ ਕੀਤੀ ਗਈ। ਸ਼ਰਧਾਂਜਲੀ ਸਮਾਗਮ ਦੌਰਾਨ ਵੱਖ ਵੱਖ ਬੁਲਾਰਿਆਂ ਵਲੋਂ ਸਵਰਗੀ ਬਾਬਾ ਹਰਭਜਨ ਸਿੰਘ ਬਰਾੜ ਵਲੋਂ ਰਾਜਨੀਤਿਕ ਤੇ ਧਾਰਮਿਕ ਖੇਤਰ ਵਿਚ ਨਿਭਾਈਆਂ ਗਈਆਂ ਸੇਵਾਵਾਂ ਬਾਰੇ ਚਾਨਣ ਪਾਉਂਦਿਆਂ ਦੱਸਿਆ ਕਿ ਕਿਸ ਤਰ੍ਹਾਂ ਉਨ੍ਹਾਂ ਨੇ 2005 ਵਿਚ ਸਾਈਂਂ ਮੀਆਂ ਮੀਰ ਇੰਟਰਨੈਸ਼ਨਲ ਫਾਊਂਡੇਸ਼ਨ ਦੀ ਸਥਾਪਨਾ ਕਰਕੇ 47 ਦੀ ਵੰਡ ਵੇਲੇ ਦੇ ਵਿਛੜੇ ਦੋਹਾਂ ਪੰਜਾਬਾਂ ਦੇ ਪਰਿਵਾਰਾਂ ਨੂੰ ਮਿਲਾਉਣ ਅਤੇ ਚੜ੍ਹਦੇ ਪੰਜਾਬ ਵਾਲਿਆਂ ਨੂੰ ਪਾਕਿਸਤਾਨ ਦੇ ਵਿਛੜੇ ਗੁਰਧਾਮਾਂ ਦੇ ਦਰਸ਼ਨ ਕਰਾਉਣ ਦਾ ਬਹੁਤ ਵੱਡਾ ਨੇਕ ਕਾਰਜ ਕਰਦਿਆਂ ਸੈਂਕੜੇ ਹੀ ਵਿੱਛੜੇ ਪਰਿਵਾਰ ਮਿਲਾਏ। ਉਨ੍ਹਾਂ ਨੇ ਪੰਜਾਬ ਵਿਚ ਸੁਰਜੀਤ ਸਿੰਘ ਬਰਨਾਲਾ ਮੁੱਖ ਮੰਤਰੀ ਦੇ ਨਾਲ ਉਨ੍ਹਾਂ ਦੀ ਪੀ. ਏ. ਵਜੋਂ ਸੇਵਾ ਨਿਭਾਈ ਅਤੇ ਜਸਵੰਤ ਸਿੰਘ ਖਾ ਲੜਾ ਕਮੇਟੀ ਦੇ ਵਿਚ ਰਹਿ ਕੇ ਬਹੁਤ ਵੱਡੇ ਕਾਰਜ ਕੀਤੇ। ਸ਼ਰਧਾਂਜਲੀ ਸਮਾਗਮ ਦੌਰਾਨ ਸਟੇਜ ਸਕੱਤਰ ਦੀ ਸੇਵਾ ਭਾਈ ਗੁਰਦਰਸ਼ਨ ਸਿੰਘ ਬਾਹੀਆ ਵਲੋਂ ਨਿਭਾਈ ਗਈ। ਇਸ ਮੌਕੇ ਬਰਾੜ ਪਰਿਵਾਰ ਦੇ ਮੈਂਬਰ ਬੀਬੀ ਸੁਖਜੀਤ ਕੌਰ ਬਰਾੜ, ਪ੍ਰਭਜੋਤ ਸਿੰਘ ਬਰਾੜ ਕੈਨੇਡਾ, ਮਿਹਰਬਾਨ ਸਿੰਘ ਬਰਾੜ ਅਮਰੀਕਾ, ਕਰਮਜੀਤ ਕੌਰ, ਰਮਨੀਕ ਕੌਰ, ਜੋਰਾ ਬਰਾੜ, ਦਿਲਬਾਗ ਸਿੰਘ ਸੋਹੀ, ਦਵਿੰਦਰ ਸਿੰਘ ਗਰੇਵਾਲ ਆਦਿ ਤੋਂ ਇਲਾਵਾ ਪੂਰਨ ਚੰਦ ਵਡਾਲੀ, ਡਾ: ਮਨਦੀਪ ਸਿੰਘ ਢਿੱਲੋ ਨਵ ਨਿਯੁਕਤ ਪ੍ਰਧਾਨ ਸਾਈਂ ਮੀਆਂ ਮੀਰ ਇੰਟਰਨੈਸ਼ਨਲ ਫਾਊਂਡੇਸ਼ਨ, ਜਸਪਾਲ ਸਿੰਘ ਸਿੱਧੂ ਯੂਐਨਆਈ, ਜਸਵੰਤ ਸਿੰਘ ਜੱਸ ਇੰਚਾਰਜ ‘ਅਜੀਤ’ ਸਬ ਆਫਿਸ ਅੰਮਿ੍ਤਸਰ, ਗੁਰਦਰਸ਼ਨ ਸਿੰਘ ਬਾਹੀਆ, ਪ੍ਰੀਤਮ ਸਿੰਘ ਰੂਪਾਲ, ਐਡਵੋਕੇਟ ਮਨਜੀਤ ਸਿੰਘ ਛੀਨਾ, ਇੰਜੀ: ਸਰਬਜੀਤ ਸਿੰਘ ਸੋਹਲ, ਅਜਾਇਬ ਸਿੰਘ ਅਭਿਆਸੀ ਮੈਂਬਰ ਧਰਮ ਪ੍ਰਚਾਰ ਕਮੇਟੀ, ਪ੍ਰੋ: ਬਾਵਾ ਸਿੰਘ ਸਾਬਕਾ ਵਾਈਸ ਚੇਅਰਮੈਨ ਘੱਟ ਗਿਣਤੀ ਕਮਿਸ਼ਨ ਭਾਰਤ ਸਰਕਾਰ, ਜਗਦੀਸ਼ ਸਿੰਘ ਬਮਰਾਹ,ਬਲਵਿੰਦਰ ਸਿੰਘ ਝਬਾਲ ਖਾਲੜਾ ਮਿਸ਼ਨ ਕਮੇਟੀ, ਰਵਿੰਦਰ ਸਿੰਘ ਔਲਖ,ਰਣਜੀਤ ਸਿੰਘ ਤਲਵੰਡੀ, ਸੁਰਿੰਦਰ ਸਿੰਘ ਘਰਿਆਲਾ, ਜਸਬੀਰ ਸਿੰਘ ਘੁੰਮਣ, ਗੁਰਿੰਦਰ ਸਿੰਘ ਮਹਿੰਦੀ ਰੱਤਾ, ਪ੍ਰੋ: ਜਸਬੀਰ ਕੌਰ, ਰਜੀਵ ਰੰਧਾਵਾ, ਪ੍ਰਿੰਸੀਪਲ ਸੁਰਿੰਦਰ ਸਿੰਘ, ਭਾਈ ਮੋਹਕਮ ਸਿੰਘ, ਪ੍ਰੋ: ਸੁਰਿੰਦਰ ਪਾਲ ਸਿੰਘ ਮੰਡ, ਕਹਾਣੀਕਾਰ ਦੀਪ ਦਵਿੰਦਰ ਸਿੰਘ, ਕੁਲਵੰਤ ਸਿੰਘ ਪੱਧਰੀ ਹਰਦਿਆਲ ਸਿੰਘ, ਲੇਖਕਾ ਸੁਰਿੰਦਰ ਅਭੈ ਸਿੰਘ, ਬਲਵਿੰਦਰ ਸਿੰਘ ਪੱਖੋਕੇ, ਨਰਿੰਦਰ ਸਿੰਘ ਵਾੜਾ,ਗੁਰਮੇਜ ਸਿੰਘ ਸਹੂਰਾ , ਜੋਗਿੰਦਰ ਪਾਲ ਸਿੰਘ ਕੁੰਦਰਾ, ਜਸਬੀਰ ਸਿੰਘ ਭੱਟੀ ਦਲਵਿੰਦਰ ਦਿਆਲਪੁਰੀ ਦਿਲਬਾਗ ਸਿੰਘ ਸੈਕਟਰੀ, ਸ਼ੁਬੇਗ ਸਿੰਘ ਧੁੰਨ ਤੇ ਹੋਰ ਵੱਖ-ਵੱਖ ਰਾਜਨੀਤਿਕ ਧਾਰਮਿਕ ਸੇਵਾ ਸੁਸਾਇਟੀਆਂ ਦੇ ਮੈਂਬਰ ਹਾਜ਼ਰ ਸਨ।