11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਥਾਣਾ ਬੀ.ਡਵੀਜ਼ਨ ਖੇਤਰ ’ਚ ਹੋਈ ਲੜਾਈ ਝਗੜੇ ਉਪਰੰਤ ਚੱਲੀ ਗੋਲੀ

ਅੰਮ੍ਰਿਤਸਰ, 10 ਸਤੰਬਰ (ਰੇਸ਼ਮ ਸਿੰਘ)-ਇਥੇ ਸ਼ਹੀਦ ਊਧਮ ਸਿੰਘ ਨਗਰ ਵਿਖੇ ਪੁਰਾਣੀ ਰੰਜਿਸ਼ ਕਾਰਨ ਇਕ ਵਿਅਕਤੀ ਦੀ ਕੁੱਟਮਾਰ ਕਰਨ ਤੇ ਜਾਨਲੇਵਾ ਹਮਲਾ ਕਰਨ ਲਈ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਉਪਰੰਤ ਪੁਲਿਸ ਵਲੋਂ ਥਾਣਾ ਬੀ. ਡਵੀਜ਼ਨ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ ਜਿਸ ’ਚ ਇਕ ਵਿਅਕਤੀ ਨੂੰ ਪੁਲਿਸ ਵਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਜਦੋਂ ਕਿ ਬਾਕੀ ਹੋਰਾਂ ਦੀ ਭਾਲ ਜ਼ਾਰੀ ਹੈ।

Ad Position 21
repet_subhas-goyals [Copy P29]
ਡੀ.ਸੀ.ਪੀ. ਸ਼ਹਿਰੀ ਜਸਕਰਨਜੀਤ ਸਿੰਘ ਤੇਜਾ ਗੋਲੀ ਚੱਲਣ ਦੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ। ਤਸਵੀਰ : ਹਰਜੀਤ ਸਿੰਘ 11-09-2026
ਅੰਮ੍ਰਿਤਸਰ, 10 ਸਤੰਬਰ (ਰੇਸ਼ਮ ਸਿੰਘ)-ਇਥੇ ਸ਼ਹੀਦ ਊਧਮ ਸਿੰਘ ਨਗਰ ਵਿਖੇ ਪੁਰਾਣੀ ਰੰਜਿਸ਼ ਕਾਰਨ ਇਕ ਵਿਅਕਤੀ ਦੀ ਕੁੱਟਮਾਰ ਕਰਨ ਤੇ ਜਾਨਲੇਵਾ ਹਮਲਾ ਕਰਨ ਲਈ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਉਪਰੰਤ ਪੁਲਿਸ ਵਲੋਂ ਥਾਣਾ ਬੀ. ਡਵੀਜ਼ਨ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ ਜਿਸ ’ਚ ਇਕ ਵਿਅਕਤੀ ਨੂੰ ਪੁਲਿਸ ਵਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਜਦੋਂ ਕਿ ਬਾਕੀ ਹੋਰਾਂ ਦੀ ਭਾਲ ਜ਼ਾਰੀ ਹੈ। ਇਹ ਜਾਣਕਾਰੀ ਦਿੰਦਿਆਂ ਡੀ.ਸੀ.ਪੀ. ਸ਼ਹਿਰੀ ਜਸਕਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਇਹ ਸ਼ਿਕਾਇਤ ਵਿਸ਼ਾਲ ਕੁਮਾਰ (30) ਨੇ ਦਰਜ ਕਰਵਾਈ ਹੈ ਜਿਸ ਨੇ ਦੱਸਿਆ ਕਿ ਉਹ ਟਰੈਕਟਰ ਟਰਾਲੀ ਚਲਾਉਂਦਾ ਹੈ ਤੇ ਡਿਪੂ ’ਤੇ ਕੰਮ ਕਰਦਾ ਹੈ ਉਸਨੇ ਦੱਸਿਆ ਕਿ ਉਸ ਨੂੰ ਬੀਤੀ ਰਾਤ ਵੇਲੇ ਰਾਹ ਰੋਕ ਕੇ ਤਿੰਨ ਚਾਰ ਅਣਪਛਾਤੇ ਬੰਦਿਆਂ ਨਾਲ ਪ੍ਰਦੀਪ ਕੁਮਾਰ ਪਿੱਦੀ ਤੇ ਉਸ ਦਾ ਭਰਾ ਬਿੱਲੀ ਵਲੋਂ ਉਸ ਦੀ ਕੁੱਟਮਾਰ ਕੀਤੀ ਤੇ ਬੀਅਰ ਦੀਆਂ ਖਾਲੀ ਬੋਤਲਾਂ ਮਾਰਨ ਦੀ ਕੋਸ਼ਿਸ ਕੀਤੀ ਤੇ ਜਦੋਂ ਉਹ ਭੱਜ ਗਿਆ ਤੇ ਪਿਛੇ ਗੋਲੀ ਵੀ ਚਲਾਈ। ਇਹ ਝਗੜਾ ਬੀਤੇ 7 ਸੰਤਬਰ ਨੂੰ ਸਬਜੀ ਮੰਡੀ ’ਚ ਟਰੈਕਟ ਟਰਾਲੀ ਤੇ ਐਕਟਿਵਾ ਦੀ ਟੱਕਰ ਹੋਣ ਕਾਰਨ ਹੋਇਆ ਸੀ।
Ad Position 22
No active advertisement
ਪਿਛਲੀ ਖ਼ਬਰ ਪੀ. ਯੂ. ਦੇ ਨਵ-ਨਿਯੁਕਤ ਪ੍ਰਧਾਨ ਅੰਕਿਤ ਵਿਧਾਨ ਸ੍ਰੀ ਦੁਰਗਿਆਣਾ ਮੰਦਰ ਵਿਖੇ ਨਤਮਸਤਕ ਹੋਏ ਅਗਲੀ ਖ਼ਬਰ ਕੋਟ ਬਾਬਾ ਦੀਪ ਸਿੰਘ ਇਲਾਕੇ ’ਚ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਵਿਸ਼ੇਸ਼ ਕਾਰਵਾਈ ਰੇਹੜੀਆਂ ਅਤੇ ਗੈਰ-ਅਧਿਕਾਰਤ ਕਬਜ਼ੇ ਹਟਾਏ
Ad Position 24