ਡੀ.ਆਰ. ਮਾਡਰਨ ਸੀਨੀਅਰ ਸੈਕੰਡਰੀ ਸਕੂਲ ਵਿਖੇ ਅਧਿਆਪਕ ਦਿਵਸ ਸਮਾਰੋਹ ਵਿਚ ਵੱਖ-ਵੱਖ ਸਕੂਲਾਂ ਦੇ 28 ਅਧਿਆਪਕਾਂ ਨੂੰ ਕੀਤਾ ਸਨਮਾਨਿਤ
ਛੇਹਰਟਾ, 10 ਸਤੰਬਰ (ਪੱਤਰ ਪ੍ਰੇਰਕ)-ਡੀ ਆਰ. ਮਾਡਰਨ ਸੀਨੀਅਰ ਸੈਕੰਡਰੀ ਸਕੂਲ ਵਿਖੇ ਅਧਿਆਪਕ ਦਿਵਸ ਸਮਾਰੋਹ ਅਯੋਜਨ ਕੀਤਾ ਗਿਆ, ਜਿਸ ਵਿਚ ਵੱਖ-ਵੱਖ ਸਕੂਲਾਂ ਦੇ 28 ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ।
ਅ
ਅਧਿਆਪਕ ਦਿਵਸ ਮੌਕੇ ਵੱਖ ਵੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ। ਅਜੀਤ : ਤਸਵੀਰ
11-09-2026
ਛੇਹਰਟਾ, 10 ਸਤੰਬਰ (ਪੱਤਰ ਪ੍ਰੇਰਕ)-ਡੀ ਆਰ. ਮਾਡਰਨ ਸੀਨੀਅਰ ਸੈਕੰਡਰੀ ਸਕੂਲ ਵਿਖੇ ਅਧਿਆਪਕ ਦਿਵਸ ਸਮਾਰੋਹ ਅਯੋਜਨ ਕੀਤਾ ਗਿਆ, ਜਿਸ ਵਿਚ ਵੱਖ-ਵੱਖ ਸਕੂਲਾਂ ਦੇ 28 ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ। ਜ਼ਿਲ੍ਹਾ ਗਵਰਨਰ ਰੋਟੇਰੀਅਨ ਅਨਿਲ ਸਿੰਘਲ ਮੁੱਖ ਮਹਿਮਾਨ ਸਨ, ਉਨ੍ਹਾਂ ਦੇ ਨਾਲ ਵਿਸ਼ੇਸ਼ ਮਹਿਮਾਨ ਰੋਟੇਰੀਅਨ ਐੱਚ.ਐੱਸ. ਜੋਗੀ (ਡੀ.ਜੀ.ਐੱਨ.), ਡਾ. ਜੇ.ਪੀ. ਸ਼ੂਰ (ਡੀ.ਏ.ਵੀ. ਸਕੂਲਜ਼ ਦੇ ਡਾਇਰੈਕਟਰ), ਸਤਿੰਦਰਬੀਰ ਸਿੰਘ (ਸੇਵਾਮੁਕਤ ਡੀ.ਈ.ਓ.), ਸ੍ਰੀ ਰਾਕੇਸ਼ ਕੁਮਾਰ (ਸੇਵਾਮੁਕਤ ਏ.ਡੀ.ਸੀ.), ਅਤੇ ਅਰਵਿੰਦ ਭੱਟੀ (ਮੈਂਬਰ, ਪੰਜਾਬ ਸਕੂਲ ਸਿੱਖਿਆ ਬੋਰਡ) ਸ਼ਾਮਲ ਸਨ। ਇਸ ਸਮਾਗਮ ਵਿਚ ਰੋਟਰੀ ਕਲੱਬ ਅੰਮ੍ਰਿਤਸਰ ਸੈਂਟਰਲ ਦੇ ਪ੍ਰਧਾਨ ਰੋਟੇਰੀਅਨ ਗੁਰਪ੍ਰੀਤ ਸਿੰਘ ਛਾਬੜਾ, ਸਕੱਤਰ ਰੋਟੇਰੀਅਨ ਭੁਪਿੰਦਰ ਸਿੰਘ, ਚੇਅਰਮੈਨ ਰੋਟੇਰੀਅਨ ਰਾਕੇਸ਼ ਕਪੂਰ, ਅਤੇ ਜ਼ਿਲ੍ਹਾ ਪ੍ਰਧਾਨ (ਅਧਿਆਪਕ ਦਿਵਸ ਸਮਾਰੋਹ) ਰੋਟੇਰੀਅਨ ਰਵਿੰਦਰ ਪਠਾਨੀਆ, ਹੋਰ ਸ਼ਾਮਲ ਸਨ । ਆਪਣੇ ਸਵਾਗਤੀ ਭਾਸ਼ਣ ਵਿਚ, ਸਕੂਲ ਡਾਇਰੈਕਟਰ ਨੇ ਸਾਰੇ ਮਹਿਮਾਨਾਂ, ਰੋਟਰੀ ਕਲੱਬ ਦੇ ਮੈਂਬਰਾਂ ਅਤੇ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਦਾ ਸਵਾਗਤ ਕੀਤਾ । ਅਧਿਆਪਕ ਦਿਵਸ ਦੇ ਜਸ਼ਨਾਂ ਦਾ ਮੁੱਖ ਆਕਰਸ਼ਣ ਅਧਿਆਪਕ ਸਨਮਾਨ ਸਮਾਰੋਹ ਸੀ, ਜਿਥੇ ਵੱਖ-ਵੱਖ ਸਕੂਲਾਂ ਦੇ 28 ਅਧਿਆਪਕਾਂ ਨੂੰ ਉਨ੍ਹਾਂ ਦੇ ਸਮਰਪਣ, ਸਖ਼ਤ ਮਿਹਨਤ, ਸੇਵਾ ਅਤੇ ਸਿੱਖਿਆ ਵਿਚ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ। ਮੁੱਖ ਮਹਿਮਾਨ, ਜ਼ਿਲ੍ਹਾ ਗਵਰਨਰ ਰੋਟੇਰੀਅਨ ਅਨਿਲ ਸਿੰਘਲ ਨੇ ਆਪਣੇ ਸੰਬੋਧਨ ਵਿਚ, ਅਧਿਆਪਕਾਂ ਦੀ ਭੂਮਿਕਾ ਨੂੰ ਸਮਾਜ ਅਤੇ ਰਾਸ਼ਟਰ ਨਿਰਮਾਣ ਦੀ ਨੀਂਹ ਦੱਸਿਆ । ਸਮਾਰੋ ਹ ਵਿਚ, ਸਕੂਲ ਦੇ ਪ੍ਰਧਾਨ, ਸ਼੍ਰੀ ਡੀ.ਐੱਸ. ਪਠਾਨੀਆ, ਨੇ ਹਾਜ਼ਰ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਅਤੇ ਪਿਆਰ ਦੇ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਪ੍ਰਿੰਸੀਪਲ ਮਾਧੁਰੀ, ਪ੍ਰਿੰਸੀਪਲ ਸੁਮਨ ਠਾਕੁਰ, ਰੋਟੇਰੀਅਨ ਡਾ. ਰਾਜਿੰਦਰਪਾਲ ਸਿੰਘ, ਰੋਟੇਰੀਅਨ ਨਰੇਸ਼ ਆਨੰਦ, ਰੋਟੇਰੀਅਨ ਰਵੀ ਹਾਂਡਾ, ਰੋਟੇਰੀਅਨ ਹਰਿੰਦਰ ਸਿੰਘ, ਰੋਟੇਰੀਅਨ ਪਰਵੀਨ ਮਹਿਰਾ, ਰੋਟੇਰੀਅਨ ਪ੍ਰਵੀਨ ਅਗਰਵਾਲ, ਰੋਟੇਰੀਅਨ ਵਿਪਨ ਮਹਿਰਾ, ਜਨਕ ਜੋਸ਼ੀ, ਰਾਜੇਸ਼ ਪ੍ਰਭਾਕਰ, ਪਰਵੀਨ ਮਹਿਰਾ, ਰਾਜੇਸ਼ ਖੰਨਾ, ਅਬੀ ਕਮਲ, ਪਰਵੀਨ ਅਗਰਵਾਲ, ਰਾਜੇਸ਼ ਅਰੋੜਾ, ਰਘੂ ਪ੍ਰੇਸ਼ਰ ਆਦਿ ਹਾਜ਼ਰ ਸਨ।