15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਹੁਣ ਸੰਘੀ ਸੰਵਿਧਾਨਕ ਅਦਾਲਤ ਸੁਣੇਗੀ ਇਮਰਾਨ ਖ਼ਾਨ ਦੇ ਹਸਪਤਾਲ ਤਬਾਦਲੇ ਦਾ ਕੇਸ ਸੁਪਰੀਮ ਕੋਰਟ ਤੋਂ ਰਿਕਾਰਡ ਤਬਦੀਲ ਕਰਨ ਦੇ ਹੁਕਮ

ਅੰਮ੍ਰਿਤਸਰ, 15 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ. ਟੀ.

Ad Position 21
repet_subhas-goyals [Copy P29]
ਅਜੀਤ ਡੈਸਕ 16-09-2026
ਅੰਮ੍ਰਿਤਸਰ, 15 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ. ਟੀ. ਆਈ.) ਦੇ ਬਾਨੀ ਇਮਰਾਨ ਖ਼ਾਨ ਨੂੰ ਸ਼ਿਫ਼ਾ ਹਸਪਤਾਲ ਤਬਦੀਲ ਕਰਨ ਦੇ ਮਾਮਲੇ ’ਚ ਵੱਡਾ ਕਾਨੂੰਨੀ ਮੋੜ ਆਇਆ ਹੈ। ਪਾਕਿ ਦੀ ਸੰਘੀ ਸੰਵਿਧਾਨਕ ਅਦਾਲਤ ਨੇ ਸੁਪਰੀਮ ਕੋਰਟ ’ਚ ਚੱਲ ਰਹੇ ਇਸ ਕੇਸ ਸਮੇਤ ਸਰਕਾਰ ਦੀਆਂ ਨਜ਼ਰਸਾਨੀ ਤੇ ਅਦਾਲਤ ਦੀ ਮਾਣਹਾਨੀ ਸੰਬੰਧੀ ਪਟੀਸ਼ਨਾਂ ਨੂੰ ਆਪਣੇ ਕੋਲ ਤਬਦੀਲ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਸ ਫ਼ੈਸਲੇ ਤੋਂ ਬਾਅਦ ਹੁਣ ਸੁਪਰੀਮ ਕੋਰਟ ਇਸ ਮਾਮਲੇ ਦੀ ਸੁਣਵਾਈ ਨਹੀਂ ਕਰੇਗੀ। ਇਹ ਹੁਕਮ ਰਾਵਲਪਿੰਡੀ ਦੀ ਅਡਿਆਲਾ ਜੇਲ੍ਹ ਦੇ ਕੈਦੀਆਂ ਨੂੰ ਨਿੱਜੀ ਹਸਪਤਾਲਾਂ ’ਚ ਡਾਕਟਰੀ ਸਹੂਲਤਾਂ ਦੇਣ ਸੰਬੰਧੀ ਦਾਇਰ ਪਟੀਸ਼ਨਾਂ ਦੀ ਸੁਣਵਾਈ ਦੌਰਾਨ ਅਟਾਰਨੀ ਜਨਰਲ ਮਨਸੂਰ ਉਸਮਾਨ ਅਵਾਨ ਦੀ ਅਪੀਲ ’ਤੇ ਦਿੱਤੇ ਗਏ। ਸੁਣਵਾਈ ਦੌਰਾਨ ਅਟਾਰਨੀ ਜਨਰਲ ਨੇ ਦਲੀਲ ਦਿੱਤੀ ਕਿ ਧਾਰਾ 175-ਈ (ਕਲਾਜ਼ 5) ਤਹਿਤ ਸੰਵਿਧਾਨ ਦੀ ਵਿਆਖਿਆ ਨਾਲ ਜੁੜੇ ਕਿਸੇ ਵੀ ਮਾਮਲੇ ’ਚ ਦੇਸ਼ ਦੀ ਕਿਸੇ ਵੀ ਅਦਾਲਤ ਤੋਂ ਰਿਕਾਰਡ ਮੰਗਵਾਉਣ ਦਾ ਅਧਿਕਾਰ ਹੁਣ ਸੰਘੀ ਸੰਵਿਧਾਨਕ ਅਦਾਲਤ ਕੋਲ ਹੈ।
Ad Position 22
No active advertisement
ਪਿਛਲੀ ਖ਼ਬਰ ਡੀ. ਏ. ਵੀ. ਕਾਲਜ ਵਲੋਂ ਐਕਸਲਰੇਟਰ/ਇਨਕਿਊਬੇਸ਼ਨ ਆਪਰਚਨਿਟੀਜ਼ ਬਾਰੇ ਭਾਸ਼ਣ ਅਗਲੀ ਖ਼ਬਰ ਜੇਲ੍ਹ ’ਚ ਬੰਦ ਇਮਰਾਨ ਖਾਨ ਦੀ ਸਾਬਕਾ ਪਤਨੀ ਜੇਮਿਮਾ ਨੇ ਕੀਤਾ ਅਰਬਪਤੀ ਕੈਮਰਨ ਓ’ਰਾਈਲੀ ਨਾਲ ਵਿਆਹ
Ad Position 24