18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਕਿਰਤੀ ਕਿਸਾਨ ਯੂਨੀਅਨ ਦੇ ਵਫ਼ਦ ਨੇ ਡਿਪਟੀ ਕਮਿਸ਼ਨਰ ਨੂੰ ਨਿੱਜੀ ਹਸਪਤਾਲ ਖ਼ਿਲਾਫ਼ ਦਿੱਤੀ ਸ਼ਿਕਾਇਤ

ਅੰਮ੍ਰਿਤਸਰ, 17 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਕਿਰਤੀ ਕਿਸਾਨ ਯੂਨੀਅਨ ਦੇ ਵਫ਼ਦ ਵਲੋਂ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਨਾਲ ਮੁਲਾਕਾਤ ਕਰਕੇ ਇਕ ਨਿੱਜੀ ਹਸਪਤਾਲ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ। ਇਸ ਸੰਬੰਧੀ ਕਿਸਾਨ ਆਗੂਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਰਡਾਲਾ ਦੇ ਨੌਜਵਾਨ ਕਿਸਾਨ ਸੁਖਦੇਵ ਸਿੰਘ ਪੁੱਤਰ ਸੁਰਮੁੱਖ ਸਿੰਘ ਦੀ ਗੁਰਦੇ ਦੀ ਪੱਥਰੀ ਦਾ ਦੋ ਵਾਰ ਆਪ੍ਰੇਸ਼ਨ ਕਰਕੇ 75000 ਰੁਪਏ ਲੈ ਲੈਣ ਦੇ ਬਾਵਜੂਦ ਪੱਥਰੀ ਗੁਰਦੇ ਵਿਚ ਜਿਉਂ ਦੀ ਤਿਉਂ ਰਹਿਣ ਕਾਰਨ ਕਿਸਾਨ ਵਲੋਂ ਹਸਪਤਾਲ ਦੇ ਮਾਲਕ ਦੇ ਧਿਆਨ ਵਿਚ ਲਿਆਉਣ ਤੇ ਹਸਪਤਾਲ ਵਲੋਂ ਕਿਸਾਨ ਨੂੰ ਕੋਈ ਵੀ ਤਸੱਲੀਬਖਸ਼ ਜਵਾਬ ਨਾ ਦੇਣ ਕਾਰਨ ਤੇ ਟਾਲ ਮਟੌਲ ਕਰਕੇ ਖਜਲ ਖੁਆਰ ਕਰਨ ਤੇ ਮਾਮਲਾ ਜਥੇਬੰਦੀ ਦੀ ਪਿੰਡ ਇਕਾਈ ਦੇ ਧਿਆਨ ਵਿਚ ਲਿਆਉਣ ਤੇ ਜਥੇਬੰਦੀ ਦੀ ਪਿੰਡ ਇਕਾਈ ਦੇ ਆਗੂਆਂ ਵਲੋਂ ਸੰਬੰਧਿਤ ਹਸਪਤਾਲ ਦੇ ਮਾਲਕ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਨਿੱਜੀ ਹਸਪਤਾਲ ਦੇ ਮਾਲਕਾਂ ਵਲੋਂ ਕੋਈ ਵੀ ਗੱਲਬਾਤ ਕਰਨ ਤੋਂ ਨਾ ਕਰ ਦਿੱਤੀ।

Ad Position 21
No active advertisement
ਅਜੀਤ ਡੈਸਕ 18-09-2026
ਅੰਮ੍ਰਿਤਸਰ, 17 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਕਿਰਤੀ ਕਿਸਾਨ ਯੂਨੀਅਨ ਦੇ ਵਫ਼ਦ ਵਲੋਂ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਨਾਲ ਮੁਲਾਕਾਤ ਕਰਕੇ ਇਕ ਨਿੱਜੀ ਹਸਪਤਾਲ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ। ਇਸ ਸੰਬੰਧੀ ਕਿਸਾਨ ਆਗੂਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਰਡਾਲਾ ਦੇ ਨੌਜਵਾਨ ਕਿਸਾਨ ਸੁਖਦੇਵ ਸਿੰਘ ਪੁੱਤਰ ਸੁਰਮੁੱਖ ਸਿੰਘ ਦੀ ਗੁਰਦੇ ਦੀ ਪੱਥਰੀ ਦਾ ਦੋ ਵਾਰ ਆਪ੍ਰੇਸ਼ਨ ਕਰਕੇ 75000 ਰੁਪਏ ਲੈ ਲੈਣ ਦੇ ਬਾਵਜੂਦ ਪੱਥਰੀ ਗੁਰਦੇ ਵਿਚ ਜਿਉਂ ਦੀ ਤਿਉਂ ਰਹਿਣ ਕਾਰਨ ਕਿਸਾਨ ਵਲੋਂ ਹਸਪਤਾਲ ਦੇ ਮਾਲਕ ਦੇ ਧਿਆਨ ਵਿਚ ਲਿਆਉਣ ਤੇ ਹਸਪਤਾਲ ਵਲੋਂ ਕਿਸਾਨ ਨੂੰ ਕੋਈ ਵੀ ਤਸੱਲੀਬਖਸ਼ ਜਵਾਬ ਨਾ ਦੇਣ ਕਾਰਨ ਤੇ ਟਾਲ ਮਟੌਲ ਕਰਕੇ ਖਜਲ ਖੁਆਰ ਕਰਨ ਤੇ ਮਾਮਲਾ ਜਥੇਬੰਦੀ ਦੀ ਪਿੰਡ ਇਕਾਈ ਦੇ ਧਿਆਨ ਵਿਚ ਲਿਆਉਣ ਤੇ ਜਥੇਬੰਦੀ ਦੀ ਪਿੰਡ ਇਕਾਈ ਦੇ ਆਗੂਆਂ ਵਲੋਂ ਸੰਬੰਧਿਤ ਹਸਪਤਾਲ ਦੇ ਮਾਲਕ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਨਿੱਜੀ ਹਸਪਤਾਲ ਦੇ ਮਾਲਕਾਂ ਵਲੋਂ ਕੋਈ ਵੀ ਗੱਲਬਾਤ ਕਰਨ ਤੋਂ ਨਾ ਕਰ ਦਿੱਤੀ। ਜਿਸ ਕਾਰਨ ਜਥੇਬੰਦੀ ਦੇ ਇਕ ਵਫਦ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਝੰਡੇਰ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਨੂੰ ਮਿਲਿਆ, ਜਿਨ੍ਹਾਂ ਉਕਤ ਮਾਮਲੇ ਦੀ ਪੜਤਾਲ ਲਈ ਸੀ. ਐੱਮ. ਓ. ਅੰਮ੍ਰਿਤਸਰ ਨੂੰ ਪੜਤਾਲ ਕਰਕੇ ਰਿਪੋਰਟ ਪੇਸ਼ ਕਰਨ ਲਈ ਕਿਹਾ। ਇਸ ਸਮੇਂ ਕਿਸਾਨ ਆਗੂ ਬਲਜਿੰਦਰ ਸਿੰਘ ਰਡਾਲਾ, ਜਸਬੀਰ ਸਿੰਘ ਰੱਖ ਓਠੀਆਂ, ਅਮਰਜੀਤ ਸਿੰਘ ਓਠੀਆਂ ਅਤੇ ਪ੍ਰਭਾਵਤ ਵਿਅਕਤੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਧਿਆਨ ਦੁਆਰਾ ਤਣਾਅ ਤੋਂ ਮੁਕਤੀ ਸੰਭਵ-ਸੰਤ ਰਾਜਿੰਦਰ ਸਿੰਘ ਅਗਲੀ ਖ਼ਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬ ਸਕੂਲ ਆਫ਼ ਇਕਨਾਮਿਕਸ ਵਲੋਂ ਡੀ. ਈ. ਏ. ਤੇ ਐੱਸ. ਈ. ਐੱਮ. ’ਤੇ ਵਰਕਸ਼ਾਪ ਕਰਵਾਈ
Ad Position 24