19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

‘ ਬੋਟੈਨੀਕਲ ਸਾਇੰਸਜ਼ ’ਚ ਵਿਕਾਸ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਕਰਵਾਇਆ

ਅੰਮ੍ਰਿਤਸਰ, 19 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬੋਟੈਨੀਕਲ ਐਂਡ ਐਨਵਾਇਰਨਮੈਂਟਲ ਸਾਇੰਸਜ਼ ਵਿਭਾਗ ਵਲੋਂ ਰੂਸਾ 2. 0 ਦੇ ਤਹਿਤ ਅਤੇ ਗੋਲਡਨ ਜੁਬਲੀ ਸੈਂਟਰ ਫਾਰ ਐਂਟਰਪ੍ਰੀਨਿਓਰਸ਼ਿਪ ਐਂਡ ਇਨੋਵੇਸ਼ਨ ਦੇ ਸਹਿਯੋਗ ਨਾਲ ‘ਬੋਟੈਨੀਕਲ ਸਾਇੰਸਜ਼ ’ਚ ਵਿਕਾਸ’ ਵਿਸ਼ੇ ’ਤੇ ਵਿਸ਼ੇਸ਼ ਸੈਸ਼ਨ ਦੌਰਾਨ ਮਾਹਿਰ ਲੈਕਚਰ ਕਰਵਾਇਆ ਗਿਆ।

Ad Position 21
No active advertisement
ਅਜੀਤ ਡੈਸਕ 20-09-2026
ਅੰਮ੍ਰਿਤਸਰ, 19 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬੋਟੈਨੀਕਲ ਐਂਡ ਐਨਵਾਇਰਨਮੈਂਟਲ ਸਾਇੰਸਜ਼ ਵਿਭਾਗ ਵਲੋਂ ਰੂਸਾ 2.0 ਦੇ ਤਹਿਤ ਅਤੇ ਗੋਲਡਨ ਜੁਬਲੀ ਸੈਂਟਰ ਫਾਰ ਐਂਟਰਪ੍ਰੀਨਿਓਰਸ਼ਿਪ ਐਂਡ ਇਨੋਵੇਸ਼ਨ ਦੇ ਸਹਿਯੋਗ ਨਾਲ ‘ਬੋਟੈਨੀਕਲ ਸਾਇੰਸਜ਼ ’ਚ ਵਿਕਾਸ’ ਵਿਸ਼ੇ ’ਤੇ ਵਿਸ਼ੇਸ਼ ਸੈਸ਼ਨ ਦੌਰਾਨ ਮਾਹਿਰ ਲੈਕਚਰ ਕਰਵਾਇਆ ਗਿਆ। ਇਹ ਸਮਾਗਮ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ। ਇਸ ਸੈਸ਼ਨ ਦਾ ਮੁੱਖ ਕੇਂਦਰ ਵਿਕਾਸਵਾਦੀ ਜੀਵ ਵਿਗਿਆਨ, ਪੌਦਿਆਂ ਦੀ ਤਣਾਅ-ਸਰੀਰ ਵਿਗਿਆਨ ਅਤੇ ਪੌਦਿਆਂ ਦੀ ਪਛਾਣ ਰਾਹੀਂ ਵਾਤਾਵਰਨ ਦੀ ਸੁਰੱਖਿਆ ਅਤੇ ਟਿਕਾਊ ਖੇਤੀਬਾੜੀ ਨੂੰ ਉਤਸ਼ਾਹਿਤ ਕਰਨਾ ਸੀ। ਲਖਨਊ ਯੂਨੀਵਰਸਿਟੀ ਦੇ ਬੋਟਨੀ ਵਿਭਾਗ ਤੋਂ ਪ੍ਰੋ. ਗੌਰੀ ਸਕਸੈਨਾ ਨੇ ‘ਜਿਮਨੋਸਪਰਮਜ਼: ਵਿਕਾਸ, ਭੂਗੋਲਿਕ ਵੰਡ ਅਤੇ ਜੀਨੋਮਿਕ ਫਰੰਟੀਅਰਜ਼’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਦਿੱਤਾ। ਪ੍ਰੋ. ਸਕਸੈਨਾ ਨੇ ਦੱਸਿਆ ਕਿ ਜਿਮਨੋਸਪਰਮਜ਼ ਦੁਨੀਆ ਦੇ 39 ਫੀਸਦੀ ਤੋਂ ਵੱਧ ਜੰਗਲਾਂ ਦਾ ਹਿੱਸਾ ਹਨ ਅਤੇ ਵਿਸ਼ਵ ਪੱਧਰ ’ਤੇ ਕਾਰਬਨ ਨੂੰ ਸੋਖਣ ਵਾਲੇ ਮਹੱਤਵਪੂਰਨ ਸਰੋਤਾਂ ਵਜੋਂ ਕੰਮ ਕਰਦੇ ਹਨ। ਮਾਹਿਰਾਂ ਦਾ ਸਵਾਗਤ ਕਰਦਿਆਂ ਵਿਭਾਗ ਮੁਖੀ ਪ੍ਰੋ. (ਡਾ.) ਸਤਵਿੰਦਰਜੀਤ ਕੌਰ ਨੇ ਵਿਭਾਗ ਦੀਆਂ ਹਾਲੀਆ ਖੋਜ ਪ੍ਰਾਪਤੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਪ੍ਰੋਗਰਾਮ ਕੋਆਰਡੀਨੇਟਰ ਡਾ. ਨਿਤਿਕਾ ਕਪੂਰ ਨੇ ਸੈਸ਼ਨ ਦੇ ਮੁੱਖ ਵਿਸ਼ਿਆਂ ਬਾਰੇ ਜਾਣਕਾਰੀ ਦਿੱਤੀ, ਜਦਕਿ ਡਾ. ਮਯੰਕ ਧਰ ਦਿਵੇਦੀ ਨੇ ਪ੍ਰੋਗਰਾਮ ਦੇ ਸਹਿ-ਤਾਲਮੇਲ ਦੀ ਜ਼ਿੰਮੇਵਾਰੀ ਨਿਭਾਈ।ਇਸ ਮੌਕੇ ਵਿਭਾਗ ਦੇ ਅਧਿਆਪਕਾਂ ਤੋਂ ਇਲਾਵਾ ਹੋਰ ਵਿਭਾਗਾਂ ਦੇ ਅਧਿਆਪਕ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਇਲੈਕਟਰੋਹੋਮਿਓਪੈਥਿਕ ਡਾਕਟਰਾਂ ਦੀ ਮਹੀਨੇਵਾਰ ਮੀਟਿੰਗ ਹੋਈ ਅਗਲੀ ਖ਼ਬਰ ਯੁਵਾ ਸੰਪਰਕ ਮੁਹਿੰਮ ਤਹਿਤ ਅਕਸ਼ੈ ਸ਼ਰਮਾ ਨੇ ਕੀਤੀ ਕਰਮਪੁਰਾ ਵਾਸੀਆਂ ਨਾਲ ਮੀਟਿੰਗ
Ad Position 24