ਮੀਰੀ ਪੀਰੀ ਖਾਲਸਾ ਮਾਰਚ ਦਾ 25 ਨੂੰ ਮਜੀਠਾ ਪੁੱਜਣ ’ਤੇ ਕੀਤਾ ਜਾਵੇਗਾ ਨਿੱਘਾ ਸਵਾਗਤ –ਗਨੀਵ ਕੌਰ ਮਜੀਠੀਆ
ਮਜੀਠਾ, 20 ਸਤੰਬਰ (ਮਨਿੰਦਰ ਸਿੰਘ ਸੋਖੀ)- ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਸ਼ੁਰੂ ਹੋਇਆ ਤੀਸਰੇ ਪੜਾਅ ਦਾ ਮੀਰੀ ਪੀਰੀ ਖਾਲਸਾ ਮਾਰਚ ਦੁਆਬਾ ਅਤੇ ਮਾਝੇ ਦੇ ਵੱਖ ਵੱਖ ਖੇਤਰਾਂ ਵਿਚੋਂ ਹੁੰਦਾ ਹੋਇਆ 26 ਸਤੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵਿਖੇ ਸੰਪੂਰਨ ਹੋਵੇਗਾ। ਹਲਕਾ ਵਿਧਾਇਕ ਗਨੀਵ ਕੌਰ ਮਜੀਠੀਆ ਨੇ ਇਸ ਖਾਲਸਾ ਮਾਰਚ ਸੰਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਖਾਲਸਾ ਮਾਰਚ ਵੱਖ ਵੱਖ ਪੜਾਅ ਤੋਂ ਹੁੰਦਾ ਹੋਇਆ 25 ਸਤੰਬਰ ਨੂੰ ਮਜੀਠਾ ਵਿਖੇ ਪੁੱਜੇਗਾ ਜਿਸ ਦਾ ਸ਼ਹਿਰ ਮਜੀਠਾ ਅਤੇ ਆਸ ਪਾਸ ਦੀਆਂ ਨਾਨਕ ਨਾਮ ਲੇਵਾ ਸੰਗਤਾਂ ਹਾਰਦਿਕ ਸਵਾਗਤ ਕਰਨਗੀਆਂ ।
ਅਜੀਤ ਡੈਸਕ
21-09-2026