ਅੰਮ੍ਰਿਤਸਰ ’ਚ ਕੱਢੀ ‘ਨਸ਼ਾ ਮੁਕਤ ਪੰਜਾਬ ਯਾਤਰਾ’
ਅੰਮ੍ਰਿਤਸਰ, 24 ਸਤੰਬਰ (ਹਰਮਿੰਦਰ ਸਿੰਘ)-ਭਾਰਤੀ ਜਨਤਾ ਪਾਰਟੀ ਵਲੋਂ ਨਸ਼ਾ ਖਤਮ ਕਰਨ ਲਈ ਪੰਜ ਸੰਕਲਪ ਲਏ ਗਏ ਹਨ ਜ਼ਿਨ੍ਹਾਂ ’ਤੇ ਪਹਿਲ ਦੇ ਆਧਾਰ ’ਤੇ ਕੰਮ ਕਰਕੇ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਇਆ ਜਾਵੇਗਾ। ਇਹ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਦੇ ਕੌਮੀ ਦਫ਼ਤਰ ਇੰਚਾਰਜ਼ ਅਤੇ ਰਾਜ ਸਭਾ ਮੈਂਬਰ ਤਰੁਣ ਚੁੱਘ ਵਲੋਂ ਅੰਮ੍ਰਿਤਸਰ ’ਚ ਕੱਢੀ ਜਾ ਰਹੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦੀ ਅਗਵਾਈ ਕਰਦੇ ਹੋਏ ਕੀਤਾ ਗਿਆ।
ਅੰਮ੍ਰਿਤਸਰ, 24 ਸਤੰਬਰ (ਹਰਮਿੰਦਰ ਸਿੰਘ)-ਭਾਰਤੀ ਜਨਤਾ ਪਾਰਟੀ ਵਲੋਂ ਨਸ਼ਾ ਖਤਮ ਕਰਨ ਲਈ ਪੰਜ ਸੰਕਲਪ ਲਏ ਗਏ ਹਨ ਜ਼ਿਨ੍ਹਾਂ ’ਤੇ ਪਹਿਲ ਦੇ ਆਧਾਰ ’ਤੇ ਕੰਮ ਕਰਕੇ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਇਆ ਜਾਵੇਗਾ। ਇਹ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਦੇ ਕੌਮੀ ਦਫ਼ਤਰ ਇੰਚਾਰਜ਼ ਅਤੇ ਰਾਜ ਸਭਾ ਮੈਂਬਰ ਤਰੁਣ ਚੁੱਘ ਵਲੋਂ ਅੰਮ੍ਰਿਤਸਰ ’ਚ ਕੱਢੀ ਜਾ ਰਹੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦੀ ਅਗਵਾਈ ਕਰਦੇ ਹੋਏ ਕੀਤਾ ਗਿਆ। ਸਮਾਗਮ ਦੌਰਾਨ ਸੰਬੋਧਨ ਕਰਦੇ ਹੋਏ ਸ੍ਰੀ ਚੁੱਘ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਪੱਖ ਤੋਂ ਫੇਲ੍ਹ ਸਾਬਤ ਹੋਈ ਹੈ। ਭਾਜਪਾ ਯੂਵਾ ਮੋਰਚਾ ਦੇ ਨੌਜਵਾਨ ਮੋਟਰ ਸਾਈਕਲਾਂ ’ਤੇ ਸਵਾਰ ਹੋ ਕੇ ਯਾਤਰਾ ਦੇ ਅੱਗੇ ਚੱਲਦੇ ਰਹੇ। ਇਹ ਯਾਤਰਾ ਲਾਹੌਰੀ ਗੇਟ ਤੋਂ ਸ਼ੁਰੂ ਹੋ ਕੇ ਬੇਰੀ ਗੇਟ, ਲੋਹਗੜ੍ਹ ਗੇਟ, ਹਾਥੀ ਗੇਟ, ਹਾਲ ਗੇਟ, ਰਾਮ ਬਾਗ਼ ਤੋਂ ਗੁਜਰੀ। ਇਸ ਮੌਕੇ ’ਤੇ ਦਿੱਲੀ ਦੇ ਸਾਬਕਾ ਮੰਤਰੀ ਅਰਵਿੰਦਰ ਸਿੰਘ ਲਵਲੀ, ਯਾਤਰਾ ਇੰਚਾਰਜ਼ ਰਵੀਕਰਨ ਸਿੰਘ ਕਾਹਲੋਂ, ਅਨਿਲ ਵਾਸੂਦੇਵਾ ਸਹਿ ਇੰਚਾਰਜ਼ ਯਾਤਰਾ, ਸੂਰਜ ਭਾਰਦਵਾਜ ਸਹਿ ਇੰਚਾਰਜ਼, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਲਿਲ ਕਪੂਰ, ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ, ਡਾ: ਰਾਮ ਚਾਵਲਾ, ਚੰਦਰ ਸ਼ੇਖਰ ਸ਼ਰਮਾ, ਰਾਕੇਸ਼ ਗਿੱਲ, ਮਨੀਸ਼ ਸ਼ਰਮਾ, ਵਿਕਾਸ ਗਿੱਲ, ਪ੍ਰੋ: ਸਰਚਾਂਦ ਸਿੰਘ, ਗੋਪ ਚੰਦ, ਸਤਪਾਲ ਡੋਗਰਾ, ਸੂਰਜ ਭਾਰਦਵਾਜ, ਅਨੁਜ ਸਿੱਕਾ, ਅਨੰਦ ਸ਼ਰਮਾ ਆਦਿ ਹਾਜ਼ਰ ਸਨ।