26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਵੱਖ- ਵੱਖ ਜ਼ੋਨਾਂ ਦੇ ਯੂਥ ਫੈਸਟੀਵਲਾਂ ਦਾ ਐਲਾਨ

ਅੰਮ੍ਰਿਤਸਰ, 26 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਵਿਦਿਆਰਥੀਆਂ ਦੀ ਕਲਾਤਮਕ, ਸੱਭਿਆਚਾਰਕ ਅਤੇ ਰਚਨਾਤਮਕ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਸਾਲ 2026-27 ਦੇ ਯੂਥ ਫੈਸਟੀਵਲਾਂ ਕਰਵਾਇਆ ਜਾ ਰਿਹਾ ਹੈ। ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ.

Ad Position 21
No active advertisement
ਪ੍ਰੋ: ਕਰਮਜੀਤ ਸਿੰਘ। 27-09-2026
ਅੰਮ੍ਰਿਤਸਰ, 26 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਵਿਦਿਆਰਥੀਆਂ ਦੀ ਕਲਾਤਮਕ, ਸੱਭਿਆਚਾਰਕ ਅਤੇ ਰਚਨਾਤਮਕ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਸਾਲ 2026-27 ਦੇ ਯੂਥ ਫੈਸਟੀਵਲਾਂ ਕਰਵਾਇਆ ਜਾ ਰਿਹਾ ਹੈ। ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਦੀ ਅਗਵਾਈ ਹੇਠ ਕਰਵਾਏ ਜਾ ਰਹੇ ਇਨ੍ਹਾਂ ਯੂਥ ਫੈਸਟੀਵਲਾਂ ਵਿਚ ਯੂਨੀਵਰਸਿਟੀ ਨਾਲ ਸੰਬੰਧਿਤ ਵੱਖ-ਵੱਖ ਕਾਲਜਾਂ ਤੇ ਸੰਸਥਾਵਾਂ ਦੇ ਵਿਦਿਆਰਥੀ ਆਪਣੀ ਕਲਾ, ਸੱਭਿਆਚਾਰਕ ਵਿਰਾਸਤ ਤੇ ਪ੍ਰਤਿਭਾ ਦਾ ਪ੍ਰਦਰਸ਼ਨ ਕਰਨਗੇ। ਯੂਨੀਵਰਸਿਟੀ ਵਲੋਂ ਜਾਰੀ ਕੀਤੇ ਗਏ ਆਰਜ਼ੀ ਸ਼ਡਿਊਲ ਅਨੁਸਾਰ ‘ਬੀ’ ਜ਼ੋਨ, ਜਿਸ ਵਿਚ ਗੁਰਦਾਸਪੁਰ, ਪਠਾਨਕੋਟ ਤੇ ਤਰਨ ਤਾਰਨ ਸ਼ਾਮਿਲ ਹਨ, ਦਾ ਯੂਥ ਫੈਸਟੀਵਲ 29 ਸਤੰਬਰ ਤੋਂ 2 ਅਕਤੂਬਰ 2026 ਤੱਕ ਕਰਵਾਇਆ ਜਾਵੇਗਾ। ਇਸ ਤੋਂ ਬਾਅਦ ‘ਡੀ’ ਜ਼ੋਨ (ਕਪੂਰਥਲਾ, ਨਵਾਂਸ਼ਹਿਰ) ਦਾ ਯੂਥ ਫੈਸਟੀਵਲ 6 ਤੋਂ 9 ਅਕਤੂਬਰ, ‘ਸਰਕਾਰੀ/ਕੰਸਟੀਚੂਐਂਟ ਕਾਲਜਾਂ/ਐਸੋਸੀਏਟ ਇੰਸਟੀਚਿਊਟਸ’ ਜ਼ੋਨ ਦਾ ਫੈਸਟੀਵਲ 13 ਤੋਂ 16 ਅਕਤੂਬਰ ਤੇ ‘ਏ’ ਜ਼ੋਨ (ਅੰਮ੍ਰਿਤਸਰ) ਦਾ ਫੈਸਟੀਵਲ 21 ਤੋਂ 24 ਅਕਤੂਬਰ 2026 ਤੱਕ ਹੋਵੇਗਾ।ਇਸੇ ਤਰ੍ਹਾਂ ‘ਸੀ’ ਜ਼ੋਨ (ਜਲੰਧਰ) ਦਾ ਯੂਥ ਫੈਸਟੀਵਲ 28 ਤੋਂ 31 ਅਕਤੂਬਰ 2026 ਤੱਕ ਤੇ ‘ਐਜੂਕੇਸ਼ਨ ਕਾਲਜਿਜ਼ ਜ਼ੋਨ’ ਦਾ ਫੈਸਟੀਵਲ 3 ਤੋਂ 6 ਨਵੰਬਰ 2026 ਤੱਕ ਕਰਵਾਇਆ ਜਾਵੇਗਾ। ਵੱਖ-ਵੱਖ ਜ਼ੋਨਾਂ ਵਿਚੋਂ ਚੁਣੇ ਹੋਏ ਵਿਦਿਆਰਥੀ ਅਤੇ ਟੀਮਾਂ ਅੰਤਰ-ਜ਼ੋਨਲ ਯੂਥ ਫੈਸਟੀਵਲ ਵਿਚ ਹਿੱਸਾ ਲੈਣਗੇ, ਜੋ 11 ਤੋਂ 15 ਨਵੰਬਰ 2026 ਤੱਕ ਹੋਵੇਗਾ। ਉਪ-ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਨੇ ਦੱਸਿਆ ਕਿ ਇਸ ਵਾਰ ਕਰਵਾਏ ਜਾ ਰਹੇ ਯੂਥ ਫੈਸਟੀਵਲ ਅੰਮ੍ਰਿਤਸਰ ਦੀ 450ਵੀਂ ਵਰ੍ਹੇਗੰਢ ਨੂੰ ਸਮਰਪਿਤ ਹੋਣਗੇ। ਉਨ੍ਹਾਂ ਕਿਹਾ ਕਿ ਯੂਥ ਫੈਸਟੀਵਲਾਂ ਦੌਰਾਨ ਕਰਵਾਈਆਂ ਜਾਣ ਵਾਲੀਆਂ ਵੱਖ-ਵੱਖ ਕਲਾ ਤੇ ਸੱਭਿਆਚਾਰ ਨਾਲ ਸੰਬੰਧਿਤ ਵੰਨਗੀਆਂ ਨੂੰ ਅੰਮ੍ਰਿਤਸਰ ਦੀ 450ਵੀਂ ਸਥਾਪਨਾ ਵਰ੍ਹੇਗੰਢ ਨਾਲ ਸੰਬੰਧਿਤ ਰੱਖਿਆ ਗਿਆ ਹੈ ਤੇ ਇਨ੍ਹਾਂ ਵੰਨਗੀਆਂ ਦੇ ਵਿਸ਼ੇ ਵੀ ਇਸ ਇਤਿਹਾਸਕ ਮੌਕੇ ਨੂੰ ਧਿਆਨ ਵਿਚ ਰੱਖਦਿਆਂ ਨਿਰਧਾਰਤ ਕੀਤੇ ਗਏ ਹਨ।ਡਾ. ਅਮਨਦੀਪ ਸਿੰਘ, ਡਾਇਰੈਕਟਰ ਯੁਵਕ ਭਲਾਈ ਵਿਭਾਗ ਨੇ ਕਿਹਾ ਕਿ ਯੂਨੀਵਰਸਿਟੀ ਪ੍ਰਸ਼ਾਸਨ ਵਲੋਂ ਯੂਥ ਫੈਸਟੀਵਲਾਂ ਨੂੰ ਸੁਚੱਜੇ ਤੇ ਪ੍ਰਭਾਵਸ਼ਾਲੀ ਢੰਗ ਨਾਲ ਕਰਵਾਉਣ ਲਈ ਲੋੜੀਂਦੇ ਪ੍ਰਬੰਧ ਕੀਤੇ ਜਾ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਅੰਮ੍ਰਿਤਸਰ ’ਚ ਤਿੰਨ ਰੋਜ਼ਾ ਸਖ਼ੀ ਸ਼ਕਤੀ ਮੇਲਾ ਸ਼ੁਰੂ ਅਗਲੀ ਖ਼ਬਰ ਗੁਰੂ ਨਗਰੀ ਅੰਮ੍ਰਿਤਸਰ ਨੂੰ ਵਿਸ਼ਵ ਪੱਧਰੀ ਪਹਿਚਾਣ ਦਿਵਾਉਣ ਲਈ ਸੁਹਿਰਦ ਯਤਨ ਕਰਾਂਗਾ : ਤਰੁਣ ਚੁੱਘ
Ad Position 24