30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਵਰਪਾਲ ਵਿਖੇ 150 ਦੇ ਕਰੀਬ ਪਰਿਵਾਰਾਂ ਨੇ ਅਕਾਲੀ ਦਲ ਵਾਰਿਸ ਪੰਜਾਬ ਦੇ ’ਚ ਕੀਤੀ ਸ਼ਮੂਲੀਅਤ, ਮਾਸਟਰ ਜਹਾਂਗੀਰ ਨੇ ਕੀਤਾ ਸਨਮਾਨਿਤ

ਚੱਬਾ, 30 ਸਤੰਬਰ (ਜੱਸਾ ਅਨਜਾਣ)-ਵਿਧਾਨ ਸਭਾ ਹਲਕਾ ਅਟਾਰੀ ਅਧੀਨ ਆਉਂਦੇ ਪਿੰਡ ਵਰਪਾਲ ਪੱਤੀ ਮਸਤੂ ਕੀ ਵਿਖੇ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਗਹਿਰਾ ਸਦਮਾ ਪੁੱਜਾ ਕਿ ‘ਆਪ’ ਦੇ ਸੀਨੀਅਰ ਆਗੂ ਮਨਜੀਤ ਸਿੰਘ ਵਰਪਾਲ ਦੀ ਅਗਵਾਈ ਹੇਠ 150 ਦੇ ਕਰੀਬ ਪਰਿਵਾਰਾਂ ਨੇ ਆਮ ਆਦਮੀ ਦਾ ਪੱਲਾ ਛੱਡ ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਅਟਾਰੀ ਤੋਂ ਸੇਵਾਦਾਰ ਮਾ: ਜਸਵਿੰਦਰ ਸਿੰਘ ਜਹਾਂਗੀਰ ਅਗਵਾਈ ’ਚ ਸ਼ਮੂਲੀਅਤ ਕਰਦਿਆਂ ਕਿਹਾ ਕਿ ਅਸੀਂ ਝਾੜੂ ਪਾਰਟੀ ਨੂੰ ਬਿਨਾਂ ਝਿਜਕੇ ਵੋਟਾਂ ਪਾਈਆਂ ਸੀ ਕਿ ਪੰਜਾਬ ਵਿਚ ਨਸ਼ਿਆਂ ਦੇ ਵਗ ਰਹੇ ਛੇਵੇਂ ਦਰਿਆ ਨੂੰ ਠੱਲ੍ਹ ਪਵੇਗੀ ਪਰ ਹੋਇਆ ਇਸ ਦੇ ਉਲਟ ਪਹਿਲਾਂ ਨਾਲੋਂ ਇਸ ਸਰਕਾਰ ਵਿਚ ਨਸ਼ਾ ਹੋਰ ਪ੍ਰਫੁੱਲਤ ਹੋਇਆ ਤੇ ਅਨੇਕਾਂ ਮਾਂਵਾਂ ਦੇ ਪੁੱਤ ਸਿਵਿਆਂ ਦੇ ਰਾਹ ਪਏ। ਇਸ ਦੌਰਾਨ ਹਲਕੇ ਦੇ ਸੇਵਾਦਾਰ ਮਾਸਟਰ ਜਸਵਿੰਦਰ ਸਿੰਘ ਜਹਾਂਗੀਰ ਨੇ ਪਾਰਟੀ ਵਿਚ ਸ਼ਾਮਿਲ ਪਰਿਵਾਰਾਂ ਨੂੰ ਸਨਮਾਨਿਤ ਅਤੇ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਯਕੀਨ ਦਿਵਾਇਆ ਕਿ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਅਗਵਾਈ ਵਿਚ ਬਣਨ ਵਾਲੀ ਸਰਕਾਰ ’ਚ ਨਸ਼ਿਆਂ ਨੂੰ ਪਹਿਲ ਦੇ ਆਧਾਰ ’ਤੇ ਖਤਮ ਕੀਤਾ ਜਾਵੇਗਾ।

Ad Position 21
No active advertisement
ਅਜੀਤ ਡੈਸਕ 01-10-2026
ਚੱਬਾ, 30 ਸਤੰਬਰ (ਜੱਸਾ ਅਨਜਾਣ)-ਵਿਧਾਨ ਸਭਾ ਹਲਕਾ ਅਟਾਰੀ ਅਧੀਨ ਆਉਂਦੇ ਪਿੰਡ ਵਰਪਾਲ ਪੱਤੀ ਮਸਤੂ ਕੀ ਵਿਖੇ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਗਹਿਰਾ ਸਦਮਾ ਪੁੱਜਾ ਕਿ ‘ਆਪ’ ਦੇ ਸੀਨੀਅਰ ਆਗੂ ਮਨਜੀਤ ਸਿੰਘ ਵਰਪਾਲ ਦੀ ਅਗਵਾਈ ਹੇਠ 150 ਦੇ ਕਰੀਬ ਪਰਿਵਾਰਾਂ ਨੇ ਆਮ ਆਦਮੀ ਦਾ ਪੱਲਾ ਛੱਡ ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਅਟਾਰੀ ਤੋਂ ਸੇਵਾਦਾਰ ਮਾ: ਜਸਵਿੰਦਰ ਸਿੰਘ ਜਹਾਂਗੀਰ ਅਗਵਾਈ ’ਚ ਸ਼ਮੂਲੀਅਤ ਕਰਦਿਆਂ ਕਿਹਾ ਕਿ ਅਸੀਂ ਝਾੜੂ ਪਾਰਟੀ ਨੂੰ ਬਿਨਾਂ ਝਿਜਕੇ ਵੋਟਾਂ ਪਾਈਆਂ ਸੀ ਕਿ ਪੰਜਾਬ ਵਿਚ ਨਸ਼ਿਆਂ ਦੇ ਵਗ ਰਹੇ ਛੇਵੇਂ ਦਰਿਆ ਨੂੰ ਠੱਲ੍ਹ ਪਵੇਗੀ ਪਰ ਹੋਇਆ ਇਸ ਦੇ ਉਲਟ ਪਹਿਲਾਂ ਨਾਲੋਂ ਇਸ ਸਰਕਾਰ ਵਿਚ ਨਸ਼ਾ ਹੋਰ ਪ੍ਰਫੁੱਲਤ ਹੋਇਆ ਤੇ ਅਨੇਕਾਂ ਮਾਂਵਾਂ ਦੇ ਪੁੱਤ ਸਿਵਿਆਂ ਦੇ ਰਾਹ ਪਏ। ਇਸ ਦੌਰਾਨ ਹਲਕੇ ਦੇ ਸੇਵਾਦਾਰ ਮਾਸਟਰ ਜਸਵਿੰਦਰ ਸਿੰਘ ਜਹਾਂਗੀਰ ਨੇ ਪਾਰਟੀ ਵਿਚ ਸ਼ਾਮਿਲ ਪਰਿਵਾਰਾਂ ਨੂੰ ਸਨਮਾਨਿਤ ਅਤੇ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਯਕੀਨ ਦਿਵਾਇਆ ਕਿ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਅਗਵਾਈ ਵਿਚ ਬਣਨ ਵਾਲੀ ਸਰਕਾਰ ’ਚ ਨਸ਼ਿਆਂ ਨੂੰ ਪਹਿਲ ਦੇ ਆਧਾਰ ’ਤੇ ਖਤਮ ਕੀਤਾ ਜਾਵੇਗਾ। ਇਸ ਰੈਲੀ ਨੂੰ ਗੁਰਪ੍ਰੀਤ ਸਿੰਘ ਮਾਹਲਾ, ਮਨਜੀਤ ਸਿੰਘ ਵਰਪਾਲ, ਸੰਦੀਪ ਸਿੰਘ ਚਾਟੀਵਿੰਡ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਕੈਪਟਨ ਰਘਬੀਰ ਸਿੰਘ, ਦਰਸ਼ਨ ਸਿੰਘ, ਫੌਜੀ ਕੁਲਦੀਪ ਸਿੰਘ, ਅਮਰਜੀਤ ਸਿੰਘ, ਬਲਜੀਤ ਸਿੰਘ, ਵਿਰਸਾ ਸਿੰਘ, ਬਚਿੱਤਰ ਸਿੰਘ ਪੰਚ,ਹੀਰਾ ਸਿੰਘ, ਕੁਲਦੀਪ ਸਿੰਘ ਪੰਚ, ਹਰਪਾਲ ਸਿੰਘ, ਜਗਦੀਪ ਸਿੰਘ,ਪੰਚ ਬਲਦੇਵ ਸਿੰਘ, ਭਗਵੰਤ ਸਿੰਘ ਚਾਟੀਵਿੰਡ, ਇਕਬਾਲ ਸਿੰਘ, ਅਮਰਜੀਤ ਸਿੰਘ ਵਰਪਾਲ,ਬੰਟੀ ਸਿੰਘ,ਰਾਜੂ ਸਿੰਘ, ਜੱਸਾ ਸਿੰਘ,ਮੰਗਲ ਸਿੰਘ ਵਰਪਾਲ, ਮਨਜੀਤ ਸਿੰਘ ਹਰਮਨਪ੍ਰੀਤ ਸਿੰਘ, ਬਾਬਾ ਸਤਨਾਮ ਸਿੰਘ, ਜਗਬੀਰ ਸਿੰਘ, ਕੁਲਦੀਪ ਸਿੰਘ ਪਹਿਲਵਾਨ, ਮੰਗਾਂ ਸਿੰਘ ਨਿਹੰਗ,ਬਿੱਲੂ ਸਿੰਘ ਪੰਚ, ਬਲਦੇਵ ਸਿੰਘ ਚਰਨਜੀਤ ਸਿੰਘ,ਹੀਰਾ ਸਿੰਘ, ਸੁਰਜੀਤ ਸਿੰਘ,ਗੁਰਮੇਜ ਸਿੰਘ ਅਤੇ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਡੀ. ਏ. ਵੀ. ਕਾਲਜ ਦੀ ਖੁਸ਼ਬੂ ਨੇ ਭੌਤਿਕ ਵਿਗਿਆਨ ’ਚ ਪਹਿਲਾ ਸਥਾਨ ਪ੍ਰਾਪਤ ਕੀਤਾ ਅਗਲੀ ਖ਼ਬਰ ਰਯਾਨ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਜਿੱਤੀ ਕਰਾਟੇ ਚੈਂਪੀਅਨਸ਼ਿਪ
Ad Position 24