30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਅੰਡਰ-14 ਜੂਡੋ ਵਿਚ ਸੋਨ ਤਗਮਾ ਜਿੱਤਣ ਵਾਲੀ ਖਿਡਾਰਨ ਮੇਧਾ ਸ਼ਰਮਾ ਸੋਨੀ ਵਲੋਂ ਸਨਮਾਨਿਤ

ਅੰਮ੍ਰਿਤਸਰ, 30 ਸਤੰਬਰ (ਰੇਸ਼ਮ ਸਿੰਘ)-ਕੁਮਾਰੀ ਮੇਧਾ ਸ਼ਰਮਾ ਨੇ ਅੰਡਰ-14 ਜੂਡੋ ਮੁਕਾਬਲਿਆਂ ਦੀਆਂ ਜ਼ੋਨਲ ਖੇਡਾਂ ਅਤੇ ਪੰਜਾਬ ਸਟੇਟ ਖੇਡਾਂ ਵਿਚ ਗੋਲਡ ਮੈਡਲ ਜਿੱਤ ਕੇ ਆਪਣੇ ਪਰਿਵਾਰ ਅਤੇ ਅੰਮ੍ਰਿਤਸਰ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ ਜਿਸ ’ਤੇ ਸ਼ਹਿਰ ਵਾਸੀਆ ਨੂੰ ਮਾਣ ਮਹਿਸੂਸ ਹੋ ਰਿਹਾ ਹੈ। ਇਹ ਪ੍ਰਗਟਾਵਾ ਅੱਜ ਇਥੇ ਸਾਬਕਾ ਉਪ ਮੁੱਖ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਨੇ ਉਭਰਦੀ ਖਿਡਾਰਨ ਮੇਧਾ ਸ਼ਰਮਾ ਨੂੰ ਓ.

Ad Position 21
No active advertisement
ਅਜੀਤ ਡੈਸਕ 01-10-2026
ਅੰਮ੍ਰਿਤਸਰ, 30 ਸਤੰਬਰ (ਰੇਸ਼ਮ ਸਿੰਘ)-ਕੁਮਾਰੀ ਮੇਧਾ ਸ਼ਰਮਾ ਨੇ ਅੰਡਰ-14 ਜੂਡੋ ਮੁਕਾਬਲਿਆਂ ਦੀਆਂ ਜ਼ੋਨਲ ਖੇਡਾਂ ਅਤੇ ਪੰਜਾਬ ਸਟੇਟ ਖੇਡਾਂ ਵਿਚ ਗੋਲਡ ਮੈਡਲ ਜਿੱਤ ਕੇ ਆਪਣੇ ਪਰਿਵਾਰ ਅਤੇ ਅੰਮ੍ਰਿਤਸਰ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ ਜਿਸ ’ਤੇ ਸ਼ਹਿਰ ਵਾਸੀਆ ਨੂੰ ਮਾਣ ਮਹਿਸੂਸ ਹੋ ਰਿਹਾ ਹੈ। ਇਹ ਪ੍ਰਗਟਾਵਾ ਅੱਜ ਇਥੇ ਸਾਬਕਾ ਉਪ ਮੁੱਖ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਨੇ ਉਭਰਦੀ ਖਿਡਾਰਨ ਮੇਧਾ ਸ਼ਰਮਾ ਨੂੰ ਓ.ਪੀ. ਸੋਨੀ ਨੇ ਸਨਮਾਨਿਤ ਕਰਦਿਆਂ ਕੀਤਾ। ਸ੍ਰੀ ਸੋਨੀ ਨੇ ਦੱਸਿਆ ਕਿ ਮੇਧਾ ਸ਼ਰਮਾ ਪੁਜ਼ਾਰੀ ਮਦਨ ਲਾਲ ਸ਼ਰਮਾ ਦੀ ਪੋਤਰੀ ਹੈ ਜੋ ਕਿ ਪ੍ਰਸਿੱਧ ਮੰਦਿਰ ਬਾਬਾ ਬਾਲਕ ਨਾਥ ਲੋਹਗੜ੍ਹ ਗੇਟ ਦੇ ਸਤਿਕਾਰਯੋਗ ਪੁਜਾਰੀ ਵਜੋਂ ਜਾਣੇ ਜਾਂਦੇ ਹਨ। ਸ੍ਰੀ ਸੋਨੀ ਨੇ ਮੇਧਾ ਸ਼ਰਮਾ ਦੀ ਇਸ ਸ਼ਾਨਦਾਰ ਪ੍ਰਾਪਤੀ ਲਈ ਉਸਨੂੰ ਅਤੇ ਸਮੂਹ ਪਰਿਵਾਰ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਖੇਡਾਂ ਨੌਜਵਾਨਾਂ ਵਿਚ ਅਨੁਸ਼ਾਸਨ, ਮਿਹਨਤ ਅਤੇ ਆਤਮ-ਵਿਸ਼ਵਾਸ ਪੈਦਾ ਕਰਦੀਆਂ ਹਨ। ਉਨ੍ਹਾਂ ਮੇਧਾ ਨੂੰ ਭਵਿੱਖ ਵਿਚ ਵੀ ਹੋਰ ਮਿਹਨਤ ਕਰਕੇ ਕੌਮੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਨਾਮ ਰੌਸ਼ਨ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਕੌਂਸਲਰ ਵਿਕਾਸ ਸੋਨੀ ਅਤੇ ਕਮਲ ਸ਼ਰਮਾ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜੀ.ਐੱਨ.ਡੀ.ਯੂ. ਕਾਲਜ ਵੇਰਕਾ ਵਿਖੇ ਕਰੀਅਰ ਕਾਊਂਸਲਿੰਗ ਵਰਕਸ਼ਾਪ ਅਗਲੀ ਖ਼ਬਰ ਬੀ.ਬੀ.ਕੇ. ਡੀ.ਏ.ਵੀ. ਕਾਲਜ ਫ਼ਾਰ ਵੁਮੈਨ ਵਲੋਂ ਸਾਈਬਰ ਜਾਗਰੂਕਤਾ ਪ੍ਰੋਗਰਾਮ
Ad Position 24