04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਯੂ. ਪੀ. ਆਈ. ’ਤੇ ਤਜਵੀਜ਼ਸ਼ੁਦਾ 0.4 ਫ਼ੀਸਦੀ ਵਪਾਰੀ ਫ਼ੀਸ ਵਾਪਸ ਲਵੇ ਸਰਕਾਰ : ਵਪਾਰ ਮੰਡਲ

ਅੰਮ੍ਰਿਤਸਰ, 3 ਅਕਤੂਬਰ (ਸੁਰਿੰਦਰ ਕੋਛੜ)-ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੀ ਅੰਮ੍ਰਿਤਸਰ ਇਕਾਈ ਦੀ ਇਕ ਅਹਿਮ ਮੀਟਿੰਗ ਵਪਾਰ ਮੰਡਲ ਅੰਮ੍ਰਿਤਸਰ ਦੇ ਪ੍ਰਧਾਨ ਸੁਰਿੰਦਰ ਦੁੱਗਲ, ਉਪ ਪ੍ਰਧਾਨ ਅਤੇ ਭਾਰਤੀ ਉਦਯੋਗ ਵਪਾਰ ਮੰਡਲ ਦੇ ਪੰਜਾਬ ਪ੍ਰਧਾਨ ਰੰਜਨ ਅਗਰਵਾਲ ਅਤੇ ਜਨਰਲ ਸਕੱਤਰ ਸਮੀਰ ਜੈਨ ਦੀ ਅਗਵਾਈ ਹੇਠ ਹੋਈ। ਮੀਟਿੰਗ ’ਚ 2,000 ਰੁਪਏ ਤੋਂ ਵੱਧ ਰਕਮ ਵਾਲੇ ਚੋਣਵੇਂ ਯੂ.

Ad Position 21
No active advertisement
ਬਾਂਹਾਂ ’ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਰੋਸ ਜ਼ਾਹਿਰ ਕਰਦੇ ਹੋਏ ਸੁਰਿੰਦਰ ਦੁੱਗਲ, ਰੰਜਨ ਅਗਰਵਾਲ, ਸਮੀਰ ਜੈਨ, ਰਾਕੇਸ਼ ਠੁਕਰਾਲ ਤੇ ਹੋਰ। ਤਸਵੀਰ : ਹਰਜੀਤ ਸਿੰਘ 04-10-2026
ਅੰਮ੍ਰਿਤਸਰ, 3 ਅਕਤੂਬਰ (ਸੁਰਿੰਦਰ ਕੋਛੜ)-ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੀ ਅੰਮ੍ਰਿਤਸਰ ਇਕਾਈ ਦੀ ਇਕ ਅਹਿਮ ਮੀਟਿੰਗ ਵਪਾਰ ਮੰਡਲ ਅੰਮ੍ਰਿਤਸਰ ਦੇ ਪ੍ਰਧਾਨ ਸੁਰਿੰਦਰ ਦੁੱਗਲ, ਉਪ ਪ੍ਰਧਾਨ ਅਤੇ ਭਾਰਤੀ ਉਦਯੋਗ ਵਪਾਰ ਮੰਡਲ ਦੇ ਪੰਜਾਬ ਪ੍ਰਧਾਨ ਰੰਜਨ ਅਗਰਵਾਲ ਅਤੇ ਜਨਰਲ ਸਕੱਤਰ ਸਮੀਰ ਜੈਨ ਦੀ ਅਗਵਾਈ ਹੇਠ ਹੋਈ। ਮੀਟਿੰਗ ’ਚ 2,000 ਰੁਪਏ ਤੋਂ ਵੱਧ ਰਕਮ ਵਾਲੇ ਚੋਣਵੇਂ ਯੂ. ਪੀ. ਆਈ. ਵਪਾਰੀ ਭੁਗਤਾਨਾਂ ’ਤੇ 15 ਅਕਤੂਬਰ ਤੋਂ ਤਜਵੀਜ਼ਸ਼ੁਦਾ 0.40 ਫ਼ੀਸਦੀ ਵਪਾਰੀ ਫ਼ੀਸ ਨੂੰ ਲੈ ਕੇ ਗੰਭੀਰ ਚਿੰਤਾ ਪ੍ਰਗਟਾਈ ਗਈ। ਇਸ ਦੌਰਾਨ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਮੰਗ ਕੀਤੀ ਗਈ ਕਿ ਸਰਕਾਰ ਇਸ ਪ੍ਰਸਤਾਵ ਨੂੰ ਤੁਰੰਤ ਵਾਪਸ ਲਵੇ ਅਤੇ ਯੂ . ਪੀ. ਆਈ. ਵਪਾਰੀ ਭੁਗਤਾਨਾਂ ਨੂੰ ਪਹਿਲਾਂ ਵਾਂਗ ਫ਼ੀਸ-ਮੁਕਤ ਰੱਖਿਆ ਜਾਵੇ। ਇਸ ਤਜਵੀਜ਼ਸ਼ੁਦਾ ਫ਼ੀਸ ਦੇ ਵਿਰੋਧ ’ਚ ਵਪਾਰੀਆਂ ਨੇ ਆਪਣੀਆਂ ਬਾਂਹਾਂ ’ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਰੋਸ ਪ੍ਰਦਰਸ਼ਨ ਕੀਤਾ। ਵਪਾਰ ਮੰਡਲ ਨੇ ਸਪੱਸ਼ਟ ਕੀਤਾ ਕਿ ਵਪਾਰੀ ਯੂ. ਪੀ. ਆਈ. ਜਾਂ ਡਿਜੀਟਲ ਭੁਗਤਾਨ ਪ੍ਰਣਾਲੀ ਦੇ ਖ਼ਿਲਾਫ਼ ਨਹੀਂ ਹਨ, ਸਗੋਂ ਉਨ੍ਹਾਂ ਦਾ ਵਿਰੋਧ ਡਿਜੀਟਲ ਭੁਗਤਾਨ ਸਵੀਕਾਰ ਕਰਨ ’ਤੇ ਥੋਪੀ ਜਾ ਰਹੀ ਵਾਧੂ ਲੈਣ-ਦੇਣ ਲਾਗਤ ਦੇ ਖ਼ਿਲਾਫ਼ ਹੈ। ਵਪਾਰ ਮੰਡਲ ਦੇ ਅਨੁਸਾਰ 0.40 ਫ਼ੀਸਦੀ ਦੀ ਦਰ ਨਾਲ 10,000 ਰੁਪਏ ਦੇ ਯੂ. ਪੀ. ਆਈ. ਲੈਣ-ਦੇਣ ’ਤੇ 40 ਰੁਪਏ, 50,000 ’ਤੇ 200 ਅਤੇ 75,000 ’ਤੇ 300 ਰੁਪਏ ਦੀ ਸਿੱਧੀ ਕਟੌਤੀ ਬਣਦੀ ਹੈ। ਆਗੂਆਂ ਨੇ ਖ਼ਦਸ਼ਾ ਪ੍ਰਗਟਾਇਆ ਕਿ ਇਸ ਵਾਧੂ ਲਾਗਤ ਕਾਰਨ ਵਪਾਰੀ ਡਿਜੀਟਲ ਭੁਗਤਾਨ ਲੈਣ ਤੋਂ ਝਿਜਕ ਸਕਦੇ ਹਨ ਅਤੇ ਨਕਦ ਲੈਣ-ਦੇਣ ਵੱਲ ਰੁਝਾਨ ਮੁੜ ਵਧ ਸਕਦਾ ਹੈ, ਜਿਸ ਨਾਲ ਦੇਸ਼ ’ਚ ਡਿਜੀਟਲ ਭੁਗਤਾਨ ਕ੍ਰਾਂਤੀ ਦੀ ਰਫ਼ਤਾਰ ਪ੍ਰਭਾਵਿਤ ਹੋਵੇਗੀ। ਵਪਾਰ ਮੰਡਲ ਨੇ ਦਲੀਲ ਦਿੱਤੀ ਕਿ ਯੂ. ਪੀ. ਆਈ. ਕਾਰਨ ਕਰੰਸੀ ਨੋਟਾਂ ਦੀ ਛਪਾਈ, ਸਾਂਭ-ਸੰਭਾਲ, ਢੋਆ-ਢੁਆਈ ਅਤੇ ਸੁਰੱਖਿਆ ਨਾਲ ਜੁੜੇ ਸਰਕਾਰੀ ਖ਼ਰਚਿਆਂ ’ਚ ਭਾਰੀ ਕਮੀ ਆਈ ਹੈ। ਇਸ ਲਈ ਸਰਕਾਰ ਨੂੰ ਨਕਦੀ ਪ੍ਰਬੰਧਨ ’ਚ ਹੋ ਰਹੀ ਇਸ ਬੱਚਤ ਅਤੇ ਆਰਥਿਕ ਲਾਭਾਂ ਨੂੰ ਧਿਆਨ ’ਚ ਰੱਖਦਿਆਂ ਫ਼ੈਸਲਾ ਲੈਣਾ ਚਾਹੀਦਾ ਹੈ। ਇਸ ਮੀਟਿੰਗ ’ਚ ਰਾਕੇਸ਼ ਠੁਕਰਾਲ, ਪੋਮੇਸ਼ ਤਨੇਜਾ, ਰਮਿੰਦਰ ਸਿੰਘ ਸੋਢੀ, ਤਰਲੋਕ ਸਿੰਘ, ਗੁਰਦੀਪ ਸਿੰਘ, ਅਸ਼ਵਨੀ ਸ਼ਰਮਾ, ਹਰਵਿੰਦਰ ਅਰੋੜਾ, ਸੁਨੀਲ ਚੋਪੜਾ, ਰਾਜੀਵ ਕਪੂਰ, ਗੁਰਦੀਪ ਰਾਜਨ, ਅਸ਼ੋਕ ਛਾਬੜਾ, ਗਿੰਨੀ ਭਾਟੀਆ ਸਮੇਤ ਹੋਰ ਕਈ ਆਗੂ ਹਾਜ਼ਰ ਸਨ। 03 ਏਐਸਆਰ01
Ad Position 22
No active advertisement
ਪਿਛਲੀ ਖ਼ਬਰ ਡੀ.ਸੀ.ਪੀ. ਵਿਰਕ ਦੀ ਅਗਵਾਈ ਹੇਠ ਨਸ਼ਿਆਂ ਖ਼ਿਲਾਫ਼ ਜੰਗ ਤਹਿਤ ਪੁਲਿਸ ਦਾ ਵੱਡਾ ਆਪ੍ਰੇਸ਼ਨ ਅਗਲੀ ਖ਼ਬਰ ਪਰਗਟ ਸਿੰਘ ਦੀ ਅੰਮ੍ਰਿਤਸਰ ਫੇਰੀ ਮੌਕੇ ਕਾਂਗਰਸੀਆਂ ਵਲੋਂ ਹੋਵੇਗਾ ਸ਼ਾਨਦਾਰ ਸਵਾਗਤ : ਬੱਸੀ
Ad Position 24