ਕੇਂਦਰੀ ਜੇਲ੍ਹ ਫਤਾਹਪੁਰ ਵਿਖੇ ਤਲਾਸ਼ੀ ਮੁਹਿੰਮ ਦੌਰਾਨ 9 ਕੈਦੀ ਕੀਤੇ ਨਾਮਜ਼ਦ
ਅੰਮ੍ਰਿਤਸਰ, 3 ਅਕਤੂਬਰ (ਰੇਸ਼ਮ ਸਿੰਘ)- ਕੇਂਦਰੀ ਜੇਲ੍ਹ ਫਤਾਹਪੁਰ ਵਿਖੇ ਤਲਾਸ਼ੀ ਮੁਹਿੰਮ ਦੌਰਾਨ ਕੈਦੀਆਂ ਤੇ ਹਵਾਲਾਤੀਆਂ ਪਾਸੋਂ ਵੱਡੀ ਤਾਦਾਦ ’ਚ ਵਰਜਿਤ ਵਸਤੂਆਂ ਬਰਾਮਦ ਹੋਈਆਂ ਹਨ ਜਿਨ੍ਹਾਂ ’ਚ 14 ਮੋਬਾਈਲ ਫੋਨ, 44 ਬੰਡਲ ਬੀੜੀਆਂ, 1 ਪੈਕਟ ਕੂਲਲਿਪ, 1 ਪੈਕਟ ਪੱਤਾ ਛਾਪ ਆਦਿ ਵਸਤੂਆਂ ਸ਼ਾਮਿਲ ਹਨ। ਪੁਲਿਸ ਵਲੋਂ ਕਾਰਵਾਈ ਕਰਦਿਆਂ 9 ਹਲਵਾਤੀਆਂ ਤੇ ਕੈਦੀਆਂ ਨੂੰ ਨਾਜ਼ਮਦ ਕਰ ਲਿਆਗਿਆ ਹੈ।
ਅੰਮ੍ਰਿਤਸਰ, 3 ਅਕਤੂਬਰ (ਰੇਸ਼ਮ ਸਿੰਘ)- ਕੇਂਦਰੀ ਜੇਲ੍ਹ ਫਤਾਹਪੁਰ ਵਿਖੇ ਤਲਾਸ਼ੀ ਮੁਹਿੰਮ ਦੌਰਾਨ ਕੈਦੀਆਂ ਤੇ ਹਵਾਲਾਤੀਆਂ ਪਾਸੋਂ ਵੱਡੀ ਤਾਦਾਦ ’ਚ ਵਰਜਿਤ ਵਸਤੂਆਂ ਬਰਾਮਦ ਹੋਈਆਂ ਹਨ ਜਿਨ੍ਹਾਂ ’ਚ 14 ਮੋਬਾਈਲ ਫੋਨ, 44 ਬੰਡਲ ਬੀੜੀਆਂ, 1 ਪੈਕਟ ਕੂਲਲਿਪ, 1 ਪੈਕਟ ਪੱਤਾ ਛਾਪ ਆਦਿ ਵਸਤੂਆਂ ਸ਼ਾਮਿਲ ਹਨ। ਪੁਲਿਸ ਵਲੋਂ ਕਾਰਵਾਈ ਕਰਦਿਆਂ 9 ਹਲਵਾਤੀਆਂ ਤੇ ਕੈਦੀਆਂ ਨੂੰ ਨਾਜ਼ਮਦ ਕਰ ਲਿਆਗਿਆ ਹੈ। ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਸਤਨਾਮ ਸਿੰਘ ਦੀ ਸ਼ਿਕਾਇਤ ’ਤੇ ਥਾਣਾ ਇਸਲਾਮਾਬਾਦ ਦੀ ਪੁਲਿਸ ਵਲੋਂ ਇਹ ਕਾਰਵਾਈ ਕੀਤੀ ਗਈ ਹੈ ਜਿਸ ਤਹਿਤ ਹਵਾਲਾਤੀ ਸ਼ੇਰਾ ਵਾਸੀ ਧਰਮਕੋਟ ਅੰਮ੍ਰਿਤਸਰ, ਖੁਸ਼ਵਿੰਦਰ ਸਿੰਘ ਵਾਸੀ ਜੀ.ਟੀ.ਰੋਡ ਬਾਬਾ ਬੁੱਢਾ ਜੀ ਐਵਨਿਊ, ਮਨਿੰਦਰਪਾਲ ਸਿੰਘ ਵਾਸੀ ਕੋਟ ਆਤਮਾ ਰਾਮ, ਹਰਪ੍ਰੀਤ ਸਿੰਘ ਵਾਸੀ ਸੰਧੂ ਕਲੋਨੀ ਬਟਾਲਾ ਰੋਡ, ਰਮਨਦੀਪ ਸਿੰਘ ਵਾਸੀ ਜਹਾਂਗੀਰ ਕਲਾ ਗੋਇੰਦਵਾਲ ਸਾਹਿਬ ਜ਼ਿਲ੍ਹਾ ਤਰਨ ਤਾਰਨ, ਗੁਰਦਿੱਤਾ ਉਰਫ ਕਾਲੂ ਵਾਸੀ ਭੈਣੀ ਰਾਜਪੂਤਾਂ, ਬਲਜੀਤ ਸਿੰਘ ਵਾਸੀ ਪਿੰਡ ਰਾਮਤੀਰਥ ਕਲੇਰ, ਸਤਿੰਦਰ ਸਿੰਘ ਉਰਫ ਗੋਪੀ ਵਾਸੀ ਫਤਿਹਗੜ੍ਹ ਚੂੜੀਆਂ ਰੋਡ ਰਾਮਪੁਰਾ, ਕੈਦੀ ਸਾਹਿਲ ਵਾਸੀ ਗੁੰਮਟਾਲਾ ਜ਼ਿਲ੍ਹਾ ਅੰਮ੍ਰਿਤਸਰ ਖ਼ਿਲਾਫ਼ ਨੂੰ ਨਾਮਜਦ ਕਰਕੇ ਕਾਰਵਾਈ ਸ਼ੁਰੁ ਕਰ ਦਿੱਤੀ ਹੈ।