03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਅਕਾਲੀ ਆਗੂ ਤੇ ਬਹਿਰੀਨ ਵਾਲੀ ਬੀਬੀ ਦੀ ਵਾਇਰਲ ਆਡੀਓ ਤੋਂ ਬਾਅਦ ਅਕਾਲੀ ਆਗੂ ਨੂੰ ਭਾਜਪਾ ਬੁਲਾਰੇ ਨੇ ਕੀਤੇ ਸਵਾਲ

ਅੰਮ੍ਰਿਤਸਰ, 3 ਅਕਤੂਬਰ (ਹਰਮਿੰਦਰ ਸਿੰਘ)- ਪੰਜਾਬ ਭਾਜਪਾ ਦੇ ਬੁਲਾਰੇ ਤੇ ਸਿੱਖ ਚਿੰਤਕ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਬਹਿਰੀਨ ਤੋਂ ਆਈ ਮਹਿਲਾ ਅਤੇ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਵਿਚਾਲੇ ਵਿੱਤੀ ਲੈਣ ਦੇਣ ਸੰਬੰਧੀ ਗੱਲਬਾਤ ਸੰਬੰਧੀ ਵਾਇਰਲ ਹੋ ਰਹੀ ਕਥਿਤ ਆਡੀਓ ਰਿਕਾਰਡਿੰਗ ਨੂੰ ਲੈ ਕੇ ਵਲਟੋਹਾ ਨੂੰ ਤਿੱਖੇ ਸਵਾਲ ਕੀਤੇ ਹਨ।

Ad Position 21
No active advertisement
ਪ੍ਰੋ: ਸਰਚਾਂਦ ਸਿੰਘ ਖਿਆਲਾ 04-10-2026
ਅੰਮ੍ਰਿਤਸਰ, 3 ਅਕਤੂਬਰ (ਹਰਮਿੰਦਰ ਸਿੰਘ)- ਪੰਜਾਬ ਭਾਜਪਾ ਦੇ ਬੁਲਾਰੇ ਤੇ ਸਿੱਖ ਚਿੰਤਕ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਬਹਿਰੀਨ ਤੋਂ ਆਈ ਮਹਿਲਾ ਅਤੇ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਵਿਚਾਲੇ ਵਿੱਤੀ ਲੈਣ ਦੇਣ ਸੰਬੰਧੀ ਗੱਲਬਾਤ ਸੰਬੰਧੀ ਵਾਇਰਲ ਹੋ ਰਹੀ ਕਥਿਤ ਆਡੀਓ ਰਿਕਾਰਡਿੰਗ ਨੂੰ ਲੈ ਕੇ ਵਲਟੋਹਾ ਨੂੰ ਤਿੱਖੇ ਸਵਾਲ ਕੀਤੇ ਹਨ। ਉਨ੍ਹਾਂ ਕਿਹਾ ਕਿ ਜੇਕਰ ਆਡੀਓ ਫ਼ਰਜ਼ੀ ਨਹੀਂ ਤੇ ਉਸ ਨਾਲ ਛੇੜਛਾੜ ਵੀ ਨਹੀਂ ਹੋਈ ਅਤੇ ਇਸ ਵਿਚ ਸੁਣਾਈ ਦੇ ਰਹੀ ਆਵਾਜ਼ ਵਲਟੋਹਾ ਦੀ ਹੀ ਹੈ ਤਾਂ ਮਾਮਲਾ ਅਕਾਲੀਆਂ ਦੀ ਨੈਤਿਕਤਾ ਨਾਲ ਜੁੜਿਆ ਹੋਣ ਕਰਕੇ ਬੇਹੱਦ ਗੰਭੀਰ ਹੈ ਅਤੇ ਇਸ ਦੀ ਤਹਿ ਤੱਕ ਜਾਣਾ ਲਾਜ਼ਮੀ ਹੈ। ਪ੍ਰੋ. ਖਿਆਲਾ ਨੇ ਕਿਹਾ ਕਿ ਕਥਿਤ ਆਡੀਓ ’ਚ ਵਲਟੋਹਾ ਦਾ ਵਿੱਤੀ ਲੈਣ ਦੇਣ ਬਾਰੇ ਇਹ ਵਾਕ ਕਿ ‘ਇਹ ਮੇਰੇ ਵਲੋਂ ਨਹੀਂ, ਉਪਰੋਂ ਹੀ ਡਿਸਾਈਡ ਹੋ ਗਿਆ’, ’ਤੇ ਵੱਡਾ ਸਵਾਲ ਖੜ੍ਹਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜੇ ਫੋਰੈਂਸਿਕ ਜਾਂਚ ਵਿਚ ਆਵਾਜ਼ ਦੀ ਪੁਸ਼ਟੀ ਹੁੰਦੀ ਹੈ ਤਾਂ ਵਲਟੋਹਾ ਨੂੰ ਸੰਗਤ ਦੇ ਸਾਹਮਣੇ ਸਪਸ਼ਟ ਕਰਨਾ ਚਾਹੀਦਾ ਹੈ ਕਿ ‘ਉਪਰੋਂ’ ਤੋਂ ਉਨ੍ਹਾਂ ਦਾ ਭਾਵ ਕਿਸ ਤੋਂ ਸੀ ? ਕੀ ਇਹ ਕਿਸੇ ਸੀਨੀਅਰ ਅਕਾਲੀ ਆਗੂ ਵੱਲ ਇਸ਼ਾਰਾ ਸੀ, ਕਿਸੇ ਸੰਸਥਾਗਤ ਫ਼ੈਸਲੇ ਵੱਲ ਜਾਂ ਕਿਸੇ ਹੋਰ ਵਿਅਕਤੀ ਵੱਲ ? ਉਨ੍ਹਾਂ ਕਿਹਾ ਕਿ ‘ਇਹ ਕੋਈ ਆਮ ਗੱਲਬਾਤ ਨਹੀਂ ਕਿ ਇਕ ਵਾਕ ਬੋਲ ਕੇ ਮਾਮਲਾ ਖ਼ਤਮ ਕਰ ਦਿੱਤਾ ਜਾਵੇ। ਜੇ ਆਡੀਓ ਅਸਲੀ ਹੈ ਤਾਂ ‘ਉਪਰੋਂ’ ਹੋਏ ਕਥਿਤ ਫ਼ੈਸਲੇ ਦਾ ਪੂਰਾ ਸੰਦਰਭ ਸਾਹਮਣੇ ਆਉਣਾ ਚਾਹੀਦਾ ਹੈ। ਜੇ ਆਡੀਓ ਨਕਲੀ ਹੈ ਤਾਂ ਵਲਟੋਹਾ ਨੂੰ ਤੁਰੰਤ ਫੋਰੈਂਸਿਕ ਜਾਂਚ ਦੀ ਮੰਗ ਕਰਨੀ ਚਾਹੀਦੀ ਹੈ। ਪ੍ਰੋ. ਖਿਆਲਾ ਨੇ ਸਵਾਲ ਕੀਤਾ ਕਿ ਬਹਿਰੀਨ ਤੋਂ ਮਹਿਲਾ ਨੂੰ ਪੰਜਾਬ ਲਿਆਉਣ ਦਾ ਮਕਸਦ ਅਤੇ ਲਿਆਉਣ ਵਿਚ ਕਿਸ ਦੀ ਭੂਮਿਕਾ ਸੀ ? ਜੇ ਕਿਸੇ ਆਗੂ ਜਾਂ ਸ਼ਖਸੀਅਤ ਦੀ ਸੰਭਾਵਿਤ ਕਿਰਦਾਰਕੁਸ਼ੀ ਇਸ ਦਾ ਮਕਸਦ ਸੀ ਤਾਂ ਇਹ ਅਕਾਲੀ ਸੋਚ ਦੀ ਇਖ਼ਲਾਕੀ ਪਤਨ ਦੀ ਆਖ਼ਰੀ ਕੜੀ ਹੋਵੇਗੀ।
Ad Position 22
No active advertisement
ਪਿਛਲੀ ਖ਼ਬਰ ਅਨੂਦੀਪ ਸਿੰਘ ਮੈਣੀ ਨਮਿੱਤ ਸ਼ਰਧਾਂਜਲੀ ਸਮਾਗਮ ਅਗਲੀ ਖ਼ਬਰ ਵਿਕਾਸ ਨਾਰੰਗ ਨੂੰ ਭਾਰਤੀਯ ਵਪਾਰ ਮੰਡਲ ਅੰਮ੍ਰਿਤਸਰ ਦਾ ਜ਼ਿਲ੍ਹਾ ਪ੍ਰਧਾਨ ਕੀਤਾ ਨਿਯੁਕਤ
Ad Position 24