ਗੰਨ ਹਾਊਸ ਤੋਂ ਉਧਾਰ ਲਏ ਅਸਲ੍ਹੇ ਦੇ ਪੈਸੇ ਨਾ ਮੋੜਨ ਤੋਂ ਬੈਂਕ ਮੈਨੇਜਰ ਨਾਲ ਹੋਇਆ ਸੀ ਝਗੜਾ
ਮਾਮਲਾ ਯੈੱਸ ਬੈਂਕ ਦੇ ਮੈਨੇਜਰ ਨੂੰ ਹਥੋਪਾਈ ’ਚ ਗੋਲੀ ਲਗਣ ਦਾ
ਅੰਮ੍ਰਿਤਸਰ, 14 ਅਕਤੂਬਰ (ਰੇਸ਼ਮ ਸਿੰਘ)-ਇਥੇ ਮਾਲ ਰੋਡ ਸਥਿਤ ਬੈਂਕ ਮੈਨੇਜ਼ਰ ਨਾਲ ਹੋਈ ਹਥੋਪਾਈ ’ਚ ਗੋਲੀ ਚਲਣ ਨਾਲ ਇਕ ਬੈਂਕ ਅਧਿਕਾਰੀ ਦੇ ਜ਼ਖ਼ਮੀਂ ਹੋਣ ਦੇ ਚਰਚਿਤ ਮਾਮਲੇ ’ਚ ਗੰਨ ਹਾਊਸ ਦੇ ਮਾਲਕ ਪਾਸੋਂ ਉਧਾਰ ਲਏ ਅਸਲੇ ਦੇ ਪੈਸੇ ਨਾ ਮੋੜਨ ਦਾ ਰੋਚਿਕ ਕਿੱਸਾ ਸਾਹਮਣੇ ਆਇਆ ਹੈ ਜੋ ਕਿ ਝਗੜੇ ਦੀ ਵਜ਼ਾ ਬਣਿਆ ਤੇ ਗੋਲੀ ਚਲ ਗਈ। ਪੁਲਿਸ ਵਲੋਂ ਗੰਨ ਹਾਊਸ ਦੇ ਮਾਲਕ ਸਮੇਤ 5 ਵਿਅਕਤੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਅੰਮ੍ਰਿਤਸਰ, 14 ਅਕਤੂਬਰ (ਰੇਸ਼ਮ ਸਿੰਘ)-ਇਥੇ ਮਾਲ ਰੋਡ ਸਥਿਤ ਬੈਂਕ ਮੈਨੇਜ਼ਰ ਨਾਲ ਹੋਈ ਹਥੋਪਾਈ ’ਚ ਗੋਲੀ ਚਲਣ ਨਾਲ ਇਕ ਬੈਂਕ ਅਧਿਕਾਰੀ ਦੇ ਜ਼ਖ਼ਮੀਂ ਹੋਣ ਦੇ ਚਰਚਿਤ ਮਾਮਲੇ ’ਚ ਗੰਨ ਹਾਊਸ ਦੇ ਮਾਲਕ ਪਾਸੋਂ ਉਧਾਰ ਲਏ ਅਸਲੇ ਦੇ ਪੈਸੇ ਨਾ ਮੋੜਨ ਦਾ ਰੋਚਿਕ ਕਿੱਸਾ ਸਾਹਮਣੇ ਆਇਆ ਹੈ ਜੋ ਕਿ ਝਗੜੇ ਦੀ ਵਜ਼ਾ ਬਣਿਆ ਤੇ ਗੋਲੀ ਚਲ ਗਈ। ਪੁਲਿਸ ਵਲੋਂ ਗੰਨ ਹਾਊਸ ਦੇ ਮਾਲਕ ਸਮੇਤ 5 ਵਿਅਕਤੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਥਾਣਾ ਸਿਵਲ ਲਾਈਨ ਦੀ ਪੁਲਿਸ ਨੂੰ ਜਸਪਾਲ ਸਿੰਘ ਵਾਸੀ ਅਜਨਾਲਾ ਨੇ ਦਸਿਆ ਕਿ ਉਹ ਜਦੋਂ ਬੈਂਕ ’ਚ ਡਿਊਟੀ ’ਤੇ ਸੀ ਤਾਂ ਉਥੇ ਆ ਕੇ 5 ਵਿਅਕਤੀਆਂ ਨੇ ਉਸ ਨਾਲ ਲੜਾਈ ਝਗੜਾ ਕੀਤਾ, ਹਥੋਪਾਈ ਹੋਈ ਤੇ ਉਸਦਾ ਲਾਇਸੰਸੀ ਪਿਸਤੌਲ ਖੋਹ ਕੇ ਗੋਲੀ ਚਲਾਈ ਜੋ ਉਸਦੇ ਸੀਨੀਅਰ ਅਧਿਕਾਰੀ ਗੌਰਵ ਦੀਵਾਨ ਦੀ ਸੱਜੀ ਲੱਤ ’ਚ ਲਗੀ। ਇਸ ਝਗੜੇ ਦੀ ਵਜ੍ਹਾ ਇਹ ਨਿਕਲੀ ਕਿ ਜਸਪਾਲ ਸਿੰਘ ਨੇ ਤਰਨ ਤਾਰਨ ਦੇ ਇਕ ਗੰਨ ਹਾਊਸ ਦੇ ਮਾਲਕ ਪਾਸੋਂ ਅਸਲਾ ਖ਼ਰੀਦ ਕੀਤਾ ਸੀ ਜਿਸ ਦੇ ਬਕਾਇਆ ਪੈਸੇ ਦੇਣੇ ਸਨ ਤੇ ਗੰਨ ਹਾਊਸ ਦਾ ਮਾਲਕ ਆਪਣੇ ਹੋਰ ਸਾਥੀਆਂ ਸਮੇਤ ਉਧਾਰ ਲਏ ਅਸਲੇ ਦੇ ਪੈਸੇ ਵਾਪਸ ਲੈਣ ਲਈ ਬੈਂਕ ਆਇਆ ਸੀ ਤੇ ਦੋਵਾਂ ਧਿਰਾਂ ਦੀ ਹੋਈ ਬਹਿਸਬਾਜੀ ਇਸ ਝਗੜੇ ਤੇ ਗੋਲੀ ਚਲਣ ਦਾ ਕਾਰਨ ਬਣ ਗਈ। ਪੁਲਿਸ ਵਲੌਂ ਇਕ ਗੰਨ ਹਾਊਸ ਦੇ ਮਾਲਕ ਤਰੁਣਪ੍ਰੀਤ ਸਿੰਘ ਤੇ ਉਸਦੇ 5 ਹੋਰ ਸਾਥੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।