ਅਣ-ਅਧਿਕਾਰਤ ਕਾਲੋਨੀ ’ਤੇ ਨਿਗਮ ਨੇ ਕੀਤੀ ਕਾਰਵਾਈ
ਅੰਮ੍ਰਿਤਸਰ, 14 ਅਕਤੂਬਰ (ਹਰਮਿੰਦਰ ਸਿੰਘ)-ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਅਤੇ ਵਧੀਕ ਕਮਿਸ਼ਨਰ ਡਾ: ਜੈਇੰਦਰ ਸਿੰਘ ਦੀਆਂ ਹਦਾਇਤਾਂ ’ਤੇ ਨਿਗਮ ਦੇ ਬਿਲਡਿੰਗ ਵਿਭਾਗ ਵਲੋਂ ਐੱਸ. ਟੀ.
ਅੰਮ੍ਰਿਤਸਰ, 14 ਅਕਤੂਬਰ (ਹਰਮਿੰਦਰ ਸਿੰਘ)-ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਅਤੇ ਵਧੀਕ ਕਮਿਸ਼ਨਰ ਡਾ: ਜੈਇੰਦਰ ਸਿੰਘ ਦੀਆਂ ਹਦਾਇਤਾਂ ’ਤੇ ਨਿਗਮ ਦੇ ਬਿਲਡਿੰਗ ਵਿਭਾਗ ਵਲੋਂ ਐੱਸ. ਟੀ. ਪੀ. ਨਰਿੰਦਰ ਸ਼ਰਮਾ ਦੀ ਨਿਗਰਾਨੀ ਹੇਠ ਹਲਕਾ ਪੱਛਮੀ ਦੇ ਇਲਾਕੇ ’ਚ ਇੰਡੀਆ ਗੇਟ ਬਾਈਪਾਸ ਨੇੜੇ ਦਸ਼ਮੇਸ਼ ਸਕੂਲ ਦੇ ਕਰੀਬ ਤਿੰਨ ਏਕੜ ਜ਼ਮੀਨ ਵਿਚ ਅਣ ਅਧਿਕਾਰਤ ਤੌਰ ’ਤੇ ਤਿਆਰ ਕੀਤੀ ਜਾ ਰਹੀ ਕਾਲੋਨੀ ਨੇ ਕਾਰਵਾਈ ਕੀਤੀ ਗਈ। ਇਸ ਕਾਰਵਾਈ ਦੀ ਅਗਵਾਈ ਸੁਖਦੇਵ ਵਸ਼ਿਸ਼ਟ ਅਤੇ ਬਿਲਡਿੰਗ ਇੰਸਪੈਕਟਰ ਮਾਧਵੀ ਵਲੋਂ ਕੀਤੀ ਗਈ। ਇਸ ਮੌਕੇ ’ਤੇ ਟੀਮ ’ਚ ਸੁਖਹਰਮਨ, ਮੰਗਤ ਸਿੰਘ, ਵਿਵੇਕ ਮਿੱਤਲ ਸ਼ਾਮਲ ਸਨ। ਇਸ ਕਾਰਵਾਈ ਦੌਰਾਨ ਨਿਗਮ ਦੀ ਟੀਮ ਵਲੋਂ ਕਾਲੋਨੀਆਂ ਵਿਚ ਤਿਆਰ ਕੀਤੀਆਂ ਜਾ ਰਹੀਆਂ ਸੜਕਾਂ ਨੂੰ ਤੋੜਿਆ ਗਿਆ । ਉਕਤ ਕਾਲੋਨੀ ਬਿਨਾਂ ਨਕਸ਼ਾ ਪਾਸ ਕਰਵਾਏ ਤਿਆਰ ਕੀਤੀ ਜਾ ਰਹੀ ਸੀ। ਜਿਸ ’ਤੇ ਡਿੱਚ ਮਸ਼ੀਨ ਚਲਾਈ ਗਈ।