15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਅੰਮ੍ਰਿਤਸਰ-ਛਪਰਾ-ਅੰਮ੍ਰਿਤਸਰ ਰਿਜ਼ਰਵਡ ਫੈਸਟੀਵਲ ਸਪੈਸ਼ਲ ਐਕਸਪ੍ਰੈਸ ਤੇ ਛੇਹਰਟਾ-ਮੁਜ਼ੱਫਰਪੁਰ-ਛੇਹਰਟਾ ਰਿਜ਼ਰਵਡ ਫੈਸਟੀਵਲ ਸਪੈਸ਼ਲ ਐਕਸਪ੍ਰੈਸ ਟਰੇਨਾਂ ਚੱਲਣਗੀਆਂ

ਅੰਮ੍ਰਿਤਸਰ, 14 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਰੇਲ ਪ੍ਰਸ਼ਾਸਨ ਵਲੋਂ ਆਉਣ ਵਾਲੇ ਤਿਉਹਾਰਾਂ ਦੇ ਮੱਦੇਨਜ਼ਰ ਰੇਲ ਯਾਤਰੀਆਂ ਦੀ ਸਹੂਲਤ ਲਈ ਅੰਮ੍ਰਿਤਸਰ-ਛੱਪਰਾ-ਅੰਮ੍ਰਿਤਸਰ ਅਤੇ ਛੇਹਰਟਾ-ਮੁਜ਼ੱਫਰਪੁਰ-ਛੇਹਰਟਾ ਵਿਚਕਾਰ ਫੈਸਟੀਵਲ ਰਿਜ਼ਰਵਡ ਸਪੈਸ਼ਲ ਟਰੇਨਾਂ ਚਲਾਉਣ ਦਾ ਫੈਸਲਾ ਕੀਤਾ ਹੈ। ਜਾਣਕਾਰੀ ਮੁਤਾਬਕ ਰਿਜ਼ਰਵਡ ਫੈਸਟੀਵਲ ਸਪੈਸ਼ਲ ਐਕਸਪ੍ਰੈਸ 04638 ਹਰ ਸੋਮਵਾਰ ਨੂੰ 19.

Ad Position 21
No active advertisement
ਅਜੀਤ ਡੈਸਕ 15-10-2026
ਅੰਮ੍ਰਿਤਸਰ, 14 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਰੇਲ ਪ੍ਰਸ਼ਾਸਨ ਵਲੋਂ ਆਉਣ ਵਾਲੇ ਤਿਉਹਾਰਾਂ ਦੇ ਮੱਦੇਨਜ਼ਰ ਰੇਲ ਯਾਤਰੀਆਂ ਦੀ ਸਹੂਲਤ ਲਈ ਅੰਮ੍ਰਿਤਸਰ-ਛੱਪਰਾ-ਅੰਮ੍ਰਿਤਸਰ ਅਤੇ ਛੇਹਰਟਾ-ਮੁਜ਼ੱਫਰਪੁਰ-ਛੇਹਰਟਾ ਵਿਚਕਾਰ ਫੈਸਟੀਵਲ ਰਿਜ਼ਰਵਡ ਸਪੈਸ਼ਲ ਟਰੇਨਾਂ ਚਲਾਉਣ ਦਾ ਫੈਸਲਾ ਕੀਤਾ ਹੈ। ਜਾਣਕਾਰੀ ਮੁਤਾਬਕ ਰਿਜ਼ਰਵਡ ਫੈਸਟੀਵਲ ਸਪੈਸ਼ਲ ਐਕਸਪ੍ਰੈਸ 04638 ਹਰ ਸੋਮਵਾਰ ਨੂੰ 19.10.2026 ਅਤੇ 30.11.2026 (07 ਯਾਤਰਾਵਾਂ) ਵਿਚਕਾਰ ਅੰਮ੍ਰਿਤਸਰ ਤੋਂ ਛਪਰਾ ਲਈ ਚੱਲੇਗੀ। ਇਹ ਰਿਜ਼ਰਵਡ ਫੈਸਟੀਵਲ ਸਪੈਸ਼ਲ ਐਕਸਪ੍ਰੈਸ ਟਰੇਨ 04638 ਅੰਮ੍ਰਿਤਸਰ ਤੋਂ 19:40 ਵਜੇ ਰਵਾਨਾ ਹੋਵੇਗੀ ਅਤੇ 25 ਘੰਟੇ ਬਾਅਦ 20:45 ਵਜੇ ਛਪਰਾ ਪਹੁੰਚੇਗੀ। ਇਸੇ ਤਰ੍ਹਾਂ ਰਿਜ਼ਰਵਡ ਫੈਸਟੀਵਲ ਸਪੈਸ਼ਲ ਐਕਸਪ੍ਰੈਸ 04637 20.10.2026 ਤੋਂ 01.12.2026 (07 ਯਾਤਰਾਵਾਂ) ਦੇ ਵਿਚਕਾਰ ਹਰ ਮੰਗਲਵਾਰ ਨੂੰ ਛਪਰਾ ਤੋਂ ਅੰਮ੍ਰਿਤਸਰ ਤੱਕ ਚੱਲੇਗੀ। ਇਹ ਰਿਜ਼ਰਵਡ ਫੈਸਟੀਵਲ ਸਪੈਸ਼ਲ ਐਕਸਪ੍ਰੈਸ 04637 ਛਪਰਾ ਤੋਂ 22:15 ਵਜੇ ਰਵਾਨਾ ਹੋਵੇਗੀ ਅਤੇ 26 ਘੰਟੇ ਬਾਅਦ 00:20 ਵਜੇ ਅੰਮ੍ਰਿਤਸਰ ਪਹੁੰਚੇਗੀ। ਇਹ ਰਿਜ਼ਰਵਡ ਫੈਸਟੀਵਲ ਸਪੈਸ਼ਲ ਐਕਸਪ੍ਰੈਸ ਰਸਤੇ ‘ਚ ਬਿਆਸ, ਜਲੰਧਰ ਸਿਟੀ, ਫਗਵਾੜਾ, ਢੰਡਾਰੀ ਕਲਾਂ, ਸਰਹਿੰਦ, ਰਾਜਪੁਰਾ, ਅੰਬਾਲਾ ਛਾਉਣੀ, ਯਮੁਨਾਨਗਰ ਜਗਾਧਰੀ, ਸਹਾਰਨਪੁਰ, ਮੁਰਾਦਾਬਾਦ, ਬਰੇਲੀ, ਸ਼ਾਹਜਹਾਂਪੁਰ, ਸੀਤਾਪੁਰ, ਗੋਂਡਾ, ਗੋਰਖਪੁਰ, ਕਪਤਾਨਗੰਜ, ਪਡਰੌਨਾ, ਤਮਕੁਹੀ ਰੋਡ, ਥਾਵੇ, ਸੀਵਾਨ ਅਤੇ ਏਕਮਾ ਰੇਲਵੇ ਸਟੇਸ਼ਨਾਂ ‘ਤੇ ਦੋਵੇਂ ਦਿਸ਼ਾਵਾਂ ‘ਚ ਰੁੱਕੇਗੀ। ਇਸ ਤੋਂ ਇਲਾਵਾ ਰਿਜ਼ਰਵਡ ਫੈਸਟੀਵਲ ਸਪੈਸ਼ਲ ਐਕਸਪ੍ਰੈਸ 04640 ਹਰ ਸੋਮਵਾਰ ਨੂੰ 19.10.2026 ਤੋਂ 30.11.2026 (07 ਯਾਤਰਾਵਾਂ) ਦੇ ਵਿਚਕਾਰ ਛੇਹਰਟਾ ਤੋਂ ਮੁਜ਼ੱਫਰਪੁਰ ਤੱਕ ਚੱਲੇਗੀ। ਇਹ ਰਿਜ਼ਰਵਡ ਫੈਸਟੀਵਲ ਸਪੈਸ਼ਲ ਐਕਸਪ੍ਰੈਸ 04640 ਛੇਹਰਟਾ ਤੋਂ ਸਵੇਰੇ 08:35 ਵਜੇ ਰਵਾਨਾ ਹੋਵੇਗੀ ਅਤੇ 28 ਘੰਟੇ ਅਤੇ 35 ਮਿੰਟ ਬਾਅਦ ਦੁਪਹਿਰ 13:10 ਵਜੇ ਮੁਜ਼ੱਫਰਪੁਰ ਪਹੁੰਚੇਗੀ। ਇਸੇ ਤਰ੍ਹਾਂ ਰਿਜ਼ਰਵਡ ਫੈਸਟੀਵਲ ਸਪੈਸ਼ਲ ਐਕਸਪ੍ਰੈਸ 04639 ਹਰ ਮੰਗਲਵਾਰ ਨੂੰ 20.10.2026 ਤੋਂ 01.12.2026 (07 ਯਾਤਰਾਵਾਂ) ਦੇ ਵਿਚਕਾਰ ਮੁਜ਼ੱਫਰਪੁਰ ਤੋਂ ਛੇਹਰਟਾ ਲਈ ਰਵਾਨਾ ਹੋਵੇਗੀ। ਇਹ ਰਿਜ਼ਰਵਡ ਫੈਸਟੀਵਲ ਸਪੈਸ਼ਲ ਐਕਸਪ੍ਰੈਸ 04639 ਮੁਜ਼ੱਫਰਪੁਰ ਤੋਂ ਦੁਪਹਿਰ 16:00 ਵਜੇ ਰਵਾਨਾ ਹੋਵੇਗੀ ਅਤੇ 29 ਘੰਟੇ ਅਤੇ 30 ਮਿੰਟ ਬਾਅਦ ਦੁਪਹਿਰ 21:30 ਵਜੇ ਛੇਹਰਟਾ ਪਹੁੰਚੇਗੀ। ਇਹ ਰਿਜ਼ਰਵਡ ਫੈਸਟੀਵਲ ਸਪੈਸ਼ਲ ਐਕਸਪ੍ਰੈਸ ਅੰਮ੍ਰਿਤਸਰ, ਬਿਆਸ, ਜਲੰਧਰ ਸ਼ਹਿਰ, ਲੁਧਿਆਣਾ, ਸਰਹਿੰਦ, ਰਾਜਪੁਰਾ, ਅੰਬਾਲਾ ਛਾਉਣੀ, ਯਮੁਨਾਨਗਰ ਜਗਾਧਰੀ, ਸਹਾਰਨਪੁਰ, ਮੁਰਾਦਾਬਾਦ, ਬਰੇਲੀ, ਸ਼ਾਹਜਹਾਂਪੁਰ, ਸੀਤਾਪੁਰ, ਗੋਂਡਾ, ਗੋਰਖਪੁਰ, ਕਪਤਾਨਗੰਜ, ਸਿਸਵਾ, ਪਾਣੀਹਾਵਾ, ਬਗਾਹਾ, ਨਰਕਟੀਆਗੰਜ, ਬੇਤੀਆ ਅਤੇ ਸਗੌਲੀ ਰੇਲਵੇ ਸਟੇਸ਼ਨਾਂ ‘ਤੇ ਦੋਵਾਂ ਦਿਸ਼ਾਵਾਂ ‘ਚ ਰੁੱਕੇਗੀ।
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਅੰਮ੍ਰਿਤਸਰ ਦੀ 450ਵੀਂ ਸਥਾਪਨਾ ਵਰ੍ਹੇਗੰਢ ਨੂੰ ਸਮਰਪਿਤ ਵਿਸ਼ੇਸ਼ ਲੈਕਚਰ ਅਗਲੀ ਖ਼ਬਰ ਅਣ-ਅਧਿਕਾਰਤ ਕਾਲੋਨੀ ’ਤੇ ਨਿਗਮ ਨੇ ਕੀਤੀ ਕਾਰਵਾਈ
Ad Position 24