18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਗਹਿਰੀ ਮੰਡੀ ਵਿਚ ਮੁੜ ਚੱਲੀਆਂ ਗੋਲੀਆਂ, ਨੌਜਵਾਨ ਦੇ ਪੈਰ ਵਿਚ ਲੱਗੀ ਗੋਲੀ

ਜੰਡਿਆਲਾ ਗੁਰੂ, 17 ਅਕਤੂਬਰ (ਅੰਮ੍ਰਿਤ ਪਾਲ ਸਿੰਘ)-ਜੰਡਿਆਲਾ ਗੁਰੂ ਦੇ ਨਜ਼ਦੀਕ ਗਹਿਰੀ ਮੰਡੀ ਦੇ ਬਾਜ਼ਾਰ ਵਿਚ ਇਕ ਵਾਰ ਫਿਰ ਗੋਲੀਬਾਰੀ ਹੋਣ ਦੀ ਘਟਨਾ ਸਾਹਮਣੇ ਆਈ ਹੈ। ਮੁੱਢਲੀ ਜਾਣਕਾਰੀ ਅਨੁਸਾਰ ਇਕ ਦੁਕਾਨਦਾਰ ਅਤੇ ਕਾਰ ਚਾਲਕ ਵਿਚਕਾਰ ਹੋਈ ਬਹਿਸ ਤੋਂ ਬਾਅਦ ਮਾਮਲਾ ਝੜਪ ਤੱਕ ਪਹੁੰਚ ਗਿਆ, ਜਿਸ ਕਾਰਨ ਫਾਇਰਿੰਗ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 18-10-2026
ਜੰਡਿਆਲਾ ਗੁਰੂ, 17 ਅਕਤੂਬਰ (ਅੰਮ੍ਰਿਤ ਪਾਲ ਸਿੰਘ)-ਜੰਡਿਆਲਾ ਗੁਰੂ ਦੇ ਨਜ਼ਦੀਕ ਗਹਿਰੀ ਮੰਡੀ ਦੇ ਬਾਜ਼ਾਰ ਵਿਚ ਇਕ ਵਾਰ ਫਿਰ ਗੋਲੀਬਾਰੀ ਹੋਣ ਦੀ ਘਟਨਾ ਸਾਹਮਣੇ ਆਈ ਹੈ। ਮੁੱਢਲੀ ਜਾਣਕਾਰੀ ਅਨੁਸਾਰ ਇਕ ਦੁਕਾਨਦਾਰ ਅਤੇ ਕਾਰ ਚਾਲਕ ਵਿਚਕਾਰ ਹੋਈ ਬਹਿਸ ਤੋਂ ਬਾਅਦ ਮਾਮਲਾ ਝੜਪ ਤੱਕ ਪਹੁੰਚ ਗਿਆ, ਜਿਸ ਕਾਰਨ ਫਾਇਰਿੰਗ ਕੀਤੀ ਗਈ। ਇਸ ਘਟਨਾ ਵਿਚ ਦੁਕਾਨਦਾਰ ਦੇ 19 ਸਾਲਾ ਪੁੱਤਰ ਜੋਬਨ ਸਿੰਘ, ਪੁੱਤਰ ਸਰਬਜੀਤ ਸਿੰਘ, ਵਾਸੀ ਗਹਿਰੀ ਮੰਡੀ ਦੇ ਪੈਰ ਵਿੱਚ ਗੋਲੀ ਲੱਗੀ ਹੈ। ਉਸ ਨੂੰ ਇਲਾਜ ਲਈ ਮਾਨਾਂਵਾਲਾ ਦੇ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਜੰਡਿਆਲਾ ਗੁਰੂ ਦੇ ਐੱਸ.ਐੱਚ.ਓ. ਹਰਪਾਲ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਮੌਕੇ ’ਤੇ ਪਹੁੰਚ ਕੇ ਪਤਾ ਲੱਗਾ ਕਿ ਜੋਬਨ ਸਿੰਘ ਚਾਹ-ਪਕੌੜਿਆਂ ਦੀ ਦੁਕਾਨ ਕਰਦਾ ਹੈ ਅਤੇ ਦੁਕਾਨ ’ਤੇ ਹੋਈ ਕਿਸੇ ਗੱਲ ਨੂੰ ਲੈ ਕੇ ਉਸ ਦੀ ਰਾਹੁਲ ਨਾਂ ਦੇ ਨੌਜਵਾਨ, ਜੋ ਪਿੰਡ ਦੇਵੀਦਾਸਪੁਰਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ, ਨਾਲ ਵਿਵਾਦ ਹੋਇਆ ਸੀ। ਇਸ ਤੋਂ ਬਾਅਦ ਰਾਹੁਲ ਵੱਲੋਂ ਫਾਇਰਿੰਗ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਹੈ। ਐੱਸ.ਐੱਚ.ਓ. ਨੇ ਦੱਸਿਆ ਕਿ ਸਬੰਧਤ ਧਿਰ ਦੇ ਬਿਆਨਾਂ ਅਨੁਸਾਰ ਚਾਰ ਤੋਂ ਪੰਜ ਫਾਇਰ ਕੀਤੇ ਗਏ ਹਨ। ਪੁਲਿਸ ਵਲੋਂ ਮੌਕੇ ’ਤੇ ਮੌਜੂਦ ਲੋਕਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਘਟਨਾ ਸਬੰਧੀ ਹੋਰ ਵੇਰਵੇ ਸਾਹਮਣੇ ਆਉਣਗੇ।
Ad Position 22
No active advertisement
ਪਿਛਲੀ ਖ਼ਬਰ ਪਰਵਿੰਦਰ ਸਿੰਘ ਝੋਟਾ ਦੇ ਕਤਲ ਬਾਅਦ ਨਸ਼ੀਲੀਆਂ ਦਵਾਈਆਂ ਵਿਰੁੱਧ ਜਾਂਚ ’ਚ ਲਿਆਂਦੀ ਹੋਰ ਤੇਜ਼ੀ ਅਗਲੀ ਖ਼ਬਰ ਡਾ. ਰਣਜੀਤ ਨੇ ਏਆਈ ਪਾਵਰਡ ਥ੍ਰੀਡੀ ਰੋਬੋਲੈਂਸ ਤਕਨੀਕ ਨਾਲ 110 ਕਿੱਲੋ ਵਜ਼ਨੀ ਬਜ਼ੁਰਗ ਮਹਿਲਾ ਦੇ 20 ਮਿੰਟ ਵਿਚ ਸਫਲਤਾਪੂਰਵ...
Ad Position 24