17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਭਾਈ ਗੁਰਇਕਬਾਲ ਸਿੰਘ ਦੀ 10ਵੀਂ ਧਾਰਮਿਕ ਪੁਸਤਕ ‘13 ਪ੍ਰਕਾਰ ਦੀ ਦਇਆ’ ਸੰਗਤ ਅਰਪਣ

ਅੰਮ੍ਰਿਤਸਰ, 17 ਅਕਤੂਬਰ (ਜਸਵੰਤ ਸਿੰਘ ਜੱਸ)-ਗੁਰੂ ਘਰ ਦੇ ਉੱਘੇ ਕੀਤਰਨੀਏ ਭਾਈ ਗੁਰਇਕਬਾਲ ਸਿੰਘ ਵਲੋਂ ਰਚਿਤ 10ਵੀਂ ਧਾਰਮਿਕ ਪੁਸਤਕ ‘13 ਪ੍ਰਕਾਰ ਦੀ ਦਇਆ’ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਵਿਖੇ ਵਿਸ਼ੇਸ਼ ਗੁਰਮਿਤ ਸਮਾਗਮ ਦੌਰਾਨ ਜੈਕਾਰਿਆਂ ਦੀ ਗੂੰਜ ‘ਚ ਸੰਗਤ ਅਰਪਨ ਕੀਤੀ ਗਈ। ਇਸ ਮੌਕੇ ਭਾਈ ਗੁਰਇਕਬਾਲ ਸਿੰਘ ਨੇ ਦੱਸਿਆ ਕਿ ਪਹਿਲੀਆਂ 9 ਪੁਸਤਕਾਂ ਵਿਰਲੇ ਕੇਈ ਕੇਇ, ਅਰਦਾਸ ਕਰਨ ਦੀਆਂ 13 ਜੁਗਤੀਆਂ , ਸਿਮਰਨ ਦੀਆਂ ਨੌਂ ਅਵਸਥਾ , ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਕੂਲ ਦੀਆਂ ਪੰਦਰਾਂ ਕਲਾਸਾਂ, ਜੀਵਨ ਸੇਧਾਂ ਭਾਗ ਪਹਿਲਾ ਤੇ ਦੂਜਾ, ਸ਼ਰਧਾ ਦੀਆਂ ਗਿਆਰਾਂ ਨਿਸ਼ਾਨੀਆਂ , ਨੌਂ ਵਿਸ਼ੇਸ਼ਤਾਈਆਂ ਸ੍ਰੀ ਸੁਖਮਨੀ ਸਾਹਿਬ ਅਤੇ ਮੈ ਦਸਿਹੁ ਮਾਰਗੁ ਸੰਤਹੋ , ਪੰਜਾਬੀ ਅਤੇ ਹਿੰਦੀ ਵਿੱਚ ਛਪ ਚੁੱਕੀਆਂ ਹਨ ਅਤੇ ਇਹਨਾਂ ਪੁਸਤਕਾਂ ਨੂੰ ਸੰਗਤਾਂ ਦਾ ਭਰਪੂਰ ਪਿਆਰ ਮਿਲਿਆ ਹੈ।

Ad Position 21
No active advertisement
ਭਲਾਈ ਕੇਂਦਰ ਟਰੱਸਟ ਵਿਖੇ ‘13 ਪ੍ਰਕਾਰ ਦੀ ਦਇਆ’ ਧਾਰਮਿਕ ਪੁਸਤਕ ਸੰਗਤ ਅਰਪਣ ਕਰਨ ਮੌਕੇ ਭਾਈ ਗੁਰਇਕਬਾਲ ਸਿੰਘ। ਨਾਲ ਹਰਵਿੰਦਰ ਸਿੰਘ ਡੀਸੀ ਅਤੇ ਹੋਰ ਸ਼ਖਸੀਤਆਂ। ਤਸਵੀਰ ਹਰਜੀਤ ਸਿੰਘ 18-10-2026
ਅੰਮ੍ਰਿਤਸਰ, 17 ਅਕਤੂਬਰ (ਜਸਵੰਤ ਸਿੰਘ ਜੱਸ)-ਗੁਰੂ ਘਰ ਦੇ ਉੱਘੇ ਕੀਤਰਨੀਏ ਭਾਈ ਗੁਰਇਕਬਾਲ ਸਿੰਘ ਵਲੋਂ ਰਚਿਤ 10ਵੀਂ ਧਾਰਮਿਕ ਪੁਸਤਕ ‘13 ਪ੍ਰਕਾਰ ਦੀ ਦਇਆ’ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਵਿਖੇ ਵਿਸ਼ੇਸ਼ ਗੁਰਮਿਤ ਸਮਾਗਮ ਦੌਰਾਨ ਜੈਕਾਰਿਆਂ ਦੀ ਗੂੰਜ ‘ਚ ਸੰਗਤ ਅਰਪਨ ਕੀਤੀ ਗਈ। ਇਸ ਮੌਕੇ ਭਾਈ ਗੁਰਇਕਬਾਲ ਸਿੰਘ ਨੇ ਦੱਸਿਆ ਕਿ ਪਹਿਲੀਆਂ 9 ਪੁਸਤਕਾਂ ਵਿਰਲੇ ਕੇਈ ਕੇਇ, ਅਰਦਾਸ ਕਰਨ ਦੀਆਂ 13 ਜੁਗਤੀਆਂ , ਸਿਮਰਨ ਦੀਆਂ ਨੌਂ ਅਵਸਥਾ , ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਕੂਲ ਦੀਆਂ ਪੰਦਰਾਂ ਕਲਾਸਾਂ, ਜੀਵਨ ਸੇਧਾਂ ਭਾਗ ਪਹਿਲਾ ਤੇ ਦੂਜਾ, ਸ਼ਰਧਾ ਦੀਆਂ ਗਿਆਰਾਂ ਨਿਸ਼ਾਨੀਆਂ , ਨੌਂ ਵਿਸ਼ੇਸ਼ਤਾਈਆਂ ਸ੍ਰੀ ਸੁਖਮਨੀ ਸਾਹਿਬ ਅਤੇ ਮੈ ਦਸਿਹੁ ਮਾਰਗੁ ਸੰਤਹੋ , ਪੰਜਾਬੀ ਅਤੇ ਹਿੰਦੀ ਵਿੱਚ ਛਪ ਚੁੱਕੀਆਂ ਹਨ ਅਤੇ ਇਹਨਾਂ ਪੁਸਤਕਾਂ ਨੂੰ ਸੰਗਤਾਂ ਦਾ ਭਰਪੂਰ ਪਿਆਰ ਮਿਲਿਆ ਹੈ। ਭਾਈ ਸਾਹਿਬ ਨੇ ਦੱਸਿਆ ਕਿ ਹੁਣ 10ਵੀ ਪੁਸਤਕ ਸੰਗਤਾਂ ਨੂੰ ਸਮਰਪਿਤ ਕੀਤੀ ਗਈ ਹੈ । ਉ੍ਹਨਾਂ ਦੱਸਿਆ ਕਿ ਇਸ ਪੁਸਤਕ ਨੂੰ ਤਿਆਰ ਕਰਨ ਲਈ ਵਿਸ਼ੇਸ਼ ਸਹਿਯੋਗ ਜਸਵਿੰਦਰ ਸਿੰਘ ਪਟਿਆਲਾ ਵਾਲੇ, ਹਰਵਿੰਦਰ ਸਿੰਘ ਡੀਸੀ ਵੀਰਜੀ , ਬੀਬੀ ਹਰਵੀਨ ਕੌਰ ਗਰੀਨ ਐਵੀਨਿਉ ਅਤੇ ਭਾਈ ਚਤਰ ਸਿੰਘ ਜੀਵਨ ਸਿੰਘ ਵਲੋਂ ਦਿੱਤਾ ਗਿਆ ਹੈ। ਇਸ ਮੌਕੇ ਹੋਰ ਧਾਰਿਮਕ ਸ਼ਖ਼ਸੀਅਤਾਂ ਅਤੇ ਭਲਾਈ ਕੇਂਦਰ ਨਾਲ ਸਬੰਧਤ ਕੀਰਤਨੀਏ ਤੇ ਸੰਗਤਾਂ ਹਾਜ਼ਰ ਸਨ। 17 ਏਐਸਆਰ95
Ad Position 22
No active advertisement
ਪਿਛਲੀ ਖ਼ਬਰ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਵਲੋਂ ਮੁੱਖ ਮੰਤਰੀ ਦੀ ਕੋਠੀ ਦੇ ਬਾਹਰ ਧਰਨਾ 23 ਨੂੰ ਅਗਲੀ ਖ਼ਬਰ ਵੇਰਕਾ ਵਿਖੇ ਗ਼ੈਰ-ਅਧਿਕਾਰਤ ਕਬਜ਼ਾਧਾਰੀਆਂ ਦਾ ਬੋਲਬਾਲਾ ਨਗਰ ਨਿਗਮ ਅਧਿਕਾਰੀਆਂ ਦੀ ਕਾਰਗੁਜ਼ਾਰੀ ’ਤੇ ਉੱਠੇ ਰਹੇ ਸਵਾਲ
Ad Position 24