ਸਿਹਤ ਵਿਭਾਗ ਦੀ ਟੀਮ ਵਲੋਂ ਪੇਠਾ ਤੇ ਮਠਿਆਈਆਂ ਦੀਆਂ ਦੁਕਾਨਾਂ ਦੀ ਮੁੜ ਚੈਕਿੰਗ
ਅੰਮ੍ਰਿਤਸਰ, 19 ਅਕਤੂਬਰ (ਰੇਸ਼ਮ ਸਿੰਘ)-ਸਿਹਤ ਵਿਭਾਗ ਦੀ ਟੀਮ ਵਲੋਂ ਤਿਉਹਾਰਾਂ ਦੇ ਸੀਜ਼ਨ ਨੂੰ ਮੁੱਖ ਰਖਕੇ ਮਠਿਆਈਆਂ, ਦੁੱਧ ਦੀਆਂ ਡੇਅਰੀਆਂ ਤੇ ਹੋਰ ਖਾਣ ਪੀਣ ਵਾਲੀਆਂ ਦੁਕਾਨਾਂ ’ਤੇ ਲਗਾਤਾਰ ਚੈਕਿੰਗ ਕੀਤੀ ਜਾ ਹੀ ਹੈ। ਜਿਸ ਤਹਿਤ ਮਠਿਆਈਆਂ ਤੇ ਹਲਵਾਈਆਂ ਦੁਕਾਨਾਂ ’ਤੇ ਟੀਮ ਵਲੋਂ ਅੱਜ ਦੁਬਾਰਾ ਦਸਤਕ ਦਿੱਤੀ ਗਈ ਤੇ ਢੋਡਾ ਬਰਫੀ ਸਮੇਤ 5 ਮਠਿਆਈਆਂ ਦੇ ਨਮੂਨੇ ਭਰੇ ਗਏ।
ਅੰਮ੍ਰਿਤਸਰ, 19 ਅਕਤੂਬਰ (ਰੇਸ਼ਮ ਸਿੰਘ)-ਸਿਹਤ ਵਿਭਾਗ ਦੀ ਟੀਮ ਵਲੋਂ ਤਿਉਹਾਰਾਂ ਦੇ ਸੀਜ਼ਨ ਨੂੰ ਮੁੱਖ ਰਖਕੇ ਮਠਿਆਈਆਂ, ਦੁੱਧ ਦੀਆਂ ਡੇਅਰੀਆਂ ਤੇ ਹੋਰ ਖਾਣ ਪੀਣ ਵਾਲੀਆਂ ਦੁਕਾਨਾਂ ’ਤੇ ਲਗਾਤਾਰ ਚੈਕਿੰਗ ਕੀਤੀ ਜਾ ਹੀ ਹੈ। ਜਿਸ ਤਹਿਤ ਮਠਿਆਈਆਂ ਤੇ ਹਲਵਾਈਆਂ ਦੁਕਾਨਾਂ ’ਤੇ ਟੀਮ ਵਲੋਂ ਅੱਜ ਦੁਬਾਰਾ ਦਸਤਕ ਦਿੱਤੀ ਗਈ ਤੇ ਢੋਡਾ ਬਰਫੀ ਸਮੇਤ 5 ਮਠਿਆਈਆਂ ਦੇ ਨਮੂਨੇ ਭਰੇ ਗਏ। ਇਸ ਤੋਂ ਇਲਾਵਾ 2 ਖੁਰਾਕ ਕਾਰੋਬਾਰੀ ਚਾਲਕਾਂ ਨੂੰ ਫੂਡ ਸੇਫਟੀ ਲਾਇਸੈਂਸ ਨਾਂ ਹੋਣ ਕਾਰਨ ਕਾਰਨ ਦਸੋ ਨੋਟਿਸ ਜ਼ਾਰੀ ਕੀਤਾ ਗਿਆ ਤੇ ਇਕ ਅਦਾਰੇ ’ਚ ਸਾਫ ਸਫਾਈ ਦੀ ਘਾਟ ਪਾਏ ਜਾਣ ਕਾਰਨ ਚਲਾਨ ਕਟਿਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿਹਤ ਅਧਿਕਾਰੀ ਡਾ: ਮਨਜੀਤ ਸਿੰਘ ਰਟੋਲ ਨੇ ਦੱਸਿਆ ਕਿ ਫੂਡ ਸੇਫਟੀ ਅਫਸਰ ਸਿਮਰਨਜੀਤ ਸਿੰਘ ਤੇ ਹੋਰ ਟੀਮ ਮੈਂਬਰਾਂ ਵਲੋਂ ਮਠਿਆਈਆਂ ਤੇ ਪੇਠਾ ਬਣਾਉਣ ਵਾਲੇ ਵਿਤਰਕ ਦੇ 2 ਟਿਕਾਣਿਆਂ ਦੀ ਜਾਂਚ ਕੀਤੀ ਗਈ। ਇਸ ਦੌਰਾਨ ਢੋਡਾ ਬਰਫੀ, ਮਿਲਕ ਕੇਕ, ਕਲਾਕੰਦ, ਅਤੇ ਪੇਠੇ ਦੇ 5 ਨਮੂਨੇ ਲਏ ਗਏ। ਉਨ੍ਹਾਂ ਦੱਸਿਆ ਕਿ ਮਠਿਆਈਆਂ ਤੇ ਹਲਵਾਈਆਂ ਦੀਆਂ ਦੁਕਾਨਾਂ ਦੀ ਚੈਕਿੰਗ ਕਰਨ ਤੋਂ ਇਲਾਵਾ ਟੀਮ ਵਲੋਂ ਇਕ ਕੋਲਡ ਸਟੋਰ ਦੀ ਤਲਾਸ਼ੀ ਵੀ ਲਈ ਗਈ ਪਰ ਉਥੇ ਜਾਂਚ ਦੌਰਾਨ ਕੋਈ ਵੀ ਅਜਿਹਾ ਸਟਾਕ ਨਹੀਂ ਮਿਲਿਆ ਜਿਸ ’ਤੇ ਇਤਰਾਜ ਹੋ ਸਕੇ। ਉਨ੍ਹਾਂ ਕਿਹਾ ਕਿ ਦਿਵਾਲੀ ਤੱਕ ਇਹ ਕਾਰਵਾਈ ਨਿਰਵਿਘਨ ਜ਼ਾਰੀ ਹੈ ਅਤੇ ਉਸ ਤੋਂ ਅਗੇ ਵੀ ਆਮ ਵਾਂਗ ਹੀ ਕਾਰਵਾਈ ਹੁੰਦੀ ਰਹੇਗੀ। 19 ਏਐਸਆਰ67