ਗੈਰੀ ਪੁਰੇਵਾਲ ਨੇ ਚੋਣ ਮੁਹਿੰਮ ’ ਚ ਲਿਆਂਦੀ ਤੇਜ਼ੀ
ਵੈਨਕੂਵਰ, 19 ਅਕਤੂਬਰ (ਮਲਕੀਤ ਸਿੰਘ)- 17 ਅਕਤੂਬਰ ਨੂੰ ਸਰੀ ਸਿਟੀ ਕੌਂਸਲ ਚੋਣਾਂ ਦੀ ਚੋਣ ਪ੍ਰਕਿਰਿਆ ਮੁਕੰਮਲ ਹੋਣ ਤੋਂ ਮਗਰੋਂ ਹੁਣ ਸਿਆਸੀ ਸਰਗਰਮੀਆਂ ਦਾ ਕੇਂਦਰ ਬਿੰਦੂ 24 ਅਕਤੂਬਰ ਨੂੰ ਕਰਵਾਈਆਂ ਜਾ ਰਹੀਆਂ ਬੀ. ਸੀ.
ਵੈਨਕੂਵਰ, 19 ਅਕਤੂਬਰ (ਮਲਕੀਤ ਸਿੰਘ)- 17 ਅਕਤੂਬਰ ਨੂੰ ਸਰੀ ਸਿਟੀ ਕੌਂਸਲ ਚੋਣਾਂ ਦੀ ਚੋਣ ਪ੍ਰਕਿਰਿਆ ਮੁਕੰਮਲ ਹੋਣ ਤੋਂ ਮਗਰੋਂ ਹੁਣ ਸਿਆਸੀ ਸਰਗਰਮੀਆਂ ਦਾ ਕੇਂਦਰ ਬਿੰਦੂ 24 ਅਕਤੂਬਰ ਨੂੰ ਕਰਵਾਈਆਂ ਜਾ ਰਹੀਆਂ ਬੀ.ਸੀ. ਵਿਧਾਨ ਸਭਾ ਚੋਣਾਂ ਦੀਆਂ ਗਤੀਵਿਧੀਆਂ ਬਣ ਗਈਆਂ ਹਨ। ਇਸੇ ਹੀ ਕੜੀ ਤਹਿਤ ਕੰਸਰਵੇਟਿਵ ਪਾਰਟੀ ਵਲੋਂ ਵਿਧਾਨ ਸਭਾ ਹਲਕਾ ਫਲੀਡਵੁੱਡ ਤੋਂ ਚੋਣ ਪਿੜ ’ਚ ਨਿੱਤਰੇ ਉਮੀਦਵਾਰ ਗੈਰੀ ਪੁਰੇਵਾਲ ਵਲੋਂ ਆਪਣੀ ਚੋਣ ਮੁਹਿੰਮ ’ਚ ਤੇਜ਼ੀ ਲਿਆਂਦਿਆਂ ਸੈਂਕੜੇ ਸਮਰਥਕਾਂ ਨਾਲ ਰਾਬਤਾ ਕਰਕੇ ਉਨ੍ਹਾਂ ਤੋਂ ਸਹਿਯੋਗ ਮੰਗਿਆ ਅਤੇ ਐਡਵਾਂਸ ਪੋਲਿੰਗ ਵਿਚ ਵੋਟਿੰਗ ਕਰਨ ਦੀ ਅਪੀਲ ਵੀ ਕੀਤੀ। ਉਪਰੰਤ ਗੱਲਬਾਤ ਕਰਦਿਆਂ ਪੁਰੇਵਾਲ ਨੇ ਕਿਹਾ ਕਿ ਮਹਿਸੂਸ ਕੀਤਾ ਗਿਆ ਹੈ ਕਿ ਇਸ ਵੇਲੇ ਬੀ.ਸੀ.ਦੀ ਸਿਆਸੀ ਹਵਾ ਕੰਸਰਵੇਟਿਵ ਪਾਰਟੀ ਦੇ ਹੱਕ ਵਿਚ ਚੱਲ ਰਹੀ ਹੈ ਅਤੇ ਉਮੀਦਵਾਰਾਂ ਦੀ ਜਿੱਤ ਹੋਣੀ ਤੈਅ ਹੈ। ਗੈਰੀ ਗਰੇਵਾਲ ਨੇ ਦੋਸ਼ ਲਗਾਇਆ ਕਿ ਐਨ.ਡੀ.ਪੀ .ਵਲੋਂ ਅਚਾਨਕ ਸੁਬਾਈ ਚੋਣਾਂ ਕਰਵਾਏ ਜਾਣ ਦਾ ਅਚਨਚੇਤੀ ਕੀਤਾ ਗਿਆ ਫੈਸਲਾ ਸਿਆਸੀ ਹਿੱਤਾਂ ਤੋਂ ਪ੍ਰੇਰਿਤ ਹੈ। ਇਸ ਮੌਕੇ ਰਣਜੋਧ ਗਿੱਲ,ਜਸਦੀਪ ਸਿੱਧੂ, ਹਾਰਬੀ ਸਿੱਧੂ, ਪੌਲ ਪੁਰੇਵਾਲ, ਕਮਲ ਸਿੰਘ, ਪੂਜਾ ਅਤੇ ਬੁੱਧੀ ਕਪੂਰ ਵੀ ਹਾਜ਼ਰ ਸਨ।