30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਸ੍ਰੀ ਦਰਬਾਰ ਸਾਹਿਬ ਤੋਂ ਸ਼ਰਧਾਲੂਆਂ ਦੇ ਮੋਬਾਈਲ ਫੋਨ ਚੋਰੀ ਕਰਨ ਵਾਲਾ ਕਾਬੂ : 2 ਆਈ ਫੋਨ ਬਰਾਮਦ

ਅੰਮ੍ਰਿਤਸਰ, 30 ਅਕਤੂਬਰ (ਰੇਸ਼ਮ ਸਿੰਘ)-ਸ੍ਰੀ ਦਰਬਾਰ ਸਾਹਿਬ ਵਿਖੇ ਆਉਣ ਵਾਲੇ ਸ਼ਰਧਾਲੂਆਂ ਦੇ ਮੋਬਾਈਲ ਫੋਨ ਚੋਰੀ ਕਰਨ ਵਾਲੇ ਇਕ ਮੁਲਜ਼ਮ ਨੂੰ ਪੁਲਿਸ ਵਲੋਂ ਵਿਰਾਸਤੀ ਮਾਰਗ ਤੋਂ ਕਾਬੂ ਕਰ ਲਿਆ ਗਿਆ ਹੈ ਜਿਬ ਪਾਸੋਂ ਨੇ ਮਹਿੰਗੇ ਮੁੱਲ ਦੇ 2 ਆਈ ਫੋਨ-13 ਨੀਲੇ ਰੰਗ ਦੇ ਬਰਾਮਦ ਕੀਤੇ ਹਨ। ਏ.

Ad Position 21
No active advertisement
ਅਜੀਤ ਡੈਸਕ 31-10-2026
ਅੰਮ੍ਰਿਤਸਰ, 30 ਅਕਤੂਬਰ (ਰੇਸ਼ਮ ਸਿੰਘ)-ਸ੍ਰੀ ਦਰਬਾਰ ਸਾਹਿਬ ਵਿਖੇ ਆਉਣ ਵਾਲੇ ਸ਼ਰਧਾਲੂਆਂ ਦੇ ਮੋਬਾਈਲ ਫੋਨ ਚੋਰੀ ਕਰਨ ਵਾਲੇ ਇਕ ਮੁਲਜ਼ਮ ਨੂੰ ਪੁਲਿਸ ਵਲੋਂ ਵਿਰਾਸਤੀ ਮਾਰਗ ਤੋਂ ਕਾਬੂ ਕਰ ਲਿਆ ਗਿਆ ਹੈ ਜਿਬ ਪਾਸੋਂ ਨੇ ਮਹਿੰਗੇ ਮੁੱਲ ਦੇ 2 ਆਈ ਫੋਨ-13 ਨੀਲੇ ਰੰਗ ਦੇ ਬਰਾਮਦ ਕੀਤੇ ਹਨ। ਏ.ਐੱਸ.ਆਈ. ਸਤਨਾਮ ਸਿੰਘ ਚੌਂਕੀ ਗਲਿਆਰਾ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਮੁਲ਼ਜਮਾਂ ਦੀ ਸ਼ਨਾਖਤ ਸੰਦੀਪ ਕੁਮਾਰ ਵਾਸੀ ਚੱਕੀ ਮੁੱਹਲਾ ਪਿੰਡ ਕਲਾਨੌਰ ਜ਼ਿਲ੍ਹਾ ਗੁਰਦਾਸਪੁਰ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਉਹ ਜਦੋਂ ਸਮੇਤ ਪੁਲਿਸ ਪਾਰਟੀ ਸਰਾਂ ਗੇਟ ਨੇੜੇ ਮੋਜੁਦ ਸੀ ਤਾਂ ਮੁਖਬੀਰ ਹੋਈ ਕਿ ਉਕਤ ਵਿਅਕਤੀ ਜੋ ਸ੍ਰੀ ਦਰਬਾਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਦੇ ਮੋਬਾਈਲ ਫੋਨ ਚੋਰੀ ਕਰਦਾ ਹੈ ਅਤੇ ਇਸ ਵੇਲੇ ਚੋਰੀ ਕੀਤੇ ਮੋਬਾਈਲ ਫੋਨ ਵੇਚਣ ਲਈ ਵਿਰਾਸਤੀ ਮਾਰਗ ’ਤੇ ਘੁੰਮ ਰਿਹਾ ਸੀ ਤੇ ਇਸ ਵੇਲੇ ਜ਼ਲ੍ਹਿਆਂਵਾਲਾ ਬਾਗ ਤੋਂ ਸ਼ਨੀ ਮੰਦਰ ਵੱਲ ਜਾ ਰਿਹਾ ਹੈ। ਪੁਲਿਸ ਟੀਮ ਨੇ ਉਸਨੂੰ ਕਾਬੂ ਕੀਤਾ ਤਾਂ ਉਸ ਪਾਸੋਂ ਤਲਾਸ਼ੀ ਲੈਣ ’ਤੇ ਉਕਤ ਮੋਬਾਈਲ ਫੋਨ ਬਰਾਮਦ ਹੋਏ । ਇਸ ਸੰਬੰਧੀ ਥਾਣਾ ਕੋਤਵਾਲੀ ਵਿਖੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਸਿੰਘ ਵੈੱਲਫੇਅਰ ਸੁਸਾਇਟੀ ਵਲੋਂ ਤੀਜਾ ਕੀਰਤਨ ਦਰਬਾਰ ਅੱਜ ਅਗਲੀ ਖ਼ਬਰ ਮਾਧਵ ਵਿਦਿਆ ਨਿਕੇਤਨ ਵਿਖੇ ਸੁਰੱਖਿਅਤ ਬਚਪਨ ਮੁਹਿੰਮ ਤਹਿਤ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ
Ad Position 24