ਭਾਜਪਾ ਯੂਵਾ ਮੋਰਚਾ ਪੰਜਾਬ ਦੇ ਨਵ ਨਿਯੁਕਤ ਅਹੁਦੇਦਾਰਾਂ ਨੂੰ ਕਾਹਲੋਂ, ਮੰਨਾ, ਟਿੱਕਾ, ਰੰਧਾਵਾ ਅਤੇ ਤਨੇਜਾ ਨੇ ਸਨਮਾਨਿਤ ਕੀਤਾ
ਅੰਮ੍ਰਿਤਸਰ, 30 ਅਕਤੂਬਰ (ਹਰਮਿੰਦਰ ਸਿੰਘ )-ਭਾਰਤੀ ਜਨਤਾ ਪਾਰਟੀ ਦੇ ਯੂਵਾ ਮੋਰਚਾ ਪੰਜਾਬ ਦੀ ਨਵੀਂ ਬਣੀ ਬਾਡੀ ’ਚ ਨਿਯੁੱਕਤ ਹੋਏ ਅਹੁਦੇਦਾਰਾਂ ਨੂੰ ਇਕ ਸਮਾਗਮ ਦੌਰਾਨ ਪਾਰਟੀ ਦੇ ਸੀਨੀਅਰ ਆਗੂਆਂ ਵਲੋਂ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਭਾਜਪਾ ਯੂਵਾ ਮੋਰਚਾ ਪੰਜਾਬ ਦੇ ਨਵ ਨਿਯੁੱਕਤ ਮੀਤ ਪ੍ਰਧਾਨ ਯਾਦਵਿੰਦਰ ਸਿੰਘ ਮਨੋਚਾਹਲ, ਮੀਤ ਪ੍ਰਧਾਨ ਕੁਲਬੀਰ ਸਿੰਘ ਆਸ਼ੂ, ਕਵਰ ਪ੍ਰਤਾਪ ਸਿੰਘ ਸੰਧੂ ਕਾਰਜਕਾਰਨੀ ਮੈਂਬਰ ਪੰਜਾਬ, ਸੁਖਨੂਰ ਸਿੰਘ ਰੰਧਾਵਾ ਕਾਰਜਕਾਰਨੀ ਮੈਂਬਰ ਪੰਜਾਬ ਅਤੇ ਹਰਰੂਪ ਸਿੰਘ ਗਿੱਲ ਕਾਰਜਕਾਰਨੀ ਮੈਂਬਰ ਦੀ ਨਿਯੁਕਤੀ ’ਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ।
ਭ
ਭਾਰਤੀ ਜਨਤਾ ਪਾਰਟੀ ਦੇ ਯੂਵਾ ਮੋਰਚਾ ਪੰਜਾਬ ਦੇ ਨਵ ਨਿਯੁੱਕਤ ਅਹੁੱਦੇਦਾਰਾਂ ਨੂੰ ਸਨਮਾਨਿਤ ਕਰਦੇ ਹੋਏ ਰਵੀਕਰਨ ਸਿੰਘ ਕਾਹਲੋਂ, ਮਨਜੀਤ ਸਿੰਘ ਮੰਨਾ, ਗੁਰਪ੍ਰਤਾਪ ਸਿੰਘ ਟਿੱਕਾ, ਅਜੈਬੀਰਪਾਲ ਸਿੰਘ ਰੰਧਾਵਾ, ਮਾਨਵ ਤਨੇਜਾ। ਅਜੀਤ ਤਸਵੀਰ
31-10-2026
ਅੰਮ੍ਰਿਤਸਰ, 30 ਅਕਤੂਬਰ (ਹਰਮਿੰਦਰ ਸਿੰਘ )-ਭਾਰਤੀ ਜਨਤਾ ਪਾਰਟੀ ਦੇ ਯੂਵਾ ਮੋਰਚਾ ਪੰਜਾਬ ਦੀ ਨਵੀਂ ਬਣੀ ਬਾਡੀ ’ਚ ਨਿਯੁੱਕਤ ਹੋਏ ਅਹੁਦੇਦਾਰਾਂ ਨੂੰ ਇਕ ਸਮਾਗਮ ਦੌਰਾਨ ਪਾਰਟੀ ਦੇ ਸੀਨੀਅਰ ਆਗੂਆਂ ਵਲੋਂ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਭਾਜਪਾ ਯੂਵਾ ਮੋਰਚਾ ਪੰਜਾਬ ਦੇ ਨਵ ਨਿਯੁੱਕਤ ਮੀਤ ਪ੍ਰਧਾਨ ਯਾਦਵਿੰਦਰ ਸਿੰਘ ਮਨੋਚਾਹਲ, ਮੀਤ ਪ੍ਰਧਾਨ ਕੁਲਬੀਰ ਸਿੰਘ ਆਸ਼ੂ, ਕਵਰ ਪ੍ਰਤਾਪ ਸਿੰਘ ਸੰਧੂ ਕਾਰਜਕਾਰਨੀ ਮੈਂਬਰ ਪੰਜਾਬ, ਸੁਖਨੂਰ ਸਿੰਘ ਰੰਧਾਵਾ ਕਾਰਜਕਾਰਨੀ ਮੈਂਬਰ ਪੰਜਾਬ ਅਤੇ ਹਰਰੂਪ ਸਿੰਘ ਗਿੱਲ ਕਾਰਜਕਾਰਨੀ ਮੈਂਬਰ ਦੀ ਨਿਯੁਕਤੀ ’ਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਉਕਤ ਨਵ ਨਿਯੁੱਕਤ ਯੂਵਾ ਅਹੁੱਦੇਦਾਰਾਂ ਨੂੰ ਸਨਮਾਨਿਤ ਕਰਦੇ ਹੋਏ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਰਵੀ ਕਰਨ ਸਿੰਘ ਕਾਹਲੋਂ ਅਤੇ ਮਨਜੀਤ ਸਿੰਘ ਮੰਨਾ ਨੇ ਕਿਹਾ ਕਿ ਪੰਜਾਬ ਵਿਚ ਭਾਜਪਾ ਦਾ ਪਸਾਰ ਤੇਜ਼ੀ ਨਾਲ ਹੋ ਰਿਹਾ ਹੈ। ਪੰਜਾਬ ਦਾ ਨੌਜਵਾਨ ਵਰਗ ਭਾਜਪਾ ’ਚ ਪੰਜਾਬ ਅਤੇ ਆਪਣੇ ਸੁਨਿਹਿਰੀ ਭਵਿੱਖ ਨੂੰ ਦੇਖ ਰਿਹਾ ਹੈ। ਇਸ ਲਈ ਪੰਜਾਬ ਵਿਚ ਭਾਜਪਾ ਦੀ ਸਰਕਾਰ ਲਿਆਉਣ ਲਈ ਪਾਰਟੀ ਲਈ ਦਿਨ ਰਾਤ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਅਜਿਹੀ ਪਾਰਟੀ ਹੈ ਜੋ ਆਪਣੇ ਵਰਕਰਾਂ ਨੂੰ ਬਣਦਾ ਸਤਿਕਾਰ ਦਿੰਦੀ ਹੈ ਅਤੇ ਪਾਰਟੀ ਹਾਂਈਕਮਾਂਡ ਵਲੋਂ ਪਾਰਟੀ ਦੇ ਯੂਵਾ ਮੋਰਚਾ ’ਚ ਮਿਹਨਤੀ ਨੌਜਵਾਨਾਂ ਨੂੰ ਮੌਕਾ ਦਿੱਤਾ ਹੈ। ਇਸ ਦੌਰਾਨ ਭਾਜਪਾ ਦੇ ਸੀਨੀਅਰ ਆਗੂ ਗੁਰਪ੍ਰਤਾਪ ਸਿੰਘ ਟਿੱਕਾ ਅਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਅਜੈਬੀਰਪਾਲ ਸਿੰਘ ਰੰਧਾਵਾ ਨੇ ਕਿਹਾ ਕਿ ਜਿਸ ਤਰ੍ਹਾਂ ਨੌਜਵਾਨਾਂ ਵਲੋਂ ਪਾਰਟੀ ਦੀ ਕਮਾਂਡ ਸੰਭਾਲੀ ਜਾ ਰਹੀ ਹੈ ਉਸ ਤੋਂ ਸਪੱਸ਼ਟ ਹੋ ਰਿਹਾ ਹੈ ਅਗਾਮੀ ਵਿਧਾਨ ਸਭਾ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨਾ ਤੈਅ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇ ਹੱਥਾਂ ਵਿਚ ਹੀ ਪੰਜਾਬ ਸੁਰਖਿਅਤ ਅਤੇ ਖੁਸ਼ਹਾਲ ਸੂਬਾ ਬਣ ਸਕਦਾ ਹੈ। ਉਨ੍ਹਾਂ ਨੇ ਮੌਜੂਦਾ ਕਾਨੂੰਨ ਵਿਵਸਥਾ ਦੀ ਹਾਲਤ ’ਤੇ ਚਿੰਤਾ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ’ਤੇ ਮਾਨਵ ਤਨੇਜਾ ਨੇ ਵੀ ਯੂਵਾ ਮੋਰਚਾ ਪੰਜਾਬ ਦੇ ਨਵ ਨਿਯੁਕਤ ਅਹੁੱਦੇਦਾਰਾਂ ਨੂੰ ਮਿਲੀਆਂ ਜ਼ਿੰਮੇਵਾਰੀਆਂ ’ਤੇ ਉਨ੍ਹਾਂ ਵਧਾਈ ਦਿੱਤੀ ਅਤੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ।