ਮਜੀਠੀਆ ਤੇ ਸਮਰਾ ਵਲੋਂ ਹਲਕਾ ਅਜਨਾਲਾ ਦੇ ਨਵ-ਨਿਯੁਕਤ ਪਾਰਟੀ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਦੇ ਕੇ ਕੀਤਾ ਸਨਮਾਨਿਤ
ਅੰਮ੍ਰਿਤਸਰ, 2 ਨਵੰਬਰ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅਜਨਾਲਾ ਹਲਕੇ ਦੇ ਵੱਖ-ਵੱਖ ਅਹੁਦਿਆਂ ’ਤੇ ਨਿਯੁਕਤ ਕੀਤੇ ਗਏ ਪਾਰਟੀ ਆਗੂਆਂ ਨੂੰ ਸਾਬਕਾ ਕੈਬਨਿਟ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਵਲੋਂ ਪਾਰਟੀ ਦੇ ਹਲਕਾ ਅਜਨਾਲਾ ਦੇ ਇੰਚਾਰਜ ਤੇ ਸ਼੍ਰੋਮਣੀ ਕਮੇਟੀ ਮੈਂਬਰ ਜੋਧ ਸਿੰਘ ਸਮਰਾ ਦੀ ਅਗਵਾਈ ਹੇਠ ਆਪਣੇ ਗ੍ਰਹਿ ਵਿਖੇ ਕਰਵਾਏ ਸਮਾਰੋਹ ਦੌਰਾਨ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।
ਅੰਮ੍ਰਿਤਸਰ, 2 ਨਵੰਬਰ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅਜਨਾਲਾ ਹਲਕੇ ਦੇ ਵੱਖ-ਵੱਖ ਅਹੁਦਿਆਂ ’ਤੇ ਨਿਯੁਕਤ ਕੀਤੇ ਗਏ ਪਾਰਟੀ ਆਗੂਆਂ ਨੂੰ ਸਾਬਕਾ ਕੈਬਨਿਟ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਵਲੋਂ ਪਾਰਟੀ ਦੇ ਹਲਕਾ ਅਜਨਾਲਾ ਦੇ ਇੰਚਾਰਜ ਤੇ ਸ਼੍ਰੋਮਣੀ ਕਮੇਟੀ ਮੈਂਬਰ ਜੋਧ ਸਿੰਘ ਸਮਰਾ ਦੀ ਅਗਵਾਈ ਹੇਠ ਆਪਣੇ ਗ੍ਰਹਿ ਵਿਖੇ ਕਰਵਾਏ ਸਮਾਰੋਹ ਦੌਰਾਨ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ. ਮਜੀਠੀਆ ਨੇ ਨਵ ਨਿਯੁਕਤ ਹੋਏ ਸਮੂਹ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ’ਤੇ ਜਥੇਬੰਦੀ ਨੂੰ ਹੋਰ ਮਜ਼ਬੂਤ ਕਰਨ ਲਈ ਆਪਣੀ ਜ਼ਿੰਮੇਵਾਰੀ ਪੂਰੀ ਲਗਨ ਨਾਲ ਨਿਭਾਉਣ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਜੋਧ ਸਿੰਘ ਸਮਰਾ ਨੇ ਸ: ਮਜੀਠੀਆ ਨੂੰ ਭਰੋਸਾ ਦਿਵਾਇਆ ਕਿ ਪਾਰਟੀ ਦੇ ਆਗੂ ਤੇ ਵਰਕਰ ਆਉਂਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਅਜਨਾਲਾ ਹਲਕੇ ਤੋਂ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਪਾਉਣਗੇ। ਇਸ ਮੌਕੇ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਦੇ ਮਕਸਦ ਨਾਲ ਨਿਯੁਕਤ ਕੀਤੇ ਗਏ ਪੀ.ਏ.ਸੀ. ਮੈਂਬਰਾਂ ਤੋਂ ਇਲਾਵਾ ਬੀ.ਸੀ. ਵਿੰਗ, ਐੱਸ.ਸੀ. ਵਿੰਗ, ਕ੍ਰਿਸ਼ਚਨ ਫਰੰਟ, ਵਪਾਰ ਮੰਡਲ ਅਤੇ ਐੱਸ.ਓ.ਆਈ. ਦੇ ਅਹੁਦੇਦਾਰਾਂ ਵਿਚ ਪੀ.ਏ.ਸੀ. ਮੈਂਬਰਾਂ ਵਜੋਂ ਨੰਬਰਦਾਰ ਸੁਰਜੀਤ ਸਿੰਘ ਗ੍ਰੰਥਗੜ, ਚੇਅਰਮੈਨ ਰੁਪਿੰਦਰ ਸਿੰਘ ਰੂਬੀ, ਐਡਵੋਕੇਟ ਮਨਜੀਤ ਸਿੰਘ ਨਿੱਝਰ ਨੂੰ ਜ਼ਿੰਮੇਵਾਰੀ ਸੌਂਪੀ ਗਈ। ਨਗਰ ਪੰਚਾਇਤ ਅਜਨਾਲਾ ਦੇ ਸਾਬਕਾ ਪ੍ਰਧਾਨ ਜ਼ੋਰਾਵਰ ਸਿੰਘ ਨੂੰ ਬੀ.ਸੀ. ਵਿੰਗ ਮਾਝਾ ਜ਼ੋਨ ਦਾ ਪ੍ਰਧਾਨ ਅਤੇ ਨਵਚੰਦ ਸਿੰਘ ਹਰੜ੍ਹ ਨੂੰ ਪਾਰਟੀ ਦਾ ਕੌਮੀ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ਗੁਰਚਰਨਜੀਤ ਸਿੰਘ ਰਾਜੂ ਅਵਾਣ, ਬ੍ਰਹਮ ਸਿੰਘ ਝੰਡੇਰ, ਦਲਬੀਰ ਸਿੰਘ ਚੱਕ ਡੋਗਰਾ ਅਤੇ ਸੁਰਿੰਦਰਪਾਲ ਕਾਲੀਆ ਨੂੰ ਮੈਂਬਰ ਜਨਰਲ ਕੌਂਸਲ, ਅਜੈਬ ਸਿੰਘ ਸੂਫ਼ੀਆ ਨੂੰ ਜਥੇਬੰਦਕ ਸਕੱਤਰ ਅਤੇ ਹਰਜੀਤ ਸਿੰਘ ਮਲਕਪੁਰ, ਗੁਰਚਰਨ ਸਿੰਘ ਫੱਤੇਵਾਲ ਤੇ ਡਾ. ਬਲਜੀਤ ਮਸੀਹ ਥੋਬਾ ਨੂੰ ਸੰਯੁਕਤ ਸਕੱਤਰ ਵਜੋਂ ਜ਼ਿੰਮੇਵਾਰੀ ਦਿੱਤੀ ਗਈ। ਸ਼ਮਸ਼ੇਰ ਸਿੰਘ ਸ਼ੇਰਾ ਤੇੜਾ ਰਾਜਪੂਤਾ ਨੂੰ ਹਲਕਾ ਪ੍ਰਧਾਨ ਐੱਸ.ਸੀ. ਵਿੰਗ, ਫਰਾਂਸਿਸ ਭੱਟੀ ਨੂੰ ਹਲਕਾ ਪ੍ਰਧਾਨ ਕ੍ਰਿਸ਼ਚਨ ਫਰੰਟ, ਪਵਨ ਕੁਮਾਰ ਨੂੰ ਹਲਕਾ ਪ੍ਰਧਾਨ ਵਪਾਰ ਮੰਡਲ ਅਤੇ ਗੁਰਕੀਰਤ ਸਿੰਘ ਨਿੱਝਰ ਨੂੰ ਹਲਕਾ ਐੱਸ.ਓ.ਆਈ. ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਰਾਜਵਿੰਦਰ ਸਿੰਘ ਰਾਜਾ ਲਦੇਹ, ਸਵਿੰਦਰ ਸਿੰਘ ਸ਼ਿੰਦ ਸੈਂਸਰਾ, ਸੱਤਿਆਵਰਨਜੀਤ ਸਿੰਘ ਸੱਤ ਕੰਦੋਵਾਲੀ, ਗੁਰਲਾਲ ਸਿੰਘ ਵਿਛੋਆ, ਗੁਰਭੇਜ ਸਿੰਘ ਭੱਟੀ, ਡਾ: ਬਲਰਾਜ ਸਿੰਘ ਜਗਦੇਵ ਖੁਰਦ, ਪ੍ਰਗਟ ਸਿੰਘ ਚੱਕਬਾਲਾ ਅਤੇ ਤਲਵਿੰਦਰ ਸਿੰਘ ਪੁਰਬਾ ਆਦਿ ਵੀ ਹਾਜ਼ਰ ਸਨ।