03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਰਾਹੁਲ ਗਾਂਧੀ ਦੀ ਦਿੱਲੀ ਰੈਲੀ ਨਾਲ ਕਾਂਗਰਸ ਕਾਂਗਰਸ ਦਾ ਸਿੱਖਾਂ ਦੇ ਜਖ਼ਮਾਂ ’ਤੇ ਲੂਣ ਛਿੜਕਣਾ : ਟਿੱਕਾ, ਰੰਧਾਵਾ

ਅੰਮ੍ਰਿਤਸਰ, 2 ਨਵੰਬਰ (ਹਰਮਿੰਦਰ ਸਿੰਘ)-ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਗੁਰਪ੍ਰਤਾਪ ਸਿੰਘ ਟਿੱਕਾ ਅਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਅਜੈਬੀਰਪਾਲ ਸਿੰਘ ਰੰਧਾਵਾ ਨੇ ਕਿਹਾ ਕਿ ਨਵੰਬਰ 1984 ’ਚ ਕਾਂਗਰਸ ਵਲੋਂ ਸਿੱਖਾਂ ’ਤੇ ਕੀਤਾ ਗਿਆ ਜੁਲਮ ਨਾ ਭੁਲਣ ਵਾਲਾ ਕਾਲਾ ਇਤਿਹਾਸ ਹੈ , ਜਿਸ ਦਾ ਨਸੂਰ ਅਜੇ ਵੀ ਸਿੱਖ ਹਿਰਦਿਆ ’ਚ ਹੈ। ਭਾਜਪਾ ਆਗੂਆਂ ਨੇ ਕਾਂਗਰਸ ਵਲੋਂ ਰਾਹੁਲ ਗਾਂਧੀ ਦੀ ਅਗਵਾਈ ’ਚ 1984 ਦੇ ਸਿੱਖ ਕਤਲੇਆਮ ਦੀ ਬਰਸੀ ਮੌਕੇ ਦਿੱਲੀ ’ਚ ਕੀਤੀ ਗਈ ਸਿਆਸੀ ਰੈਲੀ ਸਿੱਖਾਂ ਦੇ ਜਖ਼ਮਾਂ ’ਤੇ ਲੂਣ ਛਿੜਕਣਾ ਹੈ।

Ad Position 21
No active advertisement
ਅਜੀਤ ਡੈਸਕ 03-11-2026
ਅੰਮ੍ਰਿਤਸਰ, 2 ਨਵੰਬਰ (ਹਰਮਿੰਦਰ ਸਿੰਘ)-ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਗੁਰਪ੍ਰਤਾਪ ਸਿੰਘ ਟਿੱਕਾ ਅਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਅਜੈਬੀਰਪਾਲ ਸਿੰਘ ਰੰਧਾਵਾ ਨੇ ਕਿਹਾ ਕਿ ਨਵੰਬਰ 1984 ’ਚ ਕਾਂਗਰਸ ਵਲੋਂ ਸਿੱਖਾਂ ’ਤੇ ਕੀਤਾ ਗਿਆ ਜੁਲਮ ਨਾ ਭੁਲਣ ਵਾਲਾ ਕਾਲਾ ਇਤਿਹਾਸ ਹੈ , ਜਿਸ ਦਾ ਨਸੂਰ ਅਜੇ ਵੀ ਸਿੱਖ ਹਿਰਦਿਆ ’ਚ ਹੈ। ਭਾਜਪਾ ਆਗੂਆਂ ਨੇ ਕਾਂਗਰਸ ਵਲੋਂ ਰਾਹੁਲ ਗਾਂਧੀ ਦੀ ਅਗਵਾਈ ’ਚ 1984 ਦੇ ਸਿੱਖ ਕਤਲੇਆਮ ਦੀ ਬਰਸੀ ਮੌਕੇ ਦਿੱਲੀ ’ਚ ਕੀਤੀ ਗਈ ਸਿਆਸੀ ਰੈਲੀ ਸਿੱਖਾਂ ਦੇ ਜਖ਼ਮਾਂ ’ਤੇ ਲੂਣ ਛਿੜਕਣਾ ਹੈ। ਜਿਸ ਦੀ ਜ਼ਿਨੀ ਵੀ ਨਿਖੇਧੀ ਕੀਤੀ ਜਾਵੇ ਉਹ ਥੋੜੀ ਹੈ। 1 ਨਵੰਬਰ ਨੂੰ ਦਿੱਲੀ ਵਿਚ ਸਿਆਸੀ ਰੈਲੀ ਕਰਨਾ ਪੀੜਤਾਂ ਦੇ 42 ਸਾਲ ਪੁਰਾਣੇ ਜ਼ਖ਼ਮਾਂ ਨੂੰ ਮੁੜ ਕੁਰੇਦਣਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਇਹ ਰੈਲੀ ਪਾਰਟੀ ਦੀ ਉਸ ਮਾਨਸਿਕਤਾ ਦਾ ਹੀ ਪ੍ਰਗਟਾਵਾ ਹੈ, ਜਿਸ ਤਹਿਤ ਸੋਝੀ ਸਮਝੀ ਸਾਜਿਸ਼ ਨਾਲ ਦਿਲੀ ਸਮੇਤ ਦੇਸ਼ ਦੇ ਵੱਖ ਵੱਖ ਹਿੱਸਿਆਂ ’ਚ ਕਤਲੇਆਮ ਕਰਵਾਇਆ ਗਿਆ ਸੀ ਅਤੇ ਉਸ ਤੋਂ ਬਾਅਦ ਕਾਂਗਰਸ ਪਾਰਟੀਆਂ ਨੇ ਇਸ ਕਤਲੇਆਮ ਦੇ ਦੋਸ਼ੀਆਂ ਨੂੰ ਸਰਪ੍ਰਸਤੀ ਦਿੱਤੀ ਗਈ ਅਤੇ ਉਨ੍ਹਾਂ ਨੂੰ ਸੰਸਦ ਮੈਂਬਰ, ਕੇਂਦਰੀ ਵਜ਼ੀਰ ਅਤੇ ਕਈ ਹੋਰ ਉੱਚ ਅਹੁਦੇ ਦੇ ਕੇ ਨਿਵਾਜ਼ਿਆ ਗਿਆ। ਟਿੱਕਾ ਅਤੇ ਰੰਧਾਵਾ ਨੇ ਕਿਹਾ ਕਿ 1984 ਵਿਚ ਦਿਲੀ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਹਜ਼ਾਰਾਂ ਬੇਕਸੂਰ ਸਿੱਖਾਂ ਦਾ ਕਤਲੇਆਮ ਕੀਤਾ ਗਿਆ। ਹਜ਼ਾਰਾਂ ਲੋਕਾਂ ਨੂੰ ਗਲਾਂ ਵਿਚ ਟਾਇਰ ਪਾ ਕੇ ਜਿਊਂਦੇ ਸਾੜਿਆ ਗਿਆ। ਧੀਆਂ ਅਤੇ ਭੈਣਾਂ ਨੂੰ ਬੇਪੱਤ ਕੀਤਾ ਗਿਆ ਮਾਂਵਾਂ ਦੇ ਸਾਹਮਣੇ ਉਨ੍ਹਾਂ ਦੇ ਜ਼ਿੰਦਾ ਬੱਚਿਆ ਨੂੰ ਸਾੜਿਆ ਗਿਆ। ਜਿਸ ਨੂੰ ਸਿੱਖ ਕਦੀ ਵੀ ਭੁਲਾ ਨਹੀ ਸਕਦੇ।
Ad Position 22
No active advertisement
ਪਿਛਲੀ ਖ਼ਬਰ ਕਈ ਵਕੀਲ ਸਾਥੀਆਂ ਸਮੇਤ ਭਾਜਪਾ ’ਚ ਸ਼ਾਮਿਲ ਅਗਲੀ ਖ਼ਬਰ ਮਾਨ ਸਰਕਾਰ ਨੇ 70,862 ਨੌਜਵਾਨਾਂ ਨੂੰ ਮੈਰਿਟ ਦੇ ਆਧਾਰ ’ਤੇ ਸਰਕਾਰੀ ਨੌਕਰੀਆਂ ਦੇ ਕੇ ਨਵਾਂ ਇਤਿਹਾਸ ਸਿਰਜਿਆ: ਪ੍ਰਭਬੀਰ...
Ad Position 24