ਆਦਮਪੁਰ ਜਲੰਧਰ ਦਾ ਮੁਲਜ਼ਮ ਥਾਣੇ ਦੀ ਕੰਧ ਟੱਪ ਕੇ ਹਥਕੜੀ ਸਮੇਤ ਹੋਇਆ ਫ਼ਰਾਰ
ਅੰਮ੍ਰਿਤਸਰ, 11 ਨਵੰਬਰ (ਰੇਸ਼ਮ ਸਿੰਘ)-ਆਦਮਪੁਰ ਜਲੰਧਰ ਦਾ ਇਕ ਮੁਲਜ਼ਮ ਜੋ ਇਥੇ ਥਾਣਾ ਸੀ. ਡਵੀਜ਼ਨ ਦੀ ਪੁਲਿਸ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਸਿਪਾਹੀ ਨੂੰ ਧੱਕਾ ਦੇ ਥਾਣੇ ਦੀ ਕੰਧ ਟੱਪ ਕੇ ਹਥਕੜੀ ਸਮੇਤ ਫ਼ਰਾਰ ਹੋ ਗਿਆ।
ਅੰਮ੍ਰਿਤਸਰ, 11 ਨਵੰਬਰ (ਰੇਸ਼ਮ ਸਿੰਘ)-ਆਦਮਪੁਰ ਜਲੰਧਰ ਦਾ ਇਕ ਮੁਲਜ਼ਮ ਜੋ ਇਥੇ ਥਾਣਾ ਸੀ.ਡਵੀਜ਼ਨ ਦੀ ਪੁਲਿਸ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਸਿਪਾਹੀ ਨੂੰ ਧੱਕਾ ਦੇ ਥਾਣੇ ਦੀ ਕੰਧ ਟੱਪ ਕੇ ਹਥਕੜੀ ਸਮੇਤ ਫ਼ਰਾਰ ਹੋ ਗਿਆ। ਪੁਲਿਸ ਵਲੋਂ ਫ਼ਰਾਰ ਹੋਏ ਮੁਲ਼ਜਮ ਖ਼ਿਲਾਫ਼ ਥਾਣਾ ਸੀ. ਡਵੀਜ਼ਨ ਵਿਖੇ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਮੁਲ਼ਜਮ ਦੀ ਸ਼ਨਾਖਤ ਪਵਨ ਕੁਮਾਰ ਵਾਸੀ ਪਿੰਡ ਅਰਜ਼ਨ ਵਾਲ ਆਦਮਪੁਰ ਜਲੰਧਰ ਵਜੋਂ ਹੋਈ ਹੈ। ਇਸ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਹਵਾਲਾਤ ’ਚ ਬੰਦ ਕੀਤਾ ਗਿਆ ਸੀ। ਏ.ਐਸ.ਆਈ. ਗੁਰਮੁੱਖ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਜਦੋਂ ਮੁਲਜ਼ਮ ਨੂੰ ਹਵਾਲਾਤ ’ਚੋਂ ਬਾਹਰ ਕੱਢ ਕੇ ਪੁਛਗਿੱਛ ਕੀਤੀ ਜਾ ਰਹੀ ਸੀ ਤਾਂ ਉਸਨੇ ਕਿਹਾ ਕਿ ਉਸਨੇ ਬਾਥਰੂਮ ਜਾਣਾ ਹੈ ਅਤੇ ਜਦੋਂ ਉਸਨੂੰ ਬਾਥਰੂਮ ਵੱਲ ਲਿਜਾਇਆ ਗਿਆ ਤਾਂ ਉਹ ਸਿਪਾਹੀ ਰਵਿੰਦਰਪਾਲ ਸਿੰਘ ਨੂੰ ਧੱਕਾ ਦੇ ਕੇ ਥਾਣੇ ਦੀ ਛੋਟੀ ਕੰਧ ਟੱਪ ਕੇ ਹੱਥ ਕੜੀ ਸਮੇਤ ਫ਼ਰਾਰ ਹੋ ਗਿਆ।