14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਪਿੰਗਲਵਾੜਾ ਸੰਸਥਾ ਦੀ ਮਾਨਾਂਵਾਲਾ ਸ਼ਾਖਾ ਵਿਖੇ 15ਵੀਆਂ ਯੂਨੀਫਾਈੲਡ ਖੇਡਾਂ ਕਰਵਾਈਆਂ

ਮਾਨਾਂਵਾਲਾ, 14 ਨਵੰਬਰ (ਗੁਰਦੀਪ ਸਿੰਘ ਨਾਗੀ)-ਪਿੰਗਲਵਾੜਾ ਸੰਸਥਾ ਦੀ ਮਾਨਾਂਵਾਲਾ ਸ਼ਾਖਾ ਵਿਖੇ ਪਿੰਗਲਵਾੜਾ ਸੰਸਥਾ ਦੇ ਮੁੱਖ ਸੇਵਾਦਾਰ ਡਾ. ਇੰਦਰਜੀਤ ਕੌਰ ਦੀ ਰਹਿਨੁਮਾਈ ਹੇਠ ਸ੍ਰੀ ਚੰਦਰ ਸ਼ੇਖਰ ਕੋਹਲੀ ਅਤੇ ਉਹਨ੍ਹਾਂ ਦੀ ਧਰਮ ਪਤਨੀ ਨਰਿੰਦਰ ਕੌਰ ਕੋਹਲੀ ਅਮਰੀਕਾ ਦੇ ਸਹਿਯੋਗ ਨਾਲ 15ਵੀਆਂ ਯੂਨੀਫਾਈੲਡ ਖੇਡਾਂ ਉਤਸ਼ਾਹ ਨਾਲ ਕਰਵਾਈਆਂ ਗਈਆਂ।

Ad Position 21
No active advertisement
ਅਜੀਤ ਡੈਸਕ 15-11-2026
ਮਾਨਾਂਵਾਲਾ, 14 ਨਵੰਬਰ (ਗੁਰਦੀਪ ਸਿੰਘ ਨਾਗੀ)-ਪਿੰਗਲਵਾੜਾ ਸੰਸਥਾ ਦੀ ਮਾਨਾਂਵਾਲਾ ਸ਼ਾਖਾ ਵਿਖੇ ਪਿੰਗਲਵਾੜਾ ਸੰਸਥਾ ਦੇ ਮੁੱਖ ਸੇਵਾਦਾਰ ਡਾ. ਇੰਦਰਜੀਤ ਕੌਰ ਦੀ ਰਹਿਨੁਮਾਈ ਹੇਠ ਸ੍ਰੀ ਚੰਦਰ ਸ਼ੇਖਰ ਕੋਹਲੀ ਅਤੇ ਉਹਨ੍ਹਾਂ ਦੀ ਧਰਮ ਪਤਨੀ ਨਰਿੰਦਰ ਕੌਰ ਕੋਹਲੀ ਅਮਰੀਕਾ ਦੇ ਸਹਿਯੋਗ ਨਾਲ 15ਵੀਆਂ ਯੂਨੀਫਾਈੲਡ ਖੇਡਾਂ ਉਤਸ਼ਾਹ ਨਾਲ ਕਰਵਾਈਆਂ ਗਈਆਂ। ਇੰਨਾ ਖੇਡਾਂ ਵਿਚ ਪਿੰਗਲਵਾੜਾ ਸੋਸਾਇਟੀ ਆਫ਼ ਓਨਟਾਰੀਓ ਅਤੇ ਪਿੰਗਲਵਾੜਾ ਸੰਸਥਾ ਦੇ ਸਾਂਝੇ ਪ੍ਰੋਜੈਕਟ ਅਧੀਨ ਚੱਲ ਰਹੇ ਭਗਤ ਪੂਰਨ ਸਿੰਘ ਆਦਰਸ਼ ਸੀ. ਸੈ. ਸਕੂਲ, ਭਗਤ ਪੂਰਨ ਸਿੰਘ ਸਕੂਲ ਫਾਰ ਦ ਡੈੱਫ ਅਤੇ ਭਗਤ ਪੂਰਨ ਸਿੰਘ ਸਪੈਸ਼ਲ ਸਕੂਲ, ਮਾਨਾਂਵਾਲਾ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ਮੈਡਮ ਜਤਿੰਦਰ ਕੌਰ ਜ਼ਿਲ੍ਹਾ ਸੈਸ਼ਨ ਜੱਜ, ਅੰਮ੍ਰਿਤਸਰ ਮੁੱਖ ਮਹਿਮਾਨ ਵਜੋਂ ਪੁੱਜੇ, ਉਹਨਾਂ ਦੇ ਨਾਲ ਅਮਨਦੀਪ ਸਿੰਘ ਬੈਂਸ, ਸਿਵਲ ਜੱਜ ਸੀਨੀ. ਸਰਵਿਸ ਅਥਾਰਟੀ, ਅੰਮ੍ਰਿਤਸਰ ਨੇ ਪੁੱਜ ਕੇ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਕੇ ਖੇਡਾਂ ਦੀ ਸ਼ੁਰੂਆਤ ਕੀਤੀ। ਇਸ ਮੌਕੇ 25-50 ਮੀਟਰ ਰੇਸ, ਵੀਲ੍ਹ ਚੇਅਰ ਰੇਸ, ਲੋਂਗ ਜੰਪ, ਰਿਲੇਅ ਰੇਸ, ਰੱਸਾ- ਕੱਸੀ ਆਦਿ ਖੇਡਾਂ ਵਿਚ ਤਿੰਨਾਂ ਸਕੂਲਾਂ ਦੇ ਬੱਚਿਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਦੌਰਾਨ ਯੋਗਾ ਅਤੇ ਗੱਤਕਾ ਪੇਸ਼ ਕਰਕੇ ਬੱਚਿਆਂ ਨੇ ਦਰਸ਼ਕਾਂ ਨੂੰ ਕੀਲ ਲਿਆ। ਇਸ ਮੌਕੇ ਜੇਤੂ ਬੱਚਿਆਂ ਨੂੰ ਮੈਡਲ ਅਤੇ ਵਲੰਟੀਅਰ ਨੂੰ ਟਰਾਫ਼ੀਆਂ ਵੰਡੀਆਂ ਗਈਆਂ। ਇਸ ਮੌਕੇ ਡਾ. ਜਗਦੀਪਕ ਸਿੰਘ ਮੀਤ-ਪ੍ਰਧਾਨ, ਰਾਜਬੀਰ ਸਿੰਘ, ਹਰਜੀਤ ਸਿੰਘ ਅਰੋੜਾ, ਯੋਗੇਸ਼ ਸੂਰੀ, ਰਜਿੰਦਰ ਸਿੰਘ ਪੱਪੂ, ਜੈ ਸਿੰਘ, ਤਿਲਕ ਰਾਜ, ਰਜਿੰਦਰਪਾਲ ਸਿੰਘ, ਗੁਰਨਾਇਬ ਸਿੰਘ, ਤਜਿੰਦਰਭਾਨ ਸਿੰਘ ਬੇਦੀ, ਗੁਲਸ਼ਨ ਰੰਜਨ, ਨਰਿੰਦਰਪਾਲ ਸਿੰਘ ਸੋਹਲ, ਰੇਨੂੰ ਸੂਰੀ, ਪ੍ਰਿੰ. ਨਰੇਸ਼ ਕਾਲੀਆ, ਪ੍ਰਿੰ. ਦਲਜੀਤ ਕੌਰ , ਪ੍ਰਿੰ. ਅਨੀਤਾ ਬੱਤਰਾ,. ਅਮਰਜੀਤ ਸਿੰਘ, ਅਮਰਿੰਦਰ ਸਿੰਘ ਆਦਿ ਤੋਂ ਇਲਾਵਾ ਡਾ. ਜਸਪਾਲ ਸਿੰਘ ਧਾਲੀਵਾਲ ਯੂ.ਐਸ.ਏ., ਡਾ. ਨਤਾਸ਼ਾ ਯੂ.ਐਸ.ਏ., ਡਾ. ਸੁਰਿੰਦਰ ਸ਼ਾਰਦਾ, ਡਾ. ਸਰੋਜਨੀ ਗੌਤਮ ਸ਼ਾਰਦਾ, ਕੁਲਦੀਪ ਸਿੰਘ, ਨੀਸ਼ਾ ਸੰਧੂ, ਜਤਿੰਦਰ ਸਿੰਘ ਸੈਣੀ, ਅਮਰੀਕ ਸਿੰਘ, ਬਿੱਲਾ ਕੋਹਲੀ, ਆਸ਼ਾ ਸੈਣੀ, ਮੈਡਮ ਚੰਦਰਕਲਾ, ਗੁਰਨਾਮ ਸਿੰਘ, ਪ੍ਰਿਤਪਾਲ ਸਿੰਘ ਹੰਸਪਾਲ, ਕਪੂਰਥਲਾ, ਜੋਗਿੰਦਰਪਾਲ ਢੀਂਗਰਾ ਦਾ ਵਿਸ਼ੇਸ਼ ਸਹਿਯੋਗ ਰਿਹਾ। ਇਸ ਮੌਕੇ ਪਦਮ ਜਸਵੰਤ ਰਾਏ ਅਰੋੜਾ ਚੈਰੀਟੇਬਲ ਫਾਉਡੇਸ਼ਨ ਅੰਮ੍ਰਿਤਸਰ ਤੋਂ ਗੌਰਵ ਅਰੋੜਾ, ਗਣੇਸ਼ ਅਰੋੜਾ, ਮਨੀਸ਼, ਲੀਨਾ ਵਲੋਂ ਬੱਚਿਆਂ ਲਈ 400 ਸਕੂਲੀ ਬੈਗ ਅਤੇ ਹੋਰ ਸਮੱਗਰੀ ਵੰਡੀ ਗਈ । ਡਾ. ਇੰਦਰਜੀਤ ਕੌਰ ਪ੍ਰਧਾਨ, ਪਿੰਗਲਵਾੜਾ ਸੰਸਥਾ ਨੇ ਚੰਦਰ ਸ਼ੇਖਰ ਕੋਹਲੀ ਦੇ ਪਰਿਵਾਰ ਵਲੋਂ ਬੱਚਿਆਂ ਨੂੰ ਸਿੱਖਿਆ ਸਮੱਗਰੀ ਉਪਲੱਬਧ ਕਰਾਉਣ ’ਤੇ ਉਨ੍ਹਾਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਗਿਆ। ਅਖ਼ੀਰ ਵਿਚ ਡਾ. ਜਗਦੀਪਕ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਸੰਤ ਸਿੰਘ ਸੁੱਖਾ ਸਿੰਘ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਨੇ ਇਤਿਹਾਸਕ ਰਾਮਬਾਗ਼ ਵਿਖੇ ਸ਼ੇਰੇ-ਪੰਜਾਬ ਦਾ ਜਨਮ ਦਿਨ ਮਨਾਇਆ ਅਗਲੀ ਖ਼ਬਰ ਗ਼ੈਰ ਕਾਨੂੰਨੀ ਹਥਿਆਰ ਤੇ ਨਸ਼ਾ ਤਸਕਰੀ ਨਾਲ ਜੁੜੇ 2 ਨੈੱਟਵਰਕਾਂ ਦਾ ਪੁਲਿਸ ਨੇ ਕੀਤਾ ਪਰਦਾਫਾਸ਼
Ad Position 24