ਹਲਕਾ ਇੰਚਾਰਜ ਸੋਨੀਆ ਮਾਨ ਵਲੋਂ ਕੱਢੇ ਰੋਡ ਮਾਰਚ ਦਾ ਓਠੀਆਂ ਪਹੁੰਚਣ ’ਤੇ ਭਰਵਾਂ ਸਵਾਗਤ
ਓਠੀਆਂ, 16 ਨਵੰਬਰ (ਗੁਰਵਿੰਦਰ ਸਿੰਘ ਛੀਨਾ)- ਹਲਕਾ ਰਾਜਾਸਾਂਸੀ ਤੋਂ ਹਲਕਾ ਇੰਚਾਰਜ ਸੋਨੀਆ ਮਾਨ ਵਲੋਂ ਆਪ ਦੇ ਵਰਕਰਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਕੀਤੇ ਕੰਮਾਂ ਤੋਂ ਜਾਣੂੰ ਕਰਵਾਉਣ ਅਤੇ ਉਨ੍ਹਾਂ ਨੂੰ ਪਾਰਟੀ ਵਲੋਂ ਉਮੀਦਵਾਰ ਐਲਾਨਣ ’ਤੇ ਰੋਡ ਮਾਰਚ ਕੀਤਾ ਗਿਆ ਜੋ ਕਿ ਹਲਕਾ ਰਾਜਾਸਾਂਸੀ ਤੋਂ ਰਵਾਨਾ ਹੋ ਕੇ ਵੱਖ ਵੱਖ ਪਿੰਡਾਂ ਓਠੀਆਂ, ਕੜਿਆਲ, ਸ਼ਾਹਪੁਰ, ਭਿੰਡੀ ਸੈਦਾਂ ਆਦਿ ਪਿੰਡਾਂ ਵਿਚੋਂ ਹੁੰਦਾ ਹੋਇਆ ਪਿੰਡ ਓਠੀਆਂ ਪਹੁੰਚਣ ’ਤੇ ਸਰਪੰਚ ਤਰਲੋਚਨ ਸਿੰਘ ਓਠੀਆਂ, ਸਰਪੰਚ ਅਮਰਜੀਤ ਸਿੰਘ ਮੁਹਾਰ, ਜਗਤਾਰ ਸਿੰਘ ਮੁਹਾਰ, ਅਮਨ ਮੁਹਾਰ, ਲਾਡਾ ਮੈਂਬਰ ਮੁਹਾਰ, ਸਰਪੰਚ ਗੁਰਮੁੱਖ ਸਿੰਘ ਮਾਲਾਖੇੜੀ, ਸਰਪੰਚ ਜਗੀਰ ਸਿੰਘ ਉਮਰਪੁਰਾ, ਸਰਪੰਚ ਗੁਸਾਹਿਬ ਸਿੰਘ ਛੀਨਾ ਕਰਮ ਸਿੰਘ, ਸਰਪੰਚ ਹਰਸਿਮਰਨ ਸਿੰਘ ਈਸਾਪੁਰ, ਗੁਰਵੇਲ ਸਿੰਘ ਕੋਟਲੀ ਸੱਕਾ, ਸੰਮਤੀ ਮੈਂਬਰ ਅੰਗਰੇਜ ਧਾਰੀਵਾਲ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਲੋਂ ਹਾਰ ਪਾ ਕੇ ਅਤੇ ਫੁੱਲਾਂ ਦੀ ਵਰਖਾ ਨਾਲ ਭਰਵਾਂ ਸਵਾਗਤ ਕੀਤਾ। ਇਸ ਮੌਕੇ ਅਨੂਪ ਸਿੰਘ ਓਠੀਆਂ, ਸਾਬਕਾ ਸਰਪੰਚ ਦਲਜੀਤ ਸਿੰਘ ਓਠੀਆਂ, ਜਗਤਾਰ ਸਿੰਘ ਜਰਮਨ, ਬਾਊ ਓਠੀਆਂ, ਮੈਂਬਰ ਹਰਮਨਜੀਤ ਸਿੰਘ ਓਠੀਆਂ ਆਦਿ ਹਾਜ਼ਰ ਸਨ ।