16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਗੁਰੂ ਰਵਿਦਾਸ ਜੀ ਦੀ ਯਾਤਰਾ ਦੇ ਆਗਮਨ ਦੀਆਂ ਤਿਆਰੀਆਂ ਦਾ ਰਾਕੇਸ਼ ਰਠੌਰ ਨੇ ਜਾਇਜ਼ਾ ਲਿਆ

ਅੰਮ੍ਰਿਤਸਰ, 16 ਨਵੰਬਰ (ਹਰਮਿੰਦਰ ਸਿੰਘ)-ਭਗਤ ਗੁਰੂ ਰਵਿਦਾਸ ਜੀ ਸਬੰਧੀ ਜਲੰਧਰ ਦੇ ਡੇਰਾ ਸੱਚਖੰਡ ਬੱਲਾਂ ਤੋਂ ਰਾਵਾਨਾ ਹੋ ਕੇ 19 ਨਵੰਬਰ ਨੂੰ ਅੰਮ੍ਰਿਤਸਰ ਪਹੁੰਚ ਰਹੀ ਵਿਸ਼ਾਲ ਯਾਤਰਾ ਦੇ ਸਵਾਗਤ ਦੀਆਂ ਤਿਆਰੀਆਂ ਦਾ ਜਾਇਜ਼ਾ ਭਾਜਪਾ ਦੇ ਸੁਬਾਈ ਮੀਤ ਪ੍ਰਧਾਨ ਰਾਕੇਸ਼ ਰਾਠੋਰ ਵਲੋਂ ਲਿਆ ਗਿਆ। ਇਸ ਸਬੰਧ ਵਿਚ ਸ੍ਰੀ ਰਾਠੌਰ ਨੇ ਭਾਜਪਾ ਦੇ ਜ਼ਿਲਾ ਦਫ਼ਤਰ ਵਿਖੇ ਪਾਰਟੀਆਂ ਦੇ ਕੌਮੀ, ਸੂਬਾ, ਜਿਲ੍ਹਾ ਅਤੇ ਮੰਡਲ ਪੱਧਰ ਦੇ ਅਹੁੱਦੇਦਾਰਾਂ ਨਾਲ ਬੈਠਕ ਕੀਤੀ।

Ad Position 21
No active advertisement
ਸ੍ਰੀ ਗੁਰੂ ਭਗਤ ਰਵਿਦਾਸ ਜੀੇ ਸੰਬੰਧੀ ਅੰਮ੍ਰਿਤਸਰ ’ਚ ਪਹੁੰਚ ਰਹੀ ਯਾਤਰਾ ਦੇ ਸਵਾਗਤ ਦੀਆਂ ਤਿਆਰੀਆਂ ਦੌਰਾਨ ਸੰਬੋਧਨ ਕਰਦੇ ਹੋਏ ਰਾਕੇਸ਼ ਰਠੌਰ ਨਾਲ ਬੈਠੇ ਕੁੰਵਰ ਵਿਜੇ ਪ੍ਰਤਾਪ ਸਿੰਘ, ਸਲਿਲ ਕਪੂਰ ਅਤੇ ਹੋਰ। ਤਸਵੀਰ : ਹਰਜੀਤ ਸਿੰਘ 17-11-2026
ਅੰਮ੍ਰਿਤਸਰ, 16 ਨਵੰਬਰ (ਹਰਮਿੰਦਰ ਸਿੰਘ)-ਭਗਤ ਗੁਰੂ ਰਵਿਦਾਸ ਜੀ ਸਬੰਧੀ ਜਲੰਧਰ ਦੇ ਡੇਰਾ ਸੱਚਖੰਡ ਬੱਲਾਂ ਤੋਂ ਰਾਵਾਨਾ ਹੋ ਕੇ 19 ਨਵੰਬਰ ਨੂੰ ਅੰਮ੍ਰਿਤਸਰ ਪਹੁੰਚ ਰਹੀ ਵਿਸ਼ਾਲ ਯਾਤਰਾ ਦੇ ਸਵਾਗਤ ਦੀਆਂ ਤਿਆਰੀਆਂ ਦਾ ਜਾਇਜ਼ਾ ਭਾਜਪਾ ਦੇ ਸੁਬਾਈ ਮੀਤ ਪ੍ਰਧਾਨ ਰਾਕੇਸ਼ ਰਾਠੋਰ ਵਲੋਂ ਲਿਆ ਗਿਆ। ਇਸ ਸਬੰਧ ਵਿਚ ਸ੍ਰੀ ਰਾਠੌਰ ਨੇ ਭਾਜਪਾ ਦੇ ਜ਼ਿਲਾ ਦਫ਼ਤਰ ਵਿਖੇ ਪਾਰਟੀਆਂ ਦੇ ਕੌਮੀ, ਸੂਬਾ, ਜਿਲ੍ਹਾ ਅਤੇ ਮੰਡਲ ਪੱਧਰ ਦੇ ਅਹੁੱਦੇਦਾਰਾਂ ਨਾਲ ਬੈਠਕ ਕੀਤੀ। ਇਸ ਮੌਕੇ ਉਨ੍ਹਾਂ ਨਾਲ ਸਟੇਜ ’ਤੇ ਜ਼ਿਲ੍ਹਾ ਪ੍ਰਧਾਨ ਸਲਿਲ ਕਪੂਰ ਤੋਂ ਇਲਾਵਾ ਕੁੰਵਰ ਵਿਜੇ ਪ੍ਰਤਾਪ ਸਿੰਘ, ਡਾ. ਰਾਮ ਚਾਵਲਾ, ਸੁਖਮਿੰਦਰ ਸਿੰਘ ਪਿੰਟੂ, ਕੁਮਾਰ ਅਮਿਤ, ਜ਼ਿਲ੍ਹਾ ਜਨਰਲ ਸਕੱਤਰ ਮੋਹਿਤ ਮਹਾਜਨ, ਗੌਤਮ ਅਰੋੜਾ ਅਤੇ ਸਰਬਜੀਤ ਸਿੰਘ, ਰਾਜੇਸ਼ ਹਨੀ, ਬਖਸ਼ੀ ਰਾਮ ਅਰੋੜਾ, ਸੰਜੀਵ ਖੰਨਾ, ਅਜੈਬੀਰ ਪਾਲ ਸਿੰਘ ਰੰਧਾਵਾ, ਆਨੰਦ ਸ਼ਰਮਾ, ਮਾਨਵ ਤਨੇਜਾ, ਜਸਵਿੰਦਰ ਸਿੰਘ ਢਿੱਲੋਂ, ਸੰਤੋਖ ਸਿੰਘ ਗੁਮਟਾਲਾ, ਸੰਜੀਵ ਕੁਮਾਰ, ਓਮ ਪ੍ਰਕਾਸ਼ ਗੱਬਰ ਆਦਿ ਮੌਜੂਦ ਸਨ। ਇਕੱਠ ਨੂੰ ਸੰਬੋਧਨ ਕਰਦਿਆਂ ਰਾਕੇਸ਼ ਰਾਠੌਰ ਨੇ ਕਿਹਾ ਕਿ ਸੰਤ ਸ਼੍ਰੋਮਣੀ ਗੁਰੂ ਰਵਿਦਾਸ ਜੀ ਨੂੰ ਸਮਰਪਿਤ ਯਾਤਰਾ 19 ਨਵੰਬਰ ਦੁਪਹਿਰ ਨੂੰ ਵੇਰਕਾ ਤੋਂ ਗੁਰੂਨਗਰੀ ਵਿਚ ਦਾਖ਼ਲ ਹੋਵੇਗੀ, ਜਿੱਥੇ ਵੇਰਕਾ ਮੰਡਲ ਦੇ ਪ੍ਰਧਾਨ ਕਰਮਬੀਰ ਸਿੰਘ ਦੀ ਅਗਵਾਈ ਵਿਚ ਸਵਾਗਤ ਕੀਤਾ ਜਾਵੇਗਾ। ਉੱਥੋਂ ਇਹ ਯਾਤਰਾ ਕੇਂਦਰੀ ਸ੍ਰੀ ਗੁਰੂ ਰਵਿਦਾਸ ਮੰਦਰ ਹਾਲ ਬਾਜ਼ਾਰ ਤੱਕ ਚੱਲੇਗੀ, ਜਿੱਥੇ ਵਿਸ਼ਾਲ ਕੀਰਤਨ ਸਮਾਗਮ ਹੋਵੇਗਾ। ਜਿਸ ’ਚ ਸੰਤ, ਮਹਾਪੁਰਸ਼ ਅਤੇ ਧਾਰਮਿਕ ਆਗੂ ਸ਼ਾਮਲ ਹੋਣਗੇ। ਇਹ ਯਾਤਰਾ ਅੰਮ੍ਰਿਤਸਰ ਵਿਚ ਰਾਤ ਵਿਸ਼ਰਾਮ ਕਰਨ ਉਪਰੰਤ 20 ਨਵੰਬਰ ਨੂੰ ਆਪਣੇ ਅਗਲੇ ਪੜਾਅ ਲਈ ਰਵਾਨਾ ਹੋਵੇਗੀ। ਇਸ ਮੌਕੇ ਸੀਨੀਅਰ ਜ਼ਿਲ੍ਹਾ ਮੀਤ ਪ੍ਰਧਾਨ ਸੰਜੇ ਸ਼ਰਮਾ, ਮੀਤ ਪ੍ਰਧਾਨ ਰੋਮੀ ਚੋਪੜਾ, ਮੀਨੂੰ ਸਹਿਗਲ, ਸੁਧੀਰ ਸ੍ਰੀਧਰ, ਹਰਪ੍ਰੀਤ ਸਿੰਘ ਗਰੋਵਰ, ਮਨਰਾਜ ਸਿੰਘ ਛੀਨਾ, ਅਰਜੁਨ ਮਲਿਕ, ਅਲਕਾ ਸ਼ਰਮਾ, ਵਿਕਰਮ ਆਸ਼ਟ, ਅਰੁਣ ਭੱਲਾ, ਗੌਰਵ ਤੇਜਪਾਲ, ਸਕੱਤਰ ਕਵਲਜੀਤ ਸਿੰਘ ਸੰਨੀ, ਸਤਪਾਲ ਡੋਗਰਾ, ਰਾਮਿੰਦਰ ਸਿੰਘ, ਮੁਨੀਸ਼ ਸਿੰਘ ਸ਼ਰਮਾ, ਮੁਨੀਸ਼ ਸ਼ਰਮਾ, ਕਾ. ਮਨੀਸ਼ ਸ਼ੌਰ, ਮੋਨੂੰ ਮਹਾਜਨ, ਕਪਿਲ ਸ਼ਰਮਾ, ਅੰਕੁਸ਼ ਮਹਿਰਾ, ਭਾਜਪਾ ਜਨਤਾ ਯੂਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਕਰਨ ਬੇਰੀ, ਮਹਿਲਾ ਮੋਰਚਾ ਦੀ ਪ੍ਰਧਾਨ ਏਕਤਾ ਵੋਹਰਾ, ਅਨੁਸੂਚਿਤ ਜਾਤੀ ਮੋਰਚਾ ਜ਼ਿਲ੍ਹਾ ਪ੍ਰਧਾਨ ਓਮ ਪ੍ਰਕਾਸ਼ ਅਨਾਰੀ, ਕਿਸਾਨ ਮੋਰਚਾ ਪ੍ਰਧਾਨ ਸ਼ਿਵ ਬੋਧਰਾਜ, ਕੌਂਸਲਰ ਅਮਨ ਐਰੀ, ਕੌਂਸਲਰ ਗੌਰਵ ਗਿੱਲ, ਕੌਂਸਲਰ ਸ਼ਰੂਤੀ ਵਿਜ, ਕ੍ਰਿਤੀ ਅਰੋੜਾ, ਰਾਜਿੰਦਰ ਕੌਰ, ਬਲਕਾਰ ਸਿੰਘ ਸੋਹਲ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੜਕਾਂ ਦੇ ਵਿਚਕਾਰ ਲੱਗੇ ਬਿਜਲੀ ਦੇ ਖੰਭੇ ਬਣਦੇ ਹਨ ਲੋਕਾਂ ਦੀ ਜਾਨ ਦਾ ਖੌਅ ਅਗਲੀ ਖ਼ਬਰ ਰੇਲਵੇ ਵਲੋਂ ਅੰਮ੍ਰਿਤਸਰ-ਸਹਰਸਾ (04672/04671) ਫੈਸਟੀਵਲ ਸਪੈਸ਼ਲ ਰੇਲਗੱਡੀ ਚਲਾਉਣ ਦਾ ਐਲਾਨ
Ad Position 24