20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਰਾਣਾ ਸ਼ੂਗਰ ਮਿੱਲ ਵਲੋਂ ਇਤਿਹਾਸਕ ਗੁਰਦੁਆਰਾ ਨੌਵੀਂ ਪਾਤਿਸ਼ਾਹੀ

Ad Position 21
No active advertisement
ਅਜੀਤ ਡੈਸਕ 02-01-2026
ਬਾਬਾ ਬਕਾਲਾ ਸਾਹਿਬ, 1 ਜਨਵਰੀ (ਸ਼ੇਲਿੰਦਰਜੀਤ ਸਿੰਘ ਰਾਜਨ)-ਬੀਤੀ ਰਾਤ ਇਤਿਹਾਸਕ ਗੁਰਦੁਆਰਾ ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ ਸਾਲ 2025 ਨੂੰ ਅਲਵਿਦਾ ਕਹਿੰਦਿਆਂ ਅਤੇ ਨਵੇਂ ਸਾਲ 2026 ਦੀ ਆਮਦ ਨੂੰ ਜੀ ਆਇਆਂ ਕਹਿਣ ਲਈ ਰਾਣਾ ਸ਼ੂਗਰ ਮਿੱਲ ਬੁੱਟਰ ਸਿਵੀਆਂ ਅਤੇ ਸ਼੍ਰੋਮਣੀ ਕਮੇਟੀ ਵਲੋਂ ਸਾਧ ਸੰਗਤ ਦੇ ਸਹਿਯੋਗ ਨਾਲ ਮਹਾਨ ਕੀਰਤਨ ਦਰਬਾਰ ਦੇਰ ਰਾਤ ਤੱਕ ਕਰਵਾਇਆ ਗਿਆ | ਇਸ ਮੌਕੇ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਭਾਈ ਪ੍ਰਭਜਿੰਦਰ ਸਿੰਘ ਰਿਆੜ, ਭਾਈ ਮਨਦੀਪ ਸਿੰਘ ਅਤੇ ਭਾਈ ਬਲਜਿੰਦਰ ਸਿੰਘ ਦੇ ਹਜ਼ੂਰੀ ਰਾਗੀ ਰਾਗੀ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ, ਜਥਿਆਂ ਨੇ ਗੁਰਬਾਣੀ ਦੇ ਮਨੋਹਰ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਠੀਕ 12 ਵਜੇ ਨਵੇਂ ਸਾਲ ਦੀ ਆਮਦ ਦੀ ਖੁਸ਼ੀ ਵਿਚ ਜੈਕਾਰੇ ਛੱਡੇ ਗਏ, ਆਤਿਸ਼ਬਾਜੀ ਚਲਾਈ ਗਈ | ਗ੍ਰੰਥੀ ਭਾਈ ਰਛਪਾਲ ਸਿੰਘ ਨੇ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀ ਕੀਤੀ | ਮੰਚ ਸੰਚਾਲਨ ਦੇ ਫਰਜ਼ ਮਾਸਟਰ ਇਕਬਾਲ ਸਿੰਘ ਨੇ ਬਾਖੂਬੀ ਨਿਭਾਏ | ਇਸ ਮੌਕੇ ਰਾਣਾ ਗੁਰਜੀਤ ਸਿੰਘ ਵਿਧਾਇਕ ਕਪੂਰਥਲਾ, ਰਾਣਾ ਇੰਦਰਪ੍ਰਤਾਪ ਸਿੰਘ ਵਿਧਾਇਕ ਸੁਲਤਾਨਪੁਰ ਲੋਧੀ, ਰਾਣਾ ਰਣਜੀਤ ਸਿੰਘ ਚੇਅਰਮੈਨ ਰਾਣਾ ਗਰੁੱਪ, ਰਾਣਾ ਵੀਰਪ੍ਰਤਾਪ ਸਿੰਘ ਨਿਰਦੇਸ਼ਕ, ਰਾਣਾ ਕਰਨ ਪ੍ਰਤਾਪ ਸਿੰਘ ਨਿਰਦੇਸ਼ਕ, ਮੈਡਮ ਰਾਣਾ ਰਾਜਬੰਸ ਕੌਰ ਸਾਬਕਾ ਵਿਧਾਇਕਾ, ਮੈਡਮ ਸੁੱਖੀ ਰਾਣਾ ਸਾਬਕਾ ਵਿਧਾਇਕਾ ਸਮੇਤ ਸਾਰਾ ਰਾਣਾ ਪਰਿਵਾਰ ਗੁਰੂ ਘਰ ਨਤਮਸਤਕ ਹੋਏ ਅਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦਿਆਂ ਸਮੂਹ ਲੋਕਾਈ ਨੂੰ ਰਾਣਾ ਸ਼ੂਗਰ ਵਲੋਂ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ ਗਈਆਂ | ਇਸ ਮੌਕੇ ਸਾਬਕਾ ਵਿਧਾਇਕ ਜਥੇ. ਬਲਜੀਤ ਸਿੰਘ ਜਲਾਲ ਉਸਮਾ ਮੈਂਬਰ ਸ਼੍ਰੋਮਣੀ ਕਮੇਟੀ, ਗੁਰਦੁਆਰਾ ਸਾਹਿਬ ਦੇ ਮੈਨੇਜਰ ਭਾਈ ਗੁਰਪ੍ਰੀਤ ਸਿੰਘ ਮੱਲੇਵਾਲ, ਮੀਤ ਮੈਨੇਜਰ ਭਾਈ ਜਗਤਾਰ ਸਿੰਘ ਨੇ ਰਾਣਾ ਗੁਰਜੀਤ ਸਿੰਘ ਅਤੇ ਸਮੂਹ ਰਾਣਾ ਪਰਿਵਾਰ ਨੂੰ ਗੁਰੂ ਘਰ ਤੋਂ ਸਿਰੋਪਾਓ ਦੀ ਬਖਸ਼ਿਸ਼ ਕੀਤੀ | ਇਸ ਮੌਕੇ ਬਾਬਾ ਸਤਨਾਮ ਸਿੰਘ ਕਾਰ ਸੇਵਾ ਕਿਲਾ ਆਨੰਦਗੜ੍ਹ ਸਾਹਿਬ ਵਾਲੇ, ਸਾਬਕਾ ਵਿਧਾਇਕ ਜ: ਬਲਜੀਤ ਸਿੰਘ ਜਲਾਲ ਉਸਮਾ, ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ, ਅਮਰੀਕ ਸਿੰਘ ਬੁੱਟਰ ਵੀ. ਪੀ. ਐਗਰੀਕਲਚਰ, ਜੀ. ਐੱਮ. ਪ੍ਰਤਾਪ ਸਿੰਘ, ਹਰਿੰਦਰ ਸਿੰਘ ਏ. ਜੀ. ਐੱਮ. ਅਕਾਊਾਟ, ਹੈੱਡਗ੍ਰੰਥੀ ਗਿ: ਹਰਦੇਵ ਸਿੰਾਘ, ਭੁਪਿੰਦਰ ਸਿੰਘ ਸਾ: ਹੈੱਗਗ੍ਰੰਥੀ, ਭਰੂਪਰ ਸਿੰਘ ਮੈਹਣੀਆਂ, ਜੈਵਿੰਦਰ ਸਿੰਘ ਭੁੱਲਰ ਪ੍ਰਧਾਨ ਕਾਂਗਰਸ ਸ਼ਹਿਰੀ, ਸੈਕਟਰੀ ਨਰਿੰਦਰ ਸਿੰਘ ਢਿੱਲੋਂ ਦੌਲੋ ਨੰਗਲ, ਮਾ: ਇਕਬਾਲ ਸਿੰਘ, ਪ੍ਰਸ਼ਾਂਤ ਰਈਆ, ਭੁਪਿੰਦਰ ਸਿੰਘ ਬਾਬਾ ਬਕਾਲਾ ਸਾਹਿਬ ਮੋੜ, ਬੀਬੀ ਗੁਰਵਿੰਦਰ ਕੌਰ ਜਲਾਲ ਉਸਮਾ, ਗੁਰੂਵਰਜੀਤ ਸਿੰਘ ਜਲਾਲ ਉਸਮਾ, ਸਰਪੰਚ ਪ੍ਰਦੀਪ ਸਿੰਘ ਭਲਾਈਪੁਰ, ਇੰਸਪੈਕਟਰ ਸੰਦੀਪ ਸਿੰਘ ਭਲਾਈਪੁਰ, ਕਿਰਪਾਲ ਸਿੰਘ ਖਾਲਸਾ, ਬਾਬਾ ਬਿਬੇਕ ਸਿੰਘ, ਮੁਨੀਸ਼ ਕੁਮਾਰ ਭੱਠੇ ਵਾਲੇ, ਜਸਪੁਨੀਤ ਸਿੰਘ ਭਿੰਡਰ, ਮਾ: ਬਲਜਿੰਦਰ ਸਿੰਘ ਬੁੱਟਰ, ਜੱਗਪ੍ਰੀਤ ਸਿੰਘ, ਖਾਲਸਾ ਨਿਰਵੈਰ ਸਿੰਘ, ਬਲਜਿੰਦਰ ਸਿੰਘ ਸੋਨੀ, ਕੌਂਸਲਰ ਕੁਲਵੰਤ ਿੰਸੰਘ ਰੰਧਾਵਾ, ਜਸਪ੍ਰੀਤ ਸਿੰਘ ਮੁਖੀ ਹਿੰਦ ਦੀ ਚਾਦਰ ਬਿਰਧ ਆਸ਼ਰਮ, ਰਾਜਨ ਸਟੂਡੀਓ, ਬੱਬੂ ਸਟੂਡੀਓ, ਲਾਲੀ ਬੱਸਾਂ ਵਾਲੇ, ਜਗਜੀਤ ਸਿੰਘ ਧਾਮੀ ਅਤੇ ਹੋਰ ਸ਼ਖ਼ਸੀਅਤਾਂ ਨੇ ਹਾਜ਼ਰੀਆਂ ਭਰੀਆਂ |
Ad Position 22
No active advertisement
ਪਿਛਲੀ ਖ਼ਬਰ ਕੈਲ-ਸੀ ਦੇ ਸਾਲਾਨਾ ਕੁਇਜ਼ ਮੁਕਾਬਲੇ ਵਿਚ ਜੇਤੂ ਟ੍ਰੇਨਰ ਵਿਦਿਆਰਥੀ ਹੋਏ ਸਨਮਾਨਿਤ ਅਗਲੀ ਖ਼ਬਰ ਹਲਕਾ ਬਾਬਾ ਬਕਾਲਾ ਸਾਹਿਬ 'ਚ ਔਰਤਾਂ ਦੀ ਸੁਰੱਖਿਆ ਕੇਵਲ ਕਾਗਜ਼ਾਂ ਤੱਕ ਸੀਮਤ-ਐਡਵੋਕੇਟ ਰਾਣਾ
Ad Position 24