20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਕੈਲ-ਸੀ ਦੇ ਸਾਲਾਨਾ ਕੁਇਜ਼ ਮੁਕਾਬਲੇ ਵਿਚ ਜੇਤੂ ਟ੍ਰੇਨਰ ਵਿਦਿਆਰਥੀ ਹੋਏ ਸਨਮਾਨਿਤ

Ad Position 21
No active advertisement
ਅਜੀਤ ਡੈਸਕ 02-01-2026
ਤਰਨ ਤਾਰਨ, 1 ਜਨਵਰੀ (ਇਕਬਾਲ ਸਿੰਘ ਸੋਢੀ)-ਨਵੇਂ ਸਾਲ ਦੇ ਸੁਵਾਗਤ ਦੀ ਖੁਸ਼ੀ ਵਿਚ ਅੱਜ ਸ਼ਹਿਰ ਦੀ ਨਾਮੀਂ ਸੰਸਥਾ ਕੈਲ-ਸੀ ਕੰਪਿਊਟਰ ਅਜੂਕੇਸ਼ਨ ਸੈਂਟਰ ਵਿਖੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ | ਇਸ ਤੋਂ ਬਾਅਦ ਟ੍ਰੇਨਰ ਵਿਚਾਲੇ ਕੰਪਿਊਟਰ ਕੋਰਸ ਨਾਲ ਸੰਬੰਧਤ ਕੁਵਿੱਜ ਮੁਕਾਬਲੇ ਕਰਵਾਏ ਗਏ | ਇਸ ਵਿਚ ਬੀ ਅਤੇ ਐੱਫ ਗਰੁੱਪ ਨੇ ਪਹਿਲਾਂ ਅਤੇ ਡੀ ਗਰੁੱਪ ਨੇ ਦੂਜਾ ਸਥਾਨ ਪ੍ਰਾਪਤ ਕੀਤਾ | ਇਸ ਮੁਕਾਬਲੇ ਵਿਚ ਸੁਆਲ ਪੁੱਛੇ ਗਏ ਸਨ | ਫਿਰ ਵੀ ਮੁਕਾਬਲੇ' ਚ ਭਾਗ ਲੈ ਰਹੇ ਵਿਦਿਆਰਥੀਆਂ ਨੇ ਪੂਰੇ ਆਤਮ ਵਿਸ਼ਵਾਸ ਨਾਲ ਇਨ੍ਹਾਂ ਦੇ ਜੁਆਬ ਦਿੱਤੇ | ਸਾਰੇ ਜੇਤੂ ਪ੍ਰਤੀਭਾਗੀਆਂ ਨੂੰ ਕੈਲ-ਸੀ ਦੇ ਐੱਮ.ਡੀ. ਮਨਮੋਹਮਨ ਸਿੰਘ, ਮਨਦੀਪ ਸਿੰਘ ਪੰਨੂ, ਕੈਨੇਡਾ ਤੋਂ ਆਏ ਗੁਰਸ਼ਰਨ ਸਿੰਘ ਪਨੇਸਰ ਅਤੇ ਕੈਲ-ਸੀ ਪਰੀਖਿਆਵਾਂ ਦੇ ਕਨਵੀਨਰ ਅਤੇ ਕਲਾ ਸੁਮਨ ਦੇ ਡਾਇਰੈਕਟਰ ਰਮੇਸ਼ ਸਿੰਘ ਚੰਦੇਲ ਨੇ ਸ਼ੀਲਡਾਂ ਪ੍ਰਦਾਨ ਕਰਦਿਆਂ ਸਨਮਾਨਿਤ ਕੀਤਾ | ਇਸੇ ਲੜੀ ਵਿਚ ਮੁਕਾਬਲਿਆਂ 'ਚ ਲਗੇ ਟੀਚਿੰਗ ਸਟਾਫ- ਕੁਲਵੰਤ ਕੌਰ, ਬਰਿੰਦਰ ਕੌਰ, ਸਿਮਰਨਜੀਤ ਕੌਰ ਅਤੇ ਹੋਰਨੇ ਸਹਿਯੋਗੀਆਂ ਨੂੰ ਵੀ ਸ਼ੀਲਡਾਂ ਨਾਲ ਸਨਮਾਨਤ ਕੀਤਾ ਗਿਆ | ਅਖੀਰ'ਚ ਕੈਲ-ਸੀ ਮੈਨੇਜਮੈਂਟ ਵਲੋਂ ਗੁਰਸ਼ਰਨ ਸਿੰਘ ਪਨੇਸਰ ਅਤੇ ਰਮੇਸ਼ ਸਿੰਘ ਚੰਦੇਲ ਨੂੰ ਵੀ ਸਨਮਾਨਿਤ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਮਰਨ ਉਪਰੰਤ ਅੱਖਾਂ ਦਾਨ ਅਗਲੀ ਖ਼ਬਰ ਰਾਣਾ ਸ਼ੂਗਰ ਮਿੱਲ ਵਲੋਂ ਇਤਿਹਾਸਕ ਗੁਰਦੁਆਰਾ ਨੌਵੀਂ ਪਾਤਿਸ਼ਾਹੀ
Ad Position 24