19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਉੱਘੇ ਆਰਥੋਪੇਡਿਕ ਸਰਜਨ ਡਾ: ਰਣਜੀਤ ਸਿੰਘ ਨੇ ਏ.ਆਈ. ਪਾਵਰਡ3-ਡੀ. ਰੋਬੋਲੈਂਸ ਤਕਨੀਕ ਨਾਲ 70 ਸਾਲਾ ਬਜ਼ੁਰਗ ਔਰਤ ਦੇ ਦੋਵੇਂ ਗੋਡੇ ਸਫਲਤਾਪੂਰਵਕ ਬਦਲੇ

ਅੰਮ੍ਰਿਤਸਰ, 19 ਸਤੰਬਰ (ਰੇਸ਼ਮ ਸਿੰਘ)-ਜ਼ੀਰੋ ਐਰਰ ਤਕਨੀਕ ਨਾਲ ਗੋਡੇ ਬਦਲਣ ਦੇ ਮਾਹਿਰ ਸਰਜ਼ਨ ਡਾ. ਰਣਜੀਤ ਸਿੰਘ ਨੇ ਅੰਮ੍ਰਿਤਸਰ ਵਿਚ ਏ.

Ad Position 21
No active advertisement
ਏ. ਆਈ. 3-ਡੀ ਤਕਨੀਕ ਨਾਲ ਦੋਵੇਂ ਗੋਡੇ ਬਦਲੇ ਜਾਣ ਦੇ ਸਫਲਤਾਪੂਰਵਕ ਆਪ੍ਰੇਸ਼ਨ ਉਪਰੰਤ ਔਰਤ ਮਰੀਜ਼ ਨਾਲ ਖੜੇ ਡਾ: ਰਣਜੀਤ ਸਿੰਘ । ਤਸਵੀਰ : ਹਰਜੀਤ ਸਿੰਘ 20-09-2026
ਅੰਮ੍ਰਿਤਸਰ, 19 ਸਤੰਬਰ (ਰੇਸ਼ਮ ਸਿੰਘ)-ਜ਼ੀਰੋ ਐਰਰ ਤਕਨੀਕ ਨਾਲ ਗੋਡੇ ਬਦਲਣ ਦੇ ਮਾਹਿਰ ਸਰਜ਼ਨ ਡਾ. ਰਣਜੀਤ ਸਿੰਘ ਨੇ ਅੰਮ੍ਰਿਤਸਰ ਵਿਚ ਏ.ਆਈ. ਪਾਵਰਡ 3- ਡੀ ਰੋਬੋਲੈਂਸ ਤਕਨੀਕ ਨਾਲ ਗੋਡਿਆਂ ਦੀ ਸਫਲ ਸਰਜਰੀ ਕਰਕੇ ਇਕ ਨਵਾਂ ਰਿਕਾਰਡ ਸਥਾਪਿਤ ਕੀਤਾ ਹੈ । ਡਾ. ਸਿੰਘ ਨੇ ਦੱਸਿਆ ਕਿ ਹਾਲ ਹੀ ਵਿਚ 3-ਡੀ ਰੋਬੋਲੈਂਸ ਤਕਨੀਕ ਨਾਲ ਜੰਮੂ ਨਿਵਾਸੀ 70 ਸਾਲਾ ਬਜ਼ੁਗਰ ਔਰਤ ਸ਼ਸ਼ੀ ਗੁਪਤਾ ਦੇ ਦੋਵੇਂ ਗੋਡੇ ਸਫਲਤਾ ਪੂਰਵਕ ਬਦਲੇ ਗਏ ਹਨ । ਇਹ ਅਪਰੇਸ਼ਨ ਇਥੇ ਲਿਵਾਸਾ ਹਸਪਤਾਲ ਵਿਖੇ ਹੋਇਆ ਹੈ। ਡਾ: ਰਣਜੀਤ ਸਿੰਘ ਨੇ ਦੱਸਿਆ ਕਿ ਗੋਡਿਆਂ ਦੀ ਸਰਜਰੀ ਲਈ ਇਸ ਤੋਂ ਪਹਿਲਾਂ ਵਰਤੀ ਜਾਂਦੀ ਰੋਬੋਟਿਕ ਤਕਨੀਕ ਇਕ ਪਰੰਪਰਾਗਤ ਪ੍ਰਕਿਰਿਆ ਬਣ ਚੁੱਕੀ ਸੀ, ਜਿਸ ਵਿਚ ਆਪ੍ਰੇਸ਼ਨ ਦੌਰਾਨ ਮਰੀਜ਼ ਦੀ ਲੱਤ ਵਿਚ ਚਾਰ ਵੱਡੇ ਕਿਲ ਹੱਡੀ ਵਿਚ ਡ੍ਰਿੱਲ ਕਰਕੇ ਲਗਾਏ ਜਾਂਦੇ ਸਨ। ਇਸ ਤੋਂ ਬਾਅਦ ਸਰਜਰੀ ਦੀ ਲੰਬੀ ਪ੍ਰਕਿਰਿਆ ਸ਼ੁਰੂ ਹੁੰਦੀ ਸੀ, ਜਿਸ ਵਿਚ ਲਗਭਗ ਤਿੰਨ ਤੋਂ ਚਾਰ ਘੰਟੇ ਲੱਗਦੇ ਸਨ। ਇਸ ਨਾਲ ਲੰਬੇ ਕੱਟ ਕਾਰਨ ਵੱਧ ਖੂਨ ਵਹਿਣ ਦੀ ਸੰਭਾਵਨਾ ਵੀ ਰਹਿੰਦੀ ਸੀ। ਉਨ੍ਹਾਂ ਕਿਹਾ ਕਿ ਇਹ ਸੱਚ ਹੈ ਕਿ ਰੋਬੋਟਿਕ ਤਕਨੀਕ ਨਾਲ ਗੋਡਿਆਂ ਦਾ ਟਰਾਂਸਪਲਾਂਟ ਠੀਕ ਢੰਗ ਨਾਲ ਹੁੰਦਾ ਹੈ । ਡਾ. ਸਿੰਘ ਨੇ ਕਿਹਾ ਕਿ ਇਨ੍ਹਾਂ ਹੀ ਖਤਰਿਆਂ ਨੂੰ ਧਿਆਨ ਵਿਚ ਰੱਖਦੇ ਹੋਏ ਰੋਬੋਲੈਂਸ 3- ਡੀ ਤਕਨੀਕ ਰਾਹੀਂ ਸਹੀ ਅਤੇ ਸਟੀਕ ਜੋੜ ਬਦਲੀ ਬਿਨਾਂ ਕਿਸੇ ਖਤਰੇ ਦੇ ਕੀਤੀ ਜਾਂਦੀ ਹੈ। ਮਰੀਜ਼ ਸ਼ਸ਼ੀ ਗੁਪਤਾ ਦੇ ਦਿਲ ’ਚ ਤਿੰਨ ਸੰਟਟ ਪਏ ਹੋਏ ਸਨ । ਲੀਵਰ ਦੀ ਬਿਮਾਰੀ, ਸੂਗਰ ਤੇ ਦਿਲ ਦੀ ਪੰਪਿਗ ਕੇਲ 30 ਫੀਸਦੀ ਹੋਣ ਕਾਰਨ ਕੋਈ ਵੀ ਡਾਕਟਰ ਅਪਰੇਸ਼ਨ ਕਰ ਲਈ ਰਾਜ਼ੀ ਨਹੀਂ ਸੀ। ਜਦੋਂ ਕਿ ਡਾ: ਰਣਜੀਤ ਸਿੰਘ ਵਲੋਂ ਕੀਤਾ ਅਪਰੇਸ਼ਨ ਸਫਲਤਾਪੂਰਕ ਰਿਹਾ ਹੈ। ਇਸ ਲਈ ਬਜ਼ੁਰਗ ਔਰਤ ਵਲੋਂ ਡਾ: ਰਣਜੀਤ ਸਿੰਘ ਦਾ ਧੰਨਵਾਦ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਨਿਹੰਗ ਸਿੰਘਾਂ ਦੀ ਲੜਾਈ ਹਟਾਉਣ ਲਈ ਮਹਿਲਾ ਐੱਸ.ਐੱਚ.ਓ. ਦੀ ਦਲੇਰੀ ਦੀ ਚਰਚਾ ਬਾਕੀ ਪੁਲਿਸ ਮੁਲਾਜ਼ਮ ਦੇਖਦੇ ਰਹੇ : ਹੁਣ ਪ... ਅਗਲੀ ਖ਼ਬਰ ਆਮ ਆਦਮੀ ਪਾਰਟੀ ਨੂੰ ਹਲਕਾ ਬਾਬਾ ਬਕਾਲਾ ’ਚ ਮਿਲੀ ਵੱਡੀ ਮਜ਼ਬੂਤੀ
Ad Position 24