20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਮਰਨ ਉਪਰੰਤ ਅੱਖਾਂ ਦਾਨ

Ad Position 21
No active advertisement
ਅਜੀਤ ਡੈਸਕ 02-01-2026
ਅੰਮਿ੍ਤਸਰ, 1 ਜਨਵਰੀ (ਰਾਜੇਸ਼ ਕੁਮਾਰ ਸ਼ਰਮਾ)-ਪੁਨਰਜੋਤ ਆਈ ਬੈਂਕ ਸੁਸਾਇਟੀ (ਰਜਿ.) ਵਲੋਂ ਇਕ ਹੋਰ ਸਫਲ ਅੱਖਾਂ ਦਾਨ ਕਰਨ ਦੀ ਪ੍ਰਕਿਰਿਆ ਪੂਰੀ ਕੀਤੀ ਗਈ | ਕ੍ਰਿਸ਼ਨਾ ਸਕੁਏਅਰ ਵਾਸੀ ਸਵ. ਹਰੀਸ਼ ਜੁਲਕਾ ਜਿਨ੍ਹਾਂ ਦਾ ਪਿਛਲੇ ਦਿਨੀਂ ਦਿਹਾਂਤ ਹੋ ਗਿਆ ਸੀ, ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦੀਆਂ ਅੱਖਾਂ ਦਾਨ ਕਰਨ ਦਾ ਫੈਸਲਾ ਕੀਤਾ, ਤਾਂ ਜੋ ਦੋ ਨੇਤਰਹੀਣਾਂ ਨੂੰ ਅੱਖਾਂ ਮਿਲ ਸਕਣ | ਇਸ ਦੌਰਾਨ ਸਵ. ਹਰੀਸ਼ ਜੁਲਕਾ ਦੇ ਸਪੱੁੱਤਰ ਸੰਨੀ ਜੁਲਕਾ ਨੇ ਸੰਸਥਾ ਨਾਲ ਸੰਪਰਕ ਕੀਤਾ ਅਤੇ ਅੱਖਾਂ ਦਾਨ ਕੀਤੀਆਂ | ਸੰਸਥਾ ਵਲੋਂ ਕ੍ਰਿਪਾ ਅਰੋੜਾ ਅਤੇ ਉਨ੍ਹਾਂ ਦੀ ਟੀਮ ਨੇ ਅੱਖਾਂ ਦਾਨ ਕਰਨ ਦੀ ਪ੍ਰਕਿਰਿਆ ਨੂੰ ਪੂਰਾ ਕਰਦਿਆਂ ਸੰਸਥਾ ਵਲੋਂ ਪਰਿਵਾਰ ਨੂੰ ਧੰਨਵਾਦ ਪੱਤਰ ਭੇਟ ਕੀਤਾ | ਇਸ ਮੌਕੇ ਰਜਿੰਦਰ ਅਰੋੜਾ, ਵਰਿੰਦਰ ਪਰਾਸ਼ਰ, ਪੰਕਜ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਡੀ. ਓ. ਏ., ਸੀ. ਐਨ. ਆਈ. ਨੇ ਕੁਸ਼ਟ ਆਸ਼ਰਮ ਵਿਖੇ ਕੰਬਲ ਤੇ ਜ਼ਰੂਰੀ ਵਸਤੂਆਂ ਵੰਡੀਆਂ ਅਗਲੀ ਖ਼ਬਰ ਕੈਲ-ਸੀ ਦੇ ਸਾਲਾਨਾ ਕੁਇਜ਼ ਮੁਕਾਬਲੇ ਵਿਚ ਜੇਤੂ ਟ੍ਰੇਨਰ ਵਿਦਿਆਰਥੀ ਹੋਏ ਸਨਮਾਨਿਤ
Ad Position 24