ਅੰਮਿ੍ਤਸਰ, 1 ਜਨਵਰੀ (ਰਾਜੇਸ਼ ਕੁਮਾਰ ਸ਼ਰਮਾ)-ਡਾਇਓਸਿਸ ਆਫ਼ ਅੰਮਿ੍ਤਸਰ (ਡੀ. ਓ. ਏ.), ਚਰਚ ਆਫ਼ ਨੌਰਥ ਇੰਡੀਆ (ਸੀ. ਐਨ. ਆਈ.) ਵਲੋਂ ਬਿਸ਼ਪ ਦ ਰਾਈਟ ਰੈਵਰੈਂਡ ਮਨੋਜ ਚਰਨ ਦੀ ਅਗਵਾਈ ਹੇਠ ਸ੍ਰੀ ਗੁਰੂ ਰਾਮ ਦਾਸ ਕੁਸ਼ਟ ਆਸ਼ਰਮ ਦੇ ਨਿਵਾਸੀਆਂ ਨੂੰ ਕੰਬਲ ਅਤੇ ਜ਼ਰੂਰੀ ਭੋਜਨ ਵਸਤੂਆਂ ਵੰਡੀਆਂ | ਬਿਸ਼ਪ ਮਨੋਜ ਚਰਨ ਨੇ ਕਿਹਾ ਕਿ ਪਵਿੱਤਰ ਬਾਈਬਲ ਕਹਿੰਦੀ ਹੈ ਕਿ ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰੋ | ਉਨ੍ਹਾਂ ਕਿਹਾ ਕਿ ਦਿਆਲਤਾ ਦਾ ਇਹ ਕਾਰਜ ਸਾਨੂੰ ਸਾਡੇ 'ਚੋਂ ਸਭ ਤੋਂ ਕਮਜ਼ੋਰ ਲੋਕਾਂ ਲਈ ਪਰਮਾਤਮਾ ਦੇ ਪ੍ਰੇਮ ਅਤੇ ਹਮਦਰਦੀ ਦੀ ਯਾਦ ਦਿਵਾਉਂਦਾ ਹੈ | ਇਹ ਪਹਿਲ ਕਮਜ਼ੋਰ ਲੋਕਾਂ ਦੀ ਸੇਵਾ ਕਰਨ ਅਤੇ ਪ੍ਰੇਮ ਅਤੇ ਉਮੀਦ ਫੈਲਾਉਣ ਲਈ ਡਾਇਓਸਿਸ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ | ਇਸ ਦੌਰਾਨ ਬਿਸ਼ਪ ਮਨੋਜ ਚਰਨ ਅਤੇ ਡਾਇਓਸੀਸ ਟੀਮ ਦਾ ਆਸ਼ਰਮ ਦੇ ਅਧਿਕਾਰੀਆਂ ਅਤੇ ਲੋਕਾਂ ਦੁਆਰਾ ਨਿੱਘਾ ਸਵਾਗਤ ਕੀਤਾ | ਇਸ ਮੌਕੇ ਸੈਮੂਅਲ ਭੱਟੀ, ਕਿਸ਼ੋਰ, ਓਮ ਪ੍ਰਕਾਸ਼, ਰੈਵਰੈਂਡ ਮਾਰਕਸ ਮਸੀਹ, ਰੈਵਰੈਂਡ ਵਿਨੇ ਸੰਨੀ, ਅਤੇ ਸ਼ਕਤੀ ਮਲ ਵੀ ਮੌਜੂਦ ਸਨ |