ਤਰਨ ਤਾਰਨ, 4 ਜਨਵਰੀ (ਪਰਮਜੀਤ ਜੋਸ਼ੀ)-ਥਾਣਾ ਸਦਰ ਤਰਨ ਤਾਰਨ ਦੇ ਏ.ਐਸ.ਆਈ. ਸੁਖਦੇਵ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੰਦੂ ਬਾਲਾ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਤਰਨ ਤਾਰਨ ਦੀ ਅਦਾਲਤ ਵਿਚ ਵਿਜੈ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਗਲੀ ਨੰਬਰ 3 ਚੰਦਰ ਕਲੋਨੀ ਝਬਾਲ ਰੋਡ ਜ਼ਿਲ੍ਹਾ ਤਰਨ ਤਾਰਨ ਦੇ ਖ਼ਿਲਾਫ਼ ਧਾਰਾ 174 ਏ. ਆਈ.ਪੀ.ਸੀ. ਤਹਿਤ ਕੇਸ ਚੱਲਦਾ ਸੀ | ਵਿਜੈ ਕੁਮਾਰ ਅਦਾਲਤ ਵਲੋਂ ਦਿੱਤੀ ਹੋਈ ਤਾਰੀਖ 'ਤੇ ਪੇਸ਼ ਨਹੀਂ ਹੋਇਆ, ਜਿਸ 'ਤੇ ਉਕਤ ਅਦਾਲਤ ਵਲੋਂ ਵਿਜੈ ਕੁਮਾਰ ਨੂੰ ਭਗੌੜਾ ਕਰਾਰ ਦਿੱਤਾ ਹੈ | ਇਸ ਸੰਬੰਧੀ ਥਾਣਾ ਸਦਰ ਤਰਨ ਤਾਰਨ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ |