28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-01-2026

ਕਿਸਾਨ, ਮੁਲਾਜ਼ਮ, ਮਜ਼ਦੂਰ ਜਥੇਬੰਦੀਆਂ ਵਲੋਂ ਸਾਂਝੀ ਮੀਟਿੰਗ 10 ਨੂੰ <br/>

Ad Position 21
No active advertisement
ਅਜੀਤ ਡੈਸਕ 07-01-2026
ਤਰਨ ਤਾਰਨ, 6 ਜਨਵਰੀ (ਪਰਮਜੀਤ ਜੋਸ਼ੀ)- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਅਨੁਸਾਰ ਸਥਾਨਕ ਗਾਂਧੀ ਪਾਰਕ ਤਰਨ ਤਾਰਨ ਵਿਚ ਕਿਸਾਨ ਆਗੂਆਂ ਵਲੋਂ ਇਕ ਵਿਸ਼ਾਲ ਚੇਤਨਾ ਮੀਟਿੰਗ ਮੇਹਰ ਸਿੰਘ ਸਖੀਰਾ ਬੀ.ਕੇ.ਯੂ. ਉਗਰਾਹਾਂ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਨਛੱਤਰ ਸਿੰਘ ਮੁਗਲਚੱਕ ਕਿਰਤੀ ਕਿਸਾਨ ਯੂਨੀਅਨ, ਗੁਰਚਰਨ ਸਿੰਘ ਸਭਰਾ ਕੌਮੀ ਕਿਸਾਨ ਯੂਨੀਅਨ, ਮਨਜੀਤ ਸਿੰਘ ਬੱਗੂ ਜਮਹੂਰੀ ਕਿਸਾਨ ਸਭਾ, ਗੁਰਪ੍ਰੀਤ ਸਿੰਘ ਗੰਡੀਵਿੰਡ ਅਧਾਰਿਤ ਪ੍ਰਧਾਨਗੀ ਮੰਡਲ ਗਠਨ ਕੀਤਾ ਗਿਆ | ਸੰਯੁਕਤ ਕਿਸਾਨ ਮੋਰਚਾ ਵਲੋਂ ਪ੍ਰਕਾਸ਼ਿਤ ਮੰਗਾਂ ਸਬੰਧੀ ਦੋਵਰਕੀ ਵੀ ਵੰਡੀ ਗਈ | ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਮਿਡਾ ਵਲੀਪੁਰ, ਸਰਦਾਰਾ ਸਿੰਘ ਸਖੀਰਾ, ਗੁਰਨਾਮ ਸਿੰਘ ਤਖੂਚੱਕ, ਮੁਖਤਾਰ ਸਿੰਘ ਮੱਲਾ, ਜਮਹੂਰੀ ਕਿਸਾਨ ਸਭਾ, ਸਖਬਾਜ ਸਿੰਘ ਸਿੱਧੂ, ਤੇਜਬੀਰ ਸਿੰਘ ਆਦਿ ਆਗੂਆਂ ਨੇ ਦੱਸਿਆ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਜੋ ਨਵੇਂ ਬਿੱਲ ਲਿਆ ਕੇ ਦੇਸ਼ ਦੇ ਮਿਹਨਤਕਸ਼ ਲੋਕਾਂ ਦੇ ਹੱਥੋਂ ਰੁਜ਼ਗਾਰ ਅਤੇ ਜ਼ਮੀਨਾਂ ਖੋਹਣਾ ਚਾਹੁੰਦੀ ਹੈ, ਬਿਜਲੀ ਬਿੱਲ ਲਾਗੂ ਹੋਣ ਨਾਲ ਬਿਜਲੀ ਸਬਸਿਡੀ ਖਤਮ ਅਤੇ ਇੱਕ ਤਰ੍ਹਾਂ ਦੀ ਮਹਿੰਗੀ ਬਿਜਲੀ ਹੀ ਖਪਤਕਾਰਾਂ ਨੂੰ ਮਿਲੇਗੀ ਅਤੇ ਜੋ ਲੋਕਾਂ ਦੇ ਟੈਕਸ ਨਾਲ ਬਿਜਲੀ ਦਾ ਢਾਂਚਾ ਵਿਕਸਿਤ ਕੀਤਾ ਗਿਆ ਹੈ, ਉਹ ਪੂੰਜੀਪਤੀਆਂ ਦੇ ਮੁਨਾਫੇ ਲਈ ਸਰਕਾਰ ਦੇਣਾ ਚਾਹੁੰਦੀ ਹੈ | ਸੀਡ ਬਿੱਲ ਨਾਲ ਦਾ ਮਕਸਦ ਸਾਫ ਹੈ ਦੇਸ਼ੀ ਅਤੇ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਨੂੰ ਜ਼ਮੀਨਾਂ ਸੌਂਪਣ ਲਈ ਰਾਹ ਪੱਧਰਾ ਕਰ ਰਹੀ ਹੈ | ਕੇਂਦਰ ਦੀ ਮੋਦੀ ਸਰਕਾਰ ਕਿਉਂਕਿ ਸੰਸਾਰ ਦੀਆਂ ਦਿਉਕੱਦ ਕੰਪਨੀਆਂ ਦਾ 75 ਫੀਸਦੀ ਬੀਜਾਂ ਅਤੇ ਪੈਸਟੀਸਾਈਡ ਦੇ ਉੱਤੇ ਪਹਿਲਾਂ ਹੀ ਕਬਜ਼ਾ ਹੈ | ਜਦ ਇਨ੍ਹਾਂ ਕੰਪਨੀਆਂ ਦੇ ਰਹਿਮੋ ਕਰਮ ਤੇ ਕਿਸਾਨ ਹੋਵੇਗਾ ਤਾਂ ਕਿਸਾਨੀ ਦਾ ਉਜਾੜਾ ਹੋਣਾ ਤੈਅ ਹੈ | ਫ੍ਰੀ ਟਰੇਡ ਸਮਝੌਤੇ ਕਰਨ ਲਈ ਕੇਂਦਰ ਸਰਕਾਰ ਲਗਾਤਾਰ ਅਮਰੀਕਾ ਦੇ ਦਬਾਅ ਹੇਠ ਚੱਲ ਰਹੀ ਹੈ | ਦੇਸ਼ ਦਾ ਖੇਤੀ ਖੇਤਰ ਅਤੇ ਸਹਾਇਕ ਧੰਦਿਆਂ ਨੂੰ ਟੈਰਿਫ ਫ੍ਰੀ ਕਰਨ ਲਈ ਅਮਰੀਕਾ ਭਾਰਤ ਸਰਕਾਰ ਦੀ ਬਾਂਹ ਮਰੋੜ ਰਿਹਾ ਹੈ, ਜਿਸ ਨਾਲ ਦੇਸ਼ ਦੀ ਕਿਸਾਨੀ ਬਰਬਾਦ ਹੋ ਜਾਵੇਗੀ | ਸਯੁੰਕਤ ਕਿਸਾਨ ਮੋਰਚਾ ਵਲੋਂ 16 ਜਨਵਰੀ ਨੂੰ ਡਿਪਟੀ ਕਮਿਸ਼ਨਰ ਤਰਨ ਤਾਰਨ ਵਿਖੇ ਰੋਸ ਪ੍ਰਦਰਸ਼ਨ ਦੀ ਤਿਆਰੀ ਲਈ ਮੀਟਿੰਗ 10 ਜਨਵਰੀ ਨੂੰ ਗਾਂਧੀ ਪਾਰਕ ਵਿਖੇ ਰੱਖੀ ਗਈ ਹੈ, ਉਸ ਵਿਚ ਕਿਸਾਨ ਮਜ਼ਦੂਰ ਮੁਲਾਜ਼ਮ ਵਿਦਿਆਰਥੀਆਂ ਅਤੇ ਨੌਜਵਾਨ ਸਭਾਵਾਂ ਨੂੰ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਲਈ ਅਪੀਲ ਕੀਤੀ ਗਈ ਹੈ | ਹੋਰਨਾਂ ਤੋਂ ਇਲਾਵਾ ਤਰਸੇਮ ਸਿੰਘ ਲੁਹਾਰ ਕੌਮੀ ਕਿਸਾਨ ਯੂਨੀਅਨ, ਨਰਿੰਦਰ ਸਿੰਘ, ਕਸ਼ਮੀਰ ਸਿੰਘ ਸਰਹਾਲੀ, ਗੁਰਿੰਦਰ ਸਿੰਘ ਬਲਜਿੰਦਰ ਸਿੰਘ ਸਖੀਰਾ, ਕੁਲਦੀਪ ਸਿੰਘ ਮਾਨੋਚਹਲ, ਸੁਖਦੇਵ ਸਿੰਘ ਮਾਨੋਚਾਹਲ, ਝਿਰਮਲ ਸਿੰਘ ਬਾਣੀਆ, ਸਵਿੰਦਰ ਸਿੰਘ ਭੱਠਲ ,ਬੁੱਧ ਸਿੰਘ ਪੱਖੋਕੇ ਬਖਸ਼ਿਸ਼ ਸਿੰਘ, ਲੱਖਾ ਸਿੰਘ ਬਾਣੀਆ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਿੱਖਿਆ ਦਾ ਨਿੱਜੀਕਰਨ ਤੇ ਵਪਾਰੀਕਰਨ ਬੰਦ ਕਰ ਕੇ ਇਕਸਾਰ ਸਕੂਲ ਪ੍ਰਣਾਲੀ ਲਾਗੂ ਕੀਤੀ ਜਾਵੇ-ਬਾਕੀਪੁਰ, ਨੂਰ <br/> ਅਗਲੀ ਖ਼ਬਰ ਪੈਨਸ਼ਨਰਜ਼ ਐਸੋਸੀਏਸ਼ਨ ਸ਼ਹਿਰੀ ਮੰਡਲ ਵਲੋਂ ਵਿਧਾਇਕ ਹਰਮੀਤ ਸਿੰਘ ਨੂੰ ਮੰਗ ਪੱਤਰ ਦਿੱਤਾ <br/>
Ad Position 24